ਨਤੀਜਾ ਰਿਹਾ ਸ਼ਾਨਦਾਰ <br/>
ਵਿਦਿਆਰਥਣ ਵੀਰਇੰਦਰ ਕੌਰ ਦੀ ਤਸਵੀਰ | ਤਸਵੀਰ: ਮੇਘ ਰਾਜ ਜੋਸ਼ੀ
<br/>
ਅਕੈਡਮਿਕ ਵਰਲਡ ਸਕੂਲ ਲਹਿਰਾਗਾਗਾ ਦੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ | (ਸ਼ੱਜੇ) ਬਾਲਦ ਖ਼ੁਰਦ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅੱਵਲ ਵਿਦਿਆਰਥੀਆਂ ਦੀਆਂ ਤਸਵੀਰਾਂ | ਤਸਵੀਰ: ਅਸ਼ੋਕ ਗਰਗ, ਰਣਧੀਰ ਸਿੰਘ ਫੱਗੂਵਾਲਾ
<br/>
19-04-2026
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (ਸੀ ਬੀ ਐੱਸ ਈ) ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬਾਲਦ ਖ਼ੁਰਦ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਮਨ ਸ਼ਰਮਾ, ਜਮਾਤ ਇੰਚਾਰਜ ਕੁਲਜੀਤ ਕੌਰ ਨੇ ਦੱਸਿਆ ਕਿ ਗੁਰਜਾਪ ਸਿੰਘ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਿਹਾਨਾ ਖ਼ਾਨ ਨੇ 87 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਕਸ਼ਿਸ਼ਪ੍ਰੀਤ ਕੌਰ ਨੇ 84 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਅੱਵਲ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ੰਸੀਪਲ ਰਮਨ ਸ਼ਰਮਾ, ਜਮਾਤ ਇੰਚਾਰਜ ਕੁਲਜੀਤ ਕੌਰ, ਰੁਬੀਨਾ ਬਾਂਸਲ, ਲਖਵਿੰਦਰ ਕੌਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਸ਼ੇਰਪੁਰ, (ਮੇਘ ਰਾਜ ਜੋਸ਼ੀ)-ਸੀ.ਬੀ.ਐੱਸ.ਈ. ਬੋਰਡ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪਿੰਡ ਖੇੜੀ ਚਹਿਲਾਂ ਦੀ ਵਸਨੀਕ ਵੀਰਇੰਦਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 99.4 ਫ਼ੀਸਦੀ (497/500) ਅੰਕ ਹਾਸਲ ਕਰਕੇ ਆਲ ਇੰਡੀਆ ਪੱਧਰ 'ਤੇ ਚੌਥਾ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਉਪਲਬਧੀ ਨਾਲ ਉਸ ਨੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਘਰ ਅਤੇ ਸਕੂਲ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਮਨਾਈ ਗਈ | ਵੀਰਇੰਦਰ ਕੌਰ ਦੇ ਪਿਤਾ ਸੁਖਦੀਪ ਸਿੰਘ ਚਹਿਲ, ਜੋ ਕਿ ਪੰਜਾਬੀ ਮਾਸਟਰ ਹਨ, ਅਤੇ ਮਾਤਾ ਲਖਵਿੰਦਰ ਕੌਰ ਨੇ ਧੀ ਦੀ ਇਸ ਕਾਮਯਾਬੀ 'ਤੇ ਮਾਣ ਪ੍ਰਗਟਾਇਆ | ਮੀਡੀਆ ਨਾਲ ਗੱਲਬਾਤ ਕਰਦਿਆਂ ਵੀਰਇੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਦਾਦਾ ਜੀ ਸਵਰਗੀ ਮਾਸਟਰ ਮੇਲਾ ਸਿੰਘ ਜੀ ਦਾ ਸੁਪਨਾ ਪੂਰਾ ਕਰਦੇ ਹੋਏ ਭਵਿੱਖ ਵਿੱਚ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ | ਉਸ ਨੇ ਆਪਣੀ ਸਫਲਤਾ ਦਾ ਸ੍ਰੇਯ ਮਾਪਿਆਂ, ਅਧਿਆਪਕਾਂ ਅਤੇ ਕਠਿਨ ਮਿਹਨਤ ਨੂੰ ਦਿੱਤਾ | ਗੁਰੂ ਤੇਗ਼ ਬਹਾਦਰ ਸਕੂਲ ਧੂਰੀ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਵੀ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਅਤੇ ਉਸ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਗਈ |