08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਾਬਕਾ ਵਿਧਾਇਕ ਝੂੰਦਾਂ ਪੰਥਕ ਏਕਤਾ ਦੇ ਕਾਰਜ ਨੂੰ ਪੂਰਾ ਕਰਨ ਲਈ ਪੰਥ ਦਰਦੀਆਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ-ਅਕਾਲੀ ਆਗੂ <br/>

Ad Position 21
No active advertisement
ਅਜੀਤ ਡੈਸਕ 23-04-2026
ਅਹਿਮਦਗੜ੍ਹ, 22 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਪੰਥਕ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਬਣੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਵਿੱਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਮੈਂਬਰ ਨਿਯੁਕਤ ਕੀਤੇ ਜਾਣ ਤੇ ਅਹਿਮਦਗੜ੍ਹ ਦੇ ਵੱਖ-ਵੱਖ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ | ਅਕਾਲੀ ਆਗੂਆਂ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਝੂੰਦਾਂ ਰੌਸ਼ਨ ਦਿਮਾਗ਼ ਸੂਝਵਾਨ, ਮਿਹਨਤੀ ਟਕਸਾਲੀ ਅਕਾਲੀ ਅਤੇ ਹੱਕ ਸੱਚ ਨਾਲ ਖੜਨ ਵਾਲੇ ਆਗੂ ਹਨ ਜੋ ਪੰਥਕ ਧਿਰਾਂ ਦੀ ਏਕਤਾ ਆਪਸੀ ਤਾਲਮੇਲ ਅਤੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਪੰਥਕ ਤਾਲਮੇਲ ਕਮੇਟੀ ਅਤੇ ਪੰਥਕ ਦਰਦੀਆਂ ਦੀਆਂ ਉਮੀਦਾਂ ਤੇ ਖਰੇ ਉੱਤਰਦੇ ਹੋਏ ਪੰਥ ਦੀ ਚੜ੍ਹਦੀ ਕਲਾ ਲਈ ਬਾਕੀ ਸਾਥੀਆਂ ਨਾਲ ਇੱਕਜੁੱਟ ਹੁੰਦਿਆਂ ਪੰਜਾਬ ਅਤੇ ਕੌਮ ਨੂੰ ਨਵੀਂ ਦਿਸ਼ਾ ਦੇਣਗੇ | ਅਕਾਲੀ ਆਗੂਆਂ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦਾ ਸਨਮਾਨ ਕੀਤਾ | ਇਸ ਮੌਕੇ ਤੇ ਸ਼ਹਿਰੀ ਅਕਾਲੀ ਦਲ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸੀਨੀਅਰ ਅਕਾਲੀ ਆਗੂ ਅਮਰ ਸਿੰਘ ਸਰਾਓ, ਯੂਥ ਆਗੂ ਜਸਵਿੰਦਰ ਸਿੰਘ ਜੱਸੀ ਅਤੇ ਇੰਦਰ ਘਟੌੜਾ, ਮਾ. ਰਜੇਸ਼ ਸ਼ਰਮਾ, ਸੁਪਰਡੈਂਟ ਮਨੋਜ ਗਰਗ, ਕੌਂਸਲਰ ਅਮਨ ਅਫਰੀਦੀ, ਗਗਨ ਕਲੇਰਾਂ, ਸਰਵਰ, ਪੋਪੀ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 6ਵੇਂ ਪੇਅ-ਕਮਿਸ਼ਨ ਨੂੰ ਲਾਗੂ ਕਰਵਾਉਣ ਲਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ... ਅਗਲੀ ਖ਼ਬਰ ਸਹਿਕਾਰੀ ਬੈਂਕਾਂ ਵਿੱਚ ਮੋੜਵਾੇ ਭੁਗਤਾਨ ਵਿੱਚ ਦੇਰੀ-ਕਿਸਾਨ ਪ੍ਰੇਸ਼ਾਨ <br/>
Ad Position 24