ਲੌਂਗੋਵਾਲ, 22 ਅਪ੍ਰੈਲ (ਵਿਨੋਦ ਸ਼ਰਮਾ, ਖੰਨਾ) - ਥਾਣਾ ਲੌਂਗੋਵਾਲ ਦੀ ਪੁਲਿਸ ਨੇ ਚਿੱਟੇ (ਹੈਰੋਇਨ) ਸਮੇਤ ਇੱਕ ਹੋਰ ਦੋਸ਼ੀ ਨੂੰ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਐਸ.ਐੱਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਕੇਸ ਵਿੱਚ ਸਹਿ. ਥਾਣੇਦਾਰ ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੇ ਸਨ ਤਾਂ ਮੁਖ਼ਬਰੀ ਮਿਲਣ 'ਤੇ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਕਰਮ ਸਿੰਘ ਵਾਸੀ ਲੋਹਾਖੇੜਾ ਨੂੰ ਕਾਬੂ ਕਰਕੇ ਉਸ ਤੋਂ 10 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਦੱਸਿਆ ਗਿਆ ਹੈ ਕਿ ਇਸ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਚਾਰ ਮੁਕੱਦਮੇ ਦਰਜ਼ ਹਨ | ਇਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰਕੇ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਥਾਣਾ ਲੌਂਗੋਵਾਲ ਵਿਖੇ ਇੰਸਪੈਕਟਰ ਬਲਵੰਤ ਸਿੰਘ ਦੀ ਆਮਦ ਤੋਂ ਬਾਅਦ ਚਿੱਟੇ ਦੇ ਅੱਧੀ ਦਰਜਨ ਦੇ ਕਰੀਬ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ |