08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਿਜਲੀ ਸੰਕਟ ਕਾਰਨ ਕਿਸਾਨਾਂ ਨੇ ਲੁਧਿਆਣਾ- ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ-ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 16-04-2026
ਕੁੱਪ ਕਲਾ, 15 ਅਪ੍ਰੈਲ (ਝੱਲ) - ਪਿਛਲੇ ਦਿਨੀਂ ਚੌਕਸੀ ਵਿਭਾਗ ਵੱਲੋਂ ਕਾਬੂ ਕੀਤੇ ਬਿਜਲੀ ਬੋਰਡ ਦੇ ਐਸ ਡੀ ਓ ਤੋਂ ਬਾਅਦ ਫਿਰ ਤੋਂ ਸੁਰਖ਼ੀਆਂ ਵਿੱਚ ਕੁੱਪ ਕਲਾਂ ਦਾ ਬਿਜਲੀ ਗਰਿੱਡ ਆਇਆ ਜਦੋਂ ਖੇਤਾਂ ਦੀਆਂ ਮੋਟਰਾਂ ਉੱਤੇ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਤੋਂ ਦੁਖੀ ਹੋਏ ਕੁੱਪ ਕਲਾਂ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਇਕੱਠੇ ਹੋਏ ਕਿਸਾਨਾਂ ਵੱਲੋਂ ਲੁਧਿਆਣਾ-ਮਾਲੇਰਕੋਟਲਾ ਸੂਬਾ ਸੜਕ ਉੱਤੇ ਧਰਨਾ ਦਿੰਦਿਆ ਆਵਾਜਾਈ ਰੋਕ ਦਿੱਤੀ ਗਈ | ਇਸ ਮੌਕੇ ਕਿਸਾਨ ਬਲਦੀਪ ਸਿੰਘ ਕੁੱਪ ਖ਼ੁਰਦ, ਦਵਿੰਦਰ ਸਿੰਘ, ਗੁਰਮੁਖ ਸਿੰਘ, ਡਾ ਰੁਪਿੰਦਰ ਸਿੰਘ ਚੀਮਾ, ਨਵਦੀਪ ਸਿੰਘ, ਗੁਰਬਖ਼ਸ਼ ਸਿੰਘ ਪੰਚ ਨੇ ਦੱਸਿਆ ਕਿ ਕਰੀਬ ਹਫ਼ਤੇ ਭਰ ਤੋਂ ਮੋਟਰਾਂ 'ਤੇ ਬਿਜਲੀ ਨਾ ਆਉਣ ਕਰ ਕੇ ਮੱਕੀ ਅਤੇ ਪਸ਼ੂਆਂ ਲਈ ਹਰਾ ਚਾਰਾ ਬਿਲਕੁਲ ਸੁੱਕਿਆ ਪਿਆ ਹੈ, ਇਸ ਸਬੰਧੀ ਉਨ੍ਹਾਂ ਵੱਲੋਂ ਐਸ ਡੀ ਓ ਅਹਿਮਦਗੜ੍ਹ, ਐਕਸੀਅਨ ਮਲੇਰਕੋਟਲਾ ਨੂੰ ਅਰਜ਼ੀ ਵੀ ਦਿੱਤੀ ਗਈ ਸੀ, ਜਿਸ ਦਾ ਕੁਝ ਵੀ ਅਸਰ ਨਹੀਂ ਹੋਇਆ ਪਰ ਅੱਜ ਉਹ ਕਰੀਬ 4 ਦਰਜਨ ਵਿਅਕਤੀਆਂ ਦੇ ਦਸਤਖਤਾਂ ਹੇਠ ਕੁੱਪ ਕਲਾਂ ਦੇ ਐਸ ਡੀ ਓ ਨੂੰ ਅਰਜੀ ਦੇਣ ਪਹੁੰਚੇ ਤਾਂ ਉਨ੍ਹਾਂ ਵੱਲੋਂ ਬਿਜਲੀ ਸਪਲਾਈ ਦੇਣੀ ਤਾਂ ਦੂਰ ਦੀ ਗੱਲ ਬਲਕਿ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਗਿਆ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਇਹ ਰਾਹ ਅਖਤਿਆਰ ਕਰਨਾ | ਇਸ ਜਾਮ ਦੌਰਾਨ ਕਿਸਾਨਾਂ ਵੱਲੋਂ ਐਸ ਡੀ ਓ ਕੁੱਪ ਕਲਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਮੌਕੇ 'ਤੇ ਪਹੁੰਚੀ ਥਾਣਾ ਅਹਿਮਦਗੜ੍ਹ ਸਦਰ ਦੀ ਐਸ ਐਚ ਓ ਗੁਰਪ੍ਰੀਤ ਕੌਰ ਸਿੱਧੂ ਨੇ ਧਰਨਾ ਲਗਾ ਰਹੇ ਕਿਸਾਨਾਂ ਨੂੰ ਸ਼ਾਂਤ ਕੀਤਾ ਅਤੇ ਜੋਗੀਮਾਜਰਾ, ਘੱਲੂਘਾਰਾ, ਚੁੱਪਕਾ, ਫਲੌਡ, ਮਲੌਦ ਰੋਡ ਅਤੇ ਬਾਲੇਵਾਲ ਏ ਪੀ ਬਿਜਲੀ ਫੀਡਰਾਂ ਦੇ ਕਿਸਾਨਾਂ ਲਈ ਸਵੇਰੇ 1 ਵਜੇ ਤੋਂ 5 ਵਜੇ ਤੱਕ ਨਿਰਵਿਘਨ 4 ਘੰਟੇ ਬਿਜਲੀ ਸਪਲਾਈ ਦਾ ਵਿਭਾਗ ਤੋਂ ਲਿਖਤ ਕਿਸਾਨਾਂ ਨੂੰ ਦਵਾਉਂਦਿਆਂ ਧਰਨਾ ਚੁਕਵਾਇਆ | ਇਸ ਪੂਰੇ ਘਟਨਾਕ੍ਰਮ ਬਾਬਤ ਜਦੋਂ ਐਸ ਡੀ ਓ ਕੁੱਪ ਕਲਾਂ ਨਾਲ ਫੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਸਰਕਾਰੀ ਨੰਬਰ ਬੰਦ ਆਇਆ |
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ, ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ - ਚੇਅਰਮੈਨ ਅਗਲੀ ਖ਼ਬਰ ਸੇਂਟ ਜ਼ੇਵੀਅਰਜ਼ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/>
Ad Position 24