08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਰੀਬ 90 ਸਾਲ ਪੁਰਾਣੀ ਖਸਤਾ ਇਮਾਰਤ ਵਿੱਚ ਚੱਲ ਰਿਹਾ ਹੈ ਜ਼ਿਲ੍ਹੇ ਦਾ ਟੀ.ਬੀ ਕਲੀਨਿਕ <br/>

Ad Position 21
No active advertisement
ਅਜੀਤ ਡੈਸਕ 23-04-2026

ਸੰਗਰੂਰ, 22 ਅਪ੍ਰੈਲ (ਧੀਰਜ ਪਸੋਰੀਆ) - ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸੰਗਰੂਰ ਦਾ ਜ਼ਿਲ੍ਹਾ ਟੀਬੀ ਕਲੀਨਿਕ ਇਸ ਕ੍ਰਾਂਤੀਕਾਰੀ ਬਦਲਾਅ ਤੋਂ ਵਾਂਝਾ ਰਹਿ ਗਿਆ ਜਾਪਦਾ ਹੈ | ਇਸ ਟੀ.ਬੀ ਕਲੀਨਿਕ ਜਿੱਥੇ ਰੋਜ਼ਾਨਾ 50 ਦੇ ਕਰੀਬ ਮਰੀਜ਼ ਇਲਾਜ ਲਈ ਪਹੁੰਚਦੇ ਹਨ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ | ਰੋਜ਼ਾਨਾ ਛੱਤਾਂ ਤੋਂ ਡਿੱਗਦਾ ਉੱਖੜਿਆ ਹੋਇਆ ਪਲਸਤਰ ਤੈਨਾਤ ਸਟਾਫ਼ ਅਤੇ ਮਰੀਜ਼ਾਂ ਲਈ ਖ਼ਤਰਾ ਬਣਦਾ ਹੈ | ਹੋਰ ਤਾਂ ਹੋਰ ਬਰਸਾਤ ਮੌਕੇ ਇਹ ਟੀ.ਬੀ ਕਲੀਨਿਕ ਪੂਰੀ ਤਰਾਂ ਜਲ ਮਗਨ ਹੋ ਜਾਂਦਾ ਹੈ | ਸਟਾਫ਼ ਅਤੇ ਮਰੀਜ਼ਾਂ ਨੂੰ ਇਸ ਇਮਾਰਤ ਤੋਂ ਬਾਹਰ ਹੋਣਾ ਪੈਂਦਾ ਹੈ | ਜੇਕਰ ਇਸ ਇਮਾਰਤ ਬਾਰੇ ਗੱਲ ਕਰੀਏ ਤਾਂ ਜੀਂਦ ਰਿਆਸਤ ਦੇ ਇਤਿਹਾਸਕਾਰ ਰਾਜੀਵ ਜਿੰਦਲ ਦੱਸਦੇ ਹਨ ਕਿ ਸਿਵਲ ਹਸਪਤਾਲ ਸੰਗਰੂਰ ਵਿੱਚ 1938 ਵਿੱਚ ਟੀ.ਬੀ ਦੇ ਮਰੀਜ਼ਾਂ ਦੇ ਇਲਾਜ ਲਈ ਇੱਕ ਸੁਤੰਤਰ ਵਿੰਗ ਬਣਾਉਣ ਲਈ ਇਸ ਇਮਾਰਤ ਦੀ ਉਸਾਰੀ ਕੀਤੀ ਗਈ ਸੀ ਤਾਂ ਜੋ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀਆਂ ਤਕਲੀਫ਼ਾਂ ਨੂੰ ਘਟਾਇਆ ਜਾ ਸਕੇ | ਟੀ.ਬੀ ਦੇ ਮਰੀਜ਼ਾਂ ਨੂੰ ਦਾਖਲ ਕਰਨ ਲਈ ਇੱਥੇ ਇੱਕ ਵਿਸ਼ੇਸ਼ ਵਾਰਡ ਵੀ ਬਣਾਇਆ ਗਿਆ ਸੀ ਤਾਂ ਜੋ ਟੀ.ਬੀ ਦੇ ਮਰੀਜ਼ਾਂ ਨੂੰ ਹੋਰ ਮਰੀਜ਼ਾਂ ਤੋਂ ਅਲੱਗ ਰੱਖਿਆ ਜਾ ਸਕੇ | ਰਾਜੀਵ ਜਿੰਦਲ ਨੇ ਹੋਰ ਦੱਸਿਆ ਕਿ ਜੀਂਦ ਰਿਆਸਤ ਦੇ ਰਾਜੇ ਸਿਹਤ ਸੇਵਾਵਾਂ ਨੂੰ ਲੈ ਕੇ ਐਨੇ ਗੰਭੀਰ ਸਨ ਕਿ ਮਹਾਰਾਜਾ ਰਾਜਬੀਰ ਸਿੰਘ ਨੇ 1957 ਵਿੱਚ ਪਿੰਡ ਘਾਬਦਾਂ ਨੇੜੇ ਸਥਿਤ ਆਪਣੇ ਮਹਿਲ ਨੂੰ ਸਿਹਤ ਵਿਭਾਗ ਦੇ ਸਪੁਰਦ ਕਰ ਦਿੱਤਾ ਤਾਂ ਜੋ ਉੱਥੇ ਨਾ ਮੁਰਾਦ ਬਿਮਾਰੀ ਟੀ.ਬੀ ਦੇ ਇਲਾਜ ਲਈ ਹਸਪਤਾਲ ਖੋਲਿਆ ਜਾ ਸਕੇ | ਟੀ.ਬੀ ਹਸਪਤਾਲ ਘਾਬਦਾਂ ਵਜੋਂ ਜਾਣਿਆ ਜਾਂਦਾ ਇਹ ਹਸਪਤਾਲ ਕਰੀਬ ਅੱਧੀ ਸਦੀ ਲੋਕਾਂ ਨੂੰ ਇਸ ਨਾ ਮੁਰਾਦ ਬਿਮਾਰੀ ਦੇ ਇਲਾਜ ਲਈ ਸੇਵਾਵਾਂ ਦਿੰਦਾ ਰਿਹਾ | ਇਸ ਸਬੰਧੀ ਜਦ ਸਿਵਲ ਸਰਜਨ ਡਾ. ਅਮਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਸੰਗਰੂਰ ਵਿੱਚ ਸਥਿਤ ਇਹ ਇਮਾਰਤ ਜਿੱਥੇ ਜ਼ਿਲ੍ਹਾ ਟੀ.ਬੀ ਕਲੀਨਿਕ ਚੱਲ ਰਿਹਾ ਹੈ ਦੀ ਇਮਾਰਤ ਪੁਰਾਣੀ ਤਾਂ ਹੋ ਹੀ ਚੁੱਕੀ ਹੈ ਬਲਕਿ ਇੱਥੇ ਬਰਸਾਤਾਂ ਦੌਰਾਨ ਪਾਣੀ ਵੀ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਪਰੇਸ਼ਾਨੀ ਵਧਦੀ ਹੈ | ਇਸ ਸਬੰਧੀ ਮੁੱਖ ਦਫ਼ਤਰ ਨੂੰ ਲਿਖਿਆ ਜਾ ਚੁੱਕਾ ਹੈ ਤਾਂ ਜੋ ਇਸ ਟੀ ਬੀ ਕਲੀਨਿਕ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਸਕੇ |
ਸਮਾਜ ਚਿੰਤਕਾਂ ਨੇ ਟੀ.ਬੀ ਕਲੀਨਿਕ ਦੀ ਖਸਤਾ ਹਾਲਤ 'ਤੇ ਪ੍ਰਗਟਾਈ ਚਿੰਤਾ

-ਜ਼ਿਲ੍ਹਾ ਟੀ.ਬੀ ਕਲੀਨਿਕ ਸੰਗਰੂਰ ਦੀ ਖਸਤਾ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਕਾਰਜਕਾਰਨੀ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਜਦੋਂ ਸਿਵਲ ਹਸਪਤਾਲ ਸੰਗਰੂਰ ਦੇ ਅੰਦਰ ਦਖ਼ਲ ਹੁੰਦਿਆਂ ਹੀ ਜ਼ਿਲ੍ਹਾ ਟੀਬੀ ਕਲੀਨਿਕ ਦੀ ਹਾਲਤ ਦੇਖਦੇ ਹਾਂ, ਤਾਂ ਸਾਫ਼ ਹੋ ਜਾਂਦਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿੱਚ ਕ੍ਰਾਂਤੀ ਦੇ ਦਾਅਵੇ ਖੋਖਲੇ ਹੀ ਨਹੀਂ ਹਨ ਬਲਕਿ ਡਰਾਮਾ ਹਨ | ਸਮਾਜ ਚਿੰਤਕ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਕੁਮਾਰ ਗਰਗ ਅਤੇ ਐਡਵੋਕੇਟ ਅਜੇਪਾਲ ਸਿੰਘ ਅਕੋਈ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਜ਼ਿਲ੍ਹਾ ਟੀ.ਬੀ ਕਲੀਨਿਕ ਲਈ ਨਵੀਂ ਇਮਾਰਤ ਨਹੀਂ ਬਣਾਈ ਜਾਂਦੀ ਉਦੋਂ ਤੱਕ ਇਸ ਕਲੀਨਕ ਨੂੰ ਸਿਵਲ ਹਸਪਤਾਲ ਦੇ ਕਿਸੇ ਹੋਰ ਕਮਰਿਆਂ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੀ ਵੱਡੀ ਰਣਨੀਤੀ-ਗੋਲਡੀ ਖੰਗੂੜਾ ਵਲੋਂ 11 ਮੈਂਬਰੀ ਸਕਰੀਨਿੰਗ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ <br/>
Ad Position 24