03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੋ ਮੋਟਰਸਾਈਕਲਾਂ ਵਿਚਾਲੇ ਜ਼ਬਰਦਸਤ ਟੱਕਰ, ਦੋਵੇਂ ਮੋਟਰਸਾਈਕਲ ਚਾਲਕਾਂ ਦੀ ਹੋਈ ਮੌਤ <br/>

Ad Position 21
No active advertisement
ਅਜੀਤ ਡੈਸਕ 19-04-2026
ਕੌਹਰੀਆਂ, 18 ਅਪ੍ਰੈਲ (ਸੁਨੀਲ ਕੁਮਾਰ ਗਰਗ)-ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਦੋ ਮੋਟਰਸਾਈਕਲਾਂ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਵਿਚ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਹ ਹਾਦਸਾ ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਨੇੜੇ ਸੋਲਵੈਕਸ ਕੋਲ ਵਾਪਰਿਆ | ਚੌਂਕੀ ਕੌਹਰੀਆਂ ਦੇ ਇੰਚਾਰਜ ਮਿੱਠੂ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸੰਤ ਸਿੰਘ ਆਪਣੇ ਮੋਟਰਸਾਈਕਲ 'ਤੇ ਪਾਤੜਾਂ ਵੱਲ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਟੱਕਰ ਪਾਤੜਾਂ ਤੋਂ ਆਪਣੇ ਘਰੇਲੂ ਕੰਮ ਤੋਂ ਪਿੰਡ ਸਾਦੀਹਰੀ ਵੱਲ ਨੂੰ ਆ ਰਹੇ ਮੋਟਰਸਾਈਕਲ, ਜਿਸ 'ਤੇ ਸ਼ੇਰਾ ਸਿੰਘ ਸਵਾਰ ਸੀ, ਨਾਲ ਹੋ ਗਈ | ਮੌਕੇ ਉੱਤੇ ਰਾਹਗੀਰਾਂ ਵੱਲੋਂ ਮੋਟਰਸਾਈਕਲ ਚਾਲਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਨੌਜਵਾਨ ਦੀ ਪਛਾਣ ਬਸੰਤ ਸਿੰਘ ਪੁੱਤਰ ਕਰਨੈਲ ਸਿੰਘ (45) ਅਤੇ ਸਾਬਕਾ ਪੰਚਾਇਤ ਮੈਂਬਰ ਸ਼ੇਰਾ ਸਿੰਘ ਪੁੱਤਰ ਗੁਰਦਿਆਲ ਸਿੰਘ (58) ਪਿੰਡ ਸਾਦੀਹਰੀ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ | ਪੁਲੀਸ ਨੇ ਮਿ੍ਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੁਨਾਮ ਭੇਜ ਦਿੱਤਾ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ |


Ad Position 22
No active advertisement
ਪਿਛਲੀ ਖ਼ਬਰ ਅੱਗ ਲੱਗਣ ਕਾਰਨ ਕਿਸਾਨਾਂ ਦੀ ਡੇਢ ਏਕੜ ਕਣਕ ਅਤੇ 10 ਏਕੜ ਨਾੜ ਸੜਿਆ ਅਗਲੀ ਖ਼ਬਰ ਨੌਜਵਾਨ ਲੜਕੇ ਦੀ ਟਰੈਕਟਰ ਹੇਠ ਆਉਣ ਕਾਰਨ ਹੋਈ ਮੌਤ
Ad Position 24
No active advertisement