ਮਲੇਰਕੋਟਲਾ, 15 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਭੋਗੀਵਾਲ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਭਰਪੂਰ ਸਿੰਘ ਸੈਕਟਰੀ ਦੀ ਨਿਗਰਾਨੀ ਹੇਠ ਸੰਪੰਨ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਭੋਲਾ ਸਿੰਘ ਭੋਗੀਵਾਲ ਨੂੰ ਪ੍ਰਧਾਨ ਤੇ ਅਵਤਾਰ ਸਿੰਘ ਅਮੀਰ ਨਗਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ | ਬਾਕੀ ਮੈਂਬਰਾਂ 'ਚ ਮਨਪ੍ਰੀਤ ਸਿੰਘ, ਅਮਰਜੀਤ ਸਿੰਘ ਪਿਆਰਾ ਸਿੰਘ, ਅਵਤਾਰ ਸਿੰਘ, ਬਾਲੇਵਾਲ, ਰੂਪ ਸਿੰਘ, ਅਮਰੀਕ ਸਿੰਘ, ਹਰਮਿੰਦਰ ਸਿੰਘ, ਗੁਰਚਰਨ ਕੌਰ ਭੋਗੀਵਾਲ ਤੇ ਹਰਬੰਸ ਕੌਰ ਅਮੀਰ ਨਗਰ ਸ਼ਾਮਲ ਹਨ ਜੋ ਬੀਤੇ ਸਮੇਂ ਮੈਂਬਰ ਚੁਣੇ ਗਏ ਸਨ | ਨਵੇਂ ਅਹੁਦੇਦਾਰਾਂ ਨੇ ਸਮੂਹ ਵੋਟਰਾਂ, ਸਪੋਰਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਚੇਅਰਮੈਨ ਕੇਵਲ ਸਿੰਘ, ਤਾਰਾ ਸਿੰਘ ਭੋਗੀਵਾਲ ਸਣੇ ਪਿੰਡ ਵਾਸੀ ਹਾਜ਼ਰ ਸਨ |