ਸ਼ੇਰਪੁਰ, 15 ਅਪ੍ਰੈਲ (ਮੇਘ ਰਾਜ ਜੋਸ਼ੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 41ਵੀਂ ਕਨਵੋਕੇਸ਼ਨ ਦੌਰਾਨ ਸ਼ੇਰਪੁਰ ਦੀ ਹੋਣਹਾਰ ਵਿਦਿਆਰਥਣ ਯੁਗਤੀ ਨੂੰ ਬੀ.ਏ ਵਿੱਚੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਯੁਗਤੀ, ਜੋ ਕਿ ਵੈਦ ਡਾ. ਪ੍ਰਦੀਪ ਕੁਮਾਰ (ਪੁੱਤਰ ਵਿਸਾਖਾ ਚੰਦ ਚੱਕੀ ਵਾਲੇ) ਦੀ ਪੁਤਰੀ ਨੇ ਸੈਸ਼ਨ 2020-23 ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਇਹ ਮਾਣ ਪ੍ਰਾਪਤ ਕੀਤਾ | ਸਮਾਗਮ ਦੌਰਾਨ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਯੁਗਤੀ ਨੂੰ ਗੋਲਡ ਮੈਡਲ ਅਤੇ ਮੈਰਿਟ ਸਰਟੀਫਿਕੇਟ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਵਿਤਾ ਸਕੂਲ ਸ਼ੇਰਪੁਰ ਦੇ ਚੇਅਰਮੈਨ ਅਤੇ ਉੱਘੇ ਛੰਦ ਸ਼ਾਸਤਰੀ ਜੰਗ ਸਿੰਘ ਫੱਟੜ ਵੱਲੋਂ ਵੀ ਯੁਗਤੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਭੋਲਾ, ਜੀਵਨ ਕੁਮਾਰ, ਡਾ. ਪ੍ਰਦੀਪ ਕੁਮਾਰ ਅਤੇ ਅਨੂ ਗੁਪਤਾ ਸਮੇਤ ਹੋਰ ਹਾਜ਼ਰ ਸਨ |