ਲੌਂਗੋਵਾਲ, 15 ਅਪ੍ਰੈਲ (ਵਿਨੋਦ ਸ਼ਰਮਾ, ਖੰਨਾ) - ਥਾਣਾ ਲੌਂਗੋਵਾਲ ਦੀ ਪੁਲਿਸ ਨੇ 11 ਗ੍ਰਾਮ ਹੈਰੋਇਨ/ਚਿੱਟੇ ਸਮੇਤ ਦੋਸ਼ੀ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਕੇਸ ਵਿਚ ਸਹਿ. ਸੁਖਵੀਰ ਸਿੰਘ ਇੰਚਾਰਜ ਚੌਕੀਂ ਬਡਰੁੱਖਾਂ ਸਮੇਤ ਪੁਲਿਸ ਪਾਰਟੀ ਜਦੋਂ ਪੱਕੀ ਸੜਕ ਬਡਰੁੱਖਾਂ ਤੋਂ ਪਿੰਡ ਉਭਾਵਾਲ ਵੱਲ ਜਾ ਰਹੇ ਸਨ ਤਾਂ ਚੈਕਿੰਗ ਦੌਰਾਨ ਜਸਪ੍ਰੀਤ ਸਿੰਘ ਜੱਸੀ ਪੁੱਤਰ ਚਮਕੌਰ ਸਿੰਘ ਵਾਸੀ ਨੇੜੇ ਅਨਾਜ ਮੰਡੀ ਉਭਾਵਾਲ ਨੂੰ 11 ਗ੍ਰਾਮ ਹੈਰੋਇਨ/ਚਿੱਟਾ ਦੇ ਕਾਬੂ ਕਰ ਕੇ ਉਸ ਦੇ ਵਿਰੁੱਧ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ | ਇਸ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਸੰਗਰੂਰ ਵਿਚ ਪੇਸ਼ ਕੀਤਾ ਜਾ ਰਿਹਾ ਹੈ |