ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ <br/>
ਅਜੀਤ ਡੈਸਕ
15-04-2026
• ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਡਾਕਟਰ ਅੰਬੇਦਕਰ ਸੋਸ਼ਲ ਵੈੱਲਫੇਅਰ ਸੋਸਾਇਟੀ ਅਹਿਮਦਗੜ੍ਹ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਸੰਬੰਧੀ ਸ਼ਹਿਰ ਅੰਦਰ ਮੋਟਰਸਾਈਕਲ ਰੈਲੀ ਕੱਢੀ ਗਈ | ਅੰਬੇਦਕਰ ਭਵਨ ਤੋਂ ਵੱਡੀ ਗਿਣਤੀ 'ਚ ਸ਼ੁਰੂ ਹੋਈ ਇਹ ਰੈਲੀ ਪੋਹੀੜ ਰੋਡ, ਲਾਲਾ ਭਰਤ ਲਾਲ ਮਾਰਗ, ਜਗੇੜਾ ਰੋਡ, ਜੰਡਾਲੀ ਰੋਡ ਤੋਂ ਵਿਸ਼ਵਕਰਮਾ ਮੰਦਰ, ਮੁਸਲਿਮ ਬਸਤੀ, ਗਾਂਧੀ ਚੌਂਕ ਤੋਂ ਭਗਤ ਸਿੰਘ ਚੌਂਕ, ਰੇਲਵੇ ਰੋਡ ਤੋਂ ਟੈਂਪੂ ਅੱਡਾ ਅਤੇ ਡਾ. ਅੰਬੇਦਕਰ ਜੀ ਦੇ ਬੁੱਤ ਤੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾਂਜਲੀ ਭੇਂਟ ਕਰ ਕੇ ਸਮਾਪਤ ਹੋਈ | ਪ੍ਰਸ਼ਾਸਨ ਵਲੋਂ ਰੈਲੀ ਦੌਰਾਨ ਪੁਖ਼ਤਾ ਪ੍ਰਬੰਧ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬੂਟਾ ਸਿੰਘ, ਜਸਵੀਰ ਸਿੰਘ, ਮਾਸਟਰ ਭੁਪਿੰਦਰ ਸਿੰਘ, ਅਧਿਆਪਕ ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਲੈਕਚਰਾਰ ਗੁਰਜੈਪਾਲ ਸਿੰਘ, ਗੁਰਜੀਤ ਸਿੰਘ, ਜੀਵਨ ਸਿੰਘ, ਮੋਹਨ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਸਪਰਾ, ਸੂਬੇਦਾਰ ਲਖਬੀਰ ਸਿੰਘ, ਸੁਖਦੇਵ ਸਿੰਘ, ਡਾਕਟਰ ਜਸਵਿੰਦਰ ਸਿੰਘ ਕਾਲਖ, ਸੰਦੀਪ ਭੱਟੀ, ਸਿੰਗਾਰਾ ਸਿੰਘ ਛਪਾਰ, ਮਾਸਟਰ ਕਰਮਜੀਤ ਸਿੰਘ, ਗੁਲਜਾਰ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਜੀਵਨ ਸਿੰਘ, ਬਲਵੰਤ ਸਿੰਘ ਵਿਰਕ, ਜਗਦੀਪ ਸਿੰਘ, ਬਲਵੀਰ ਸਿੰਘ ਪੱਪੀ, ਹਰਪਾਲ ਸਿੰਘ, ਰਮਨ ਅਮਰਪੁਰਾ, ਪਰਮੇਸ਼ੁਰ ਪਾਲ, ਰਾਜਵੀਰ ਸਿੰਘ, ਜਗਤਾਰ ਸਿੰਘ ਐਸਡੀਓ, ਸੁਖਵਿੰਦਰ ਸਿੰਘ ਲਹਿਰਾ, ਜਗਜੀਵਨ ਬੌਬੀ, ਵਰਿੰਦਰ ਤੋਤਾ, ਸਮਸ਼ੇਰ ਸ਼ੇਰੀ, ਜਰਨੈਲ ਸਿੰਘ ਫੌਜੀ, ਗੁਰਜੀਤ ਸਿੰਘ, ਬਲਦੇਵ ਸਿੰਘ ਜੰਡਾਲੀ, ਗੁਰਦੇਵ ਸਿੰਘ ਜੰਡਾਲੀ ਕਲਾਂ, ਚੰਦ ਸਿੰਘ ਤੇ ਭਾਰੀ ਗਿਣਤੀ ਆਗੂਆਂ ਨੇ ਹਿੱਸਾ ਲਿਆ |
• ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਵਾਲਮੀਕਿ ਸਭਾ ਸੁਨਾਮ ਊਧਮ ਸਿੰਘ ਵਾਲਾ ਵਲੋਂ ਸਭਾ ਦੇ ਪ੍ਰਧਾਨ ਅਮਿਤ ਸਾਗਰ ਦੀ ਅਗਵਾਈ ਵਿਚ ਸੁਨਾਮ ਸ਼ਹਿਰ ਦੇ ਬਾਲਮੀਕ ਨਗਰ ਨੇੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਰਾਬਰੀ ਅਤੇ ਇਨਸਾਫ਼ ਦੇ ਮਹਾਨ ਪ੍ਰਚਾਰਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪਨਸੀਡ ਪੰਜਾਬ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਫ਼ੌਜੀ ਸ਼ਾਮਿਲ ਹੋਏ | ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਬਹੁਤ ਹੀ ਗਰੀਬ ਘਰ ਵਿਚ ਪੈਦਾ ਹੋਏ ਡਾਕਟਰ ਅੰਬੇਦਕਰ ਦਾ ਸਮੁੱਚਾ ਜੀਵਨ ਦੁੱਖਾਂ, ਤਕਲੀਫ਼ਾਂ, ਤੰਗੀਆਂ-ਤੁਰਸ਼ੀਆਂ ਅਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਅਪਮਾਨਜਨਕ ਦੁਰਘਟਨਾਵਾਂ ਦੀ ਗਾਥਾ ਹੈ | ਜਿੰਨਾ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ | ਇਸ ਸਮੇਂ ਸਭਾ ਦੇ ਅਹੁਦੇਦਾਰਾਂ ਵਲੋਂ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਅਮਿਤ ਸਾਗਰ, ਸਾਬਕਾ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਟੋਨੀ, ਰਾਕੇਸ਼ ਬੈਂਸ, ਦੇਸ ਰਾਜ ਸਿੱਖਣ, ਨਿਤਨ ਗਿੱਲ, ਤੁਸਾਰ ਬੈਂਸ , ਰੋਹਿਤ ਗਿੱਲ, ਨਰੇਸ਼ ਗਿੱਲ, ਰਵੀ ਧਾਲੀਵਾਲ ਅਤੇ ਲਵਲੀ ਕਲਿਆਣ ਆਦਿ ਮੌਜੂਦ ਸਨ |
• ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਸ਼ਹਿਰ ਦੇ ਨਜ਼ਦੀਕੀ ਪਿੰਡ ਕੰਗਣਵਾਲ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਖ਼ੁਸ਼ੀ ਦੇ ਵਿੱਚ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਹੋਕਾ ਦਿੰਦੇ ਹੋਏ ਸੰਵਿਧਾਨ ਨੂੰ ਬਚਾਉਣ ਦਾ ਪ੍ਰਣ ਕੀਤਾ ਗਿਆ | ਪ੍ਰਬੰਧਕਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਪੈੱਨ ਅਤੇ ਸਟੇਸ਼ਨਰੀ ਦਿੱਤੀ ਗਈ | ਇਸ ਮੌਕੇ ਤੇ ਸਰਪੰਚ ਸੋਨੀ ਪ੍ਰਧਾਨ, ਡਾ ਮੇਵਾ ਸਿੰਘ, ਪੰਚ ਬਲਜੀਤ ਸਿੰਘ, ਕੈਪਟਨ ਸਤਿਨਾਮ ਸਿੰਘ, ਡਾ ਬਲਵਿੰਦਰ ਸਿੰਘ, ਸਿਕੰਦਰ ਸਿੰਘ ਮਿਸਤਰੀ, ਸਾਬਕਾ ਪੰਚ ਇਕਬਾਲ ਸਿੰਘ, ਭੋਲਾ ਸਿੰਘ ਖ਼ਜ਼ਾਨਚੀ ਤੋਂ ਇਲਾਵਾ ਪਿੰਡ ਦੀਆਂ ਵੱਡੀ ਗਿਣਤੀ ਵਿੱਚ ਅÏਰਤਾਂ ਵੀ ਸ਼ਾਮਿਲ ਸਨ |
• ਮੂਣਕ, (ਵਰਿੰਦਰ ਭਾਰਦਵਾਜ) - ਡਾ. ਭੀਮ ਰਾਓ ਅੰਬੇਡਕਰ ਸੰਸਥਾ ਮੂਣਕ (ਹਲਕਾ ਲਹਿਰਾ) ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ. ਆਰ.ਅੰਬੇਡਕਰ ਜੀ ਦੀ 135 ਵੀਂ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਇਸ ਸਮਾਗਮ ਵਿਚ ਸੀਨੀਅਰ ਆਗੂ ਜੈਪਾਲ ਸੈਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਸਥਾ ਦੇ ਆਗੂਆਂ ਤੇ ਹਾਜ਼ਰ ਪਤਵੰਤਿਆਂ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਕੱਠ ਨੂੰ ਸੰਬੋਧਨ ਕਰਦਿਆਂ ਜੈਪਾਲ ਸੈਣੀ ਨੇ ਬਾਬਾ ਸਾਹਿਬ ਦੇ ਜੀਵਨ ਤੇ ਉਨ੍ਹਾਂ ਵੱਲੋਂ ਦੇਸ਼ ਦੇ ਸੰਘਰਸ਼ ਦੌਰਾਨ ਪਾਈ ਘਾਲਣਾ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਵੱਲੋਂ ਦੇਸ਼ ਨੂੰ ਅਜਿਹਾ ਸੰਵਿਧਾਨ ਦਿੱਤਾ ਜਿਸ ਨੇ ਹਰ ਵਰਗ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਐਮ ਸੀ ਪਵਨ ਕੁਮਾਰ ਰੋਜੀਆ, ਜਸਵੀਰ ਜੱਸੀ ਐਮ.ਸੀ., ਬਲਕਾਰ ਨੰਬਰਦਾਰ ਐਮ.ਸੀ., ਜ਼ਿਲ੍ਹੇ ਸੈਣੀ ਐਮ.ਸੀ., ਰਾਜੇਸ਼ ਐਮ.ਸੀ. ਤੇ ਸਮੁੱਚੀ ਅੰਬੇਡਕਰ ਟੀਮ ਦੇ ਮੈਂਬਰ ਹਾਜ਼ਰ ਸਨ ਅਤੇ ਸਾਰਿਆਂ ਨੇ ਰਲ ਕੇ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ |
• ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਭਾਰਤ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਡਾ. ਅੰਬੇਡਕਰ ਵੈੱਲਫੇਅਰ ਸੁਸਾਇਟੀ ਪ੍ਰਧਾਨ ਕੈਪਟਨ ਬੂਟਾ ਸਿੰਘ ਦੀ ਅਗਵਾਈ ਵਿੱਚ ਬੜੇ ਉਤਸ਼ਾਹ ਨਾਲ ਮਨਾਉਂਦੇ ਹੋਏ ਸ਼ਹਿਰ ਵਿੱਚ ਮਾਰਚ ਕਰਦੇ ਹੋਏ ਡਾਕਟਰ ਅੰਬੇਡਕਰ ਚੌਂਕ ਵਿਖੇ ਪੁੱਜੀ | ਇਕੱਤਰ ਹੋਏ ਆਗੂਆਂ ਨੇ ਡਾ ਅੰਬੇਡਕਰ ਦੀ ਪ੍ਰਤਿਮਾਂ ਤੇ ਫੁੱਲ ਮਾਲਾਵਾਂ ਭੇਂਟ ਕੀਤੀਆ ਅਤੇ ਸਮੂਹ ਦੇਸ਼ ਵਾਸੀਆ ਨੂੰ ਵਧਾਈ ਦਿੱਤੀ | ਸਮਾਗਮ ਤੇ ਬੋਲਦਿਆਂ ਕੈਪਟਨ ਬੂਟਾ ਸਿੰਘ, ਬਲਵਿੰਦਰ ਸਿੰਘ ਲਤਾਲਾ, ਰਾਜਵੀਰ ਸਿੰਘ, ਗੁਰਜੈਪਾਲ ਸਿੰਘ, ਜੀਵਨ ਸਿੰਘ ਸਾਬਕਾ ਐਮ ਸੀ ਅਤੇ ਡਾ ਜਸਵਿੰਦਰ ਸਿੰਘ ਕਾਲਖ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਮਿਸ਼ਨ ਅੱਜ ਵੀ ਅਧੂਰਾ ਹੈ ਇਸ ਨੂੰ ਪੂਰਾ ਕਰਨ ਲਈ ਸਾਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਵੱਡੀ ਲੋੜ ਹੈ | ਇਸ ਮੌਕੇ ਤੇ ਸ਼ਿੰਗਾਰਾ ਸਿੰਘ ਐਮ ਡੀ, ਜਗਤਾਰ ਸਿੰਘ ਐਸ ਡੀ ਓ, ਸਾਬਕਾ ਐਮ ਸੀ ਜੀਵਨ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ, ਮਾ ਭੁਪਿੰਦਰ ਸਿੰਘ, ਰਮਨ ਅਮਰਪੁਰਾ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਤੋਤਾ, ਸਰਬਜੀਤ ਸਿੰਘ ਪੋਹੀੜ, ਜਗਵਿੰਦਰ ਸਿੰਘ, ਸਤਵਿੰਦਰ ਸਿੰਘ ਸੱਤੀ, ਗੋਸ਼ੀ, ਡਾ ਦਵਿੰਦਰ ਸਿੰਘ ਬੱਲ, ਜਗਵਿੰਦਰ ਸਿੰਘ, ਮੇਲੂ ਸਿੰਘ, ਮਾ ਬਲਵੰਤ ਸਿੰਘ, ਰਾਜਵੀਰ ਸਿੰਘ, ਜਗਵਿੰਦਰ ਸਿੰਘ, ਪ੍ਰੋ. ਗੁਰਜੰਟ ਸਿੰਘ, ਬਲਬੀਰ ਸਿੰਘ, ਤਾਰਾ ਸਿੰਘ, ਬਲਦੇਵ ਸਿੰਘ,ਲਖਵੀਰ ਸਿੰਘ, ਚੰਦ ਸਿੰਘ ਆਦਿ ਮੌਜੂਦ ਸਨ |
• ਸ਼ੇਰਪੁਰ,(ਦਰਸ਼ਨ ਸਿੰਘ ਖੇੜੀ) - ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਨੀ ਖਹਿਰਾ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਬੜੀ ਸੜਕ ਸ਼ੇਰਪੁਰ ਤੋਂ ਕਾਤਰੋ ਸੜਕ ਬੱਸ ਸਟੈਂਡ ਸ਼ੇਰਪੁਰ ਵਿਖੇ ਅੰਬੇਡਕਰ ਸਾਹਿਬ ਦੇ ਬੁੱਤ ਤੱਕ ਪੈਦਲ ਮਾਰਚ ਕੀਤਾ ਗਿਆ | ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਕੋਲ ਪਹੰੁਚ ਕੇ ਬਨੀ ਖਹਿਰਾ ਤੇ ਹੋਰਨਾਂ ਕਾਂਗਰਸੀ ਆਗੂਆਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਲੱਡੂ ਵੰਡੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਦੇ ਸਰਗਰਮ ਆਗੂ ਬਨੀ ਖਹਿਰਾ ਨੇ ਕਿਹਾ ਕਿ ਡਾਕਟਰ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਰਚ ਕੇ ਦੇਸ਼ ਨੂੰ ਇਕ ਮਜ਼ਬੂਤ ਲੋਕਤੰਤਰ ਦੀ ਦਿਸ਼ਾ ਦਿੱਤੀ | ਉਨ੍ਹਾਂ ਨੇ ਸਮਾਜ ਵਿੱਚ ਸਮਾਨਤਾ ਅਤੇ ਅਧਿਕਾਰਾਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ, ਜੋ ਹਰ ਇਕ ਲਈ ਪ੍ਰੇਰਣਾ ਦਾ ਸਰੋਤ ਹੈ ਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸ਼ੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ, ਰਾਮਦਾਸ ਸਿੰਘ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੜੀ, ਨਰੈਣ ਬਾਜਵਾ, ਜਗਸੀਰ ਸਿੰਘ ਗੰਡੇਵਾਲ, ਵਿੱਕੀ ਹੇੜੀਕੇ ਆਦਿ ਕਾਂਗਰਸੀ ਆਗੂ ਮੌਜੂਦ ਸਨ |