ਸੰਗਰੂਰ, 18 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਅੱਜ ਸੀ.ਪੀ.ਆਈ.ਐਮ ਚਮਕ ਭਵਨ ਦਫ਼ਤਰ ਸੰਗਰੂਰ ਵਿਖੇ ਜ਼ਿਲ੍ਹਾ ਕਮੇਟੀ ਅਤੇ ਜਨਰਲ ਇਕਾਈ ਦੀ ਮੀਟਿੰਗ ਕਾਮਰੇਡ ਜੁਗਿੰਦਰ ਬੱਧਣ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ.ਐਮ ਸੰਗਰੂਰ ਨੇ ਪਿਛਲੇ ਕੰਮਾਂ ਦੀ ਪੜਚੋਲ ਕੀਤੀ ਅਤੇ ਆਉਣ ਵਾਲੇ ਕੰਮਾਂ ਦੇ ਵਿੱਚ ਸਾਰੇ ਹੀ ਸਾਥੀਆਂ ਦੀ ਡਿਊਟੀ ਲਾਈ | ਉਨ੍ਹਾਂ ਦੱਸਿਆ ਕਿ 29 ਮਈ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਦੋਵਾਂ ਜਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਸਾਂਝੀ ਰੈਲੀ ਜਲੰਧਰ ਵਿਖੇ ਕੀਤੀ ਜਾਵੇਗੀ ਅਤੇ ਮਾਰਚ ਕੀਤਾ ਜਾਵੇਗਾ | ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਕਾਨੂੰਨ ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ ਹੈ ਹੋਰ ਕੋਈ ਸਰੋਕਾਰ ਨਹੀਂ | ਕਾਮਰੇਡ ਸੇਖੋਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਬਣਾਉਣ ਲਈ ਕੇਂਦਰ ਦਾ ਸਹਿਮਤ ਹੋਣਾ ਜ਼ਰੂਰੀ ਹੈ ਤਦ ਇਹ ਉਹ ਕਾਨੂੰਨ ਸਮੁੱਚੇ ਦੇਸ਼ ਵਿੱਚ ਲਾਗੂ ਹੋਵੇਗਾ ਪੰਜਾਬ ਸਰਕਾਰ ਵੱਲੋਂ ਬੇਅਦਬੀ ਸਬੰਧੀ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ ਉਹ ਸਿਰਫ਼ ਪੰਜਾਬ ਤੱਕ ਹੀ ਸੀਮਤ ਰਹੇਗਾ | ਜੇਕਰ ਪੰਜਾਬ ਤੋਂ ਬਾਹਰ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਇਹ ਕਾਨੂੰਨ ਦੂਜੇ ਰਾਜਾਂ ਚ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ | ਉਨ੍ਹਾਂ ਆਖਿਆ ਕਿ ਬੇਅਦਬੀ ਮਾਮਲਿਆਂ ਦੇ ਪੰਜਾਬ ਸਰਕਾਰ ਰੱਤੀ ਭਰ ਵੀ ਗੰਭੀਰ ਨਹੀਂ ਹੈ | ਇਸ ਮਾਮਲੇ ਤੇ ਸਿਰਫ਼ ਰਾਜਨੀਤੀ ਹੋ ਰਹੀ ਹੈ | ਇਸ ਮੌਕੇ ਹੰਗੀ ਖਾਂ, ਨਛੱਤਰ ਸਿੰਘ ਗੰਢੂਆਂ, ਹਰਬੰਸ ਸਿੰਘ ਨਮੋਲ, ਸਤਿੰਦਰ ਪਾਲ ਸਿੰਘ ਚੀਮਾ, ਜੋਗਾ ਸਿੰਘ ਉਪਲੀ, ਇੰਦਰਜੀਤ ਸਿੰਘ ਛੰਨਾ, ਹਰਮੇਸ਼ ਕੌਰ ਰਾਏਸਿੰਘਵਾਲਾ, ਸ.ਕ. ਪਰਮਜੀਤ ਕੌਰ ਭੱਟੀਵਾਲ, ਸ਼ਿੰਗਾਰਾ ਸਿੰਘ ਬਲਿਆਲ, ਜੀਤ ਸਿੰਘ ਘਰਾਚੋਂ, ਯਸਪਾਲ ਸ਼ਰਮਾ, ਸੰਤ ਸਿੰਘ ਬਡਰੁੱਖਾਂ, ਸ਼ੇਰਾ ਸਿੰਘ, ਰਣਜੀਤ ਸਿੰਘ, ਭਜਨ ਸਿੰਘ ਮੰਗਵਾਲ ਆਦਿ ਹਾਜ਼ਰ ਸਨ |