08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਣਕ ਦੀ ਖ਼ਰੀਦ 'ਤੇ ਦੇ ਮਾਪਦੰਡਾਂ 'ਚ ਢਿੱਲ ਭਾਜਪਾ ਦਾ ਲੋਕ ਹਿਤੈਸ਼ੀ ਫ਼ੈਸਲਾ- ਪ੍ਰੋ ਉਂਕਾਰ ਸਿੰਘ ਸਿੱਧੂ <br/>

Ad Position 21
No active advertisement
ਅਜੀਤ ਡੈਸਕ 23-04-2026
ਧੂਰੀ, 22 ਅਪੈ੍ਰਲ (ਲਖਵੀਰ ਸਿੰਘ ਧਾਂਦਰਾ) - ਭਾਜਪਾ ਦੇ ਹਲਕਾ ਧੂਰੀ ਪ੍ਰਮੁੱਖ ਆਗੂ ਅਤੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਾਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਿਆਇਤ ਦਿੰਦਿਆਂ ਕਣਕ ਖ਼ਰੀਦ ਦੇ ਮਾਪਦੰਡਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ | ਪੰਜਾਬ ਵਿਚ ਬੇਮੌਸਮੀ ਬਾਰਿਸ਼ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦੇ ਮੱਦੇਨਜ਼ਰ ਹਾੜੀ ਮਾਰਕੀਟਿੰਗ ਸੀਜ਼ਨ ਅਧੀਨ ਕਣਕ ਦੀ ਖ਼ਰੀਦ ਲਈ ਨਿਰਧਾਰਿਤ ਮਾਪਦੰਡਾਂ ਵਿਚ ਇਹ ਵਿਸ਼ੇਸ਼ ਛੋਟਾਂ ਦਿੱਤੀਆਂ ਗਈਆਂ ਹਨ | ਇਹ ਫ਼ੈਸਲਾ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਨਾਲ-ਨਾਲ ਚੰਡੀਗੜ੍ਹ ਤੇ ਵੀ ਲਾਗੂ ਹੋਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਐਲਾਨ ਮੁਤਾਬਕ, 70 ਫ਼ੀਸਦੀ ਤੱਕ ਬਦਰੰਗ ਕਣਕ ਨੂੰ ਖ਼ਰੀਦਣ ਦਾ ਐਲਾਨ ਕੀਤਾ ਹੈ | ਇਹੀ ਨਹੀਂ, ਨਾਲ ਹੀ 15 ਫ਼ੀਸਦੀ ਤੱਕ ਟੁੱਟੇ ਅਤੇ ਸੁੰਗੜੇ ਦਾਣੇ ਦੀ ਖ਼ਰੀਦ ਵੀ ਐਮ ਐਸ ਪੀ ਤੇ ਤਹਿਤ ਹੀ ਕੀਤੀ ਜਾਵੇਗੀ | ਦੱਸ ਦੇਈਏ ਕਿ ਇਸ ਵਾਰ ਮੀਂਹ ਅਤੇ ਗੜ੍ਹੇਮਾਰੀ ਕਰ ਕੇ ਪੱਕੀ ਹੋਈ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਹੈ | ਜਿਸ ਨੰੂ ਲੈ ਕੇ ਕਿਸਾਨ ਕਾਫੀ ਫ਼ਿਕਰਮੰਦ ਹਨ ਅਤੇ ਪ੍ਰਦਰਸ਼ਨ ਕਰਨ ਦੀ ਵੀ ਤਿਆਰੀ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ (ਯੂ.ਟੀ) ਵਿਚ ਬਦਰੰਗ ਹੋਈ ਕਣਕ ਦੀ ਸੀਮਾ 70% ਤੱਕ ਵਧਾ ਦਿੱਤੀ ਗਈ ਹੈ | ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ ਦੀ ਸੀਮਾ, ਜੋ ਪਹਿਲਾਂ 6% ਸੀ, ਇਸ ਨੰੂ ਵਧਾ ਕੇ 15% ਕਰ ਦਿੱਤੀ ਗਈ ਹੈ | ਖ਼ਰਾਬ ਅਤੇ ਅੰਸ਼ਕ ਤੌਰ 'ਤੇ ਨੁਕਸਾਨੀ ਗਏ ਦਾਣਿਆਂ ਦੀ ਕੁੱਲ ਪ੍ਰਤੀਸ਼ਤਤਾ 6% ਤੋਂ ਵੱਧ ਨਹੀਂ ਹੋਵੇਗੀ | ਨਵੇਂ ਮਾਪਦੰਡਾਂ ਦੇ ਤਹਿਤ ਖਰੀਦੀ ਗਈ ਕਣਕ ਨੂੰ ਵੱਖਰੇ ਤੌਰ 'ਤੇ ਸਟੋਰ ਕੀਤਾ ਜਾਵੇਗਾ ਅਤੇ ਉਸ ਦਾ ਵੱਖਰੇ ਤੌਰ 'ਤੇ ਹਿਸਾਬ ਰੱਖਿਆ ਜਾਵੇਗਾ | ਨਵੇਂ ਮਾਪਦੰਡਾਂ ਦੇ ਤਹਿਤ ਖਰੀਦੀ ਗਈ ਕਣਕ ਦੇ ਸਟਾਕ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਸ ਮਾਮਲੇ ਸਬੰਧੀ ਰਾਜ ਸਰਕਾਰ ਨੂੰ ਪੱਤਰ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਹੁਕਮ ਲਾਗੂ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਦੁਨੀਆ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ <br/> ਅਗਲੀ ਖ਼ਬਰ ਅਕਾਲੀ ਆਗੂਆਂ ਦੀ ਮੁਲਾਕਾਤ ਮੌਕੇ ਵੱਖ-ਵੱਖ ਮੁੱਦਿਆਂ 'ਤੇ ਹੋਈ ਚਰਚਾ <br/>
Ad Position 24