07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਓਵਰ ਬਿ੍ਜ 'ਤੇ ਥਾਂ-ਥਾਂ ਪਏ ਡੂੰਘੇ ਟੋਏ ਹਾਦਸਿਆਂ ਨੂੰ ਦੇ ਰਹੇ ਹਨ ਸੱਦਾ <br/>

Ad Position 21
No active advertisement
ਅਜੀਤ ਡੈਸਕ 24-04-2026
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਚੰਡੀਗੜ੍ਹ-ਮਾਨਸਾ ਸੜਕ 'ਤੇ ਸੁਨਾਮ ਵਿਖੇ ਬਣੇ ਓਵਰ ਬਿ੍ਜ 'ਤੇ ਪਿਛਲੇ ਸਮੇਂ ਤੋਂ ਥਾਂ-ਥਾਂ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ ਪਰ ਪ੍ਰਸ਼ਾਸਨ ਦੀ ਅਜੇ ਤੱਕ ਇਨ੍ਹਾਂ ਵੱਲ ਸਵੱਲੀ ਨਜ਼ਰ ਨਹੀ ਪਈ | ਜਿੱਥੇ ਉਸ ਇਸ ਓਵਰ ਬਿ੍ਜ ਰਾਹੀ ਬਠਿੰਡਾ, ਮਾਨਸਾ, ਹਰਿਆਣਾ ਦੇ ਸਿਰਸਾ ਤੋਂ ਪਟਿਆਲਾ ਚੰਡੀਗੜ੍ਹ ਆਉਣ-ਜਾਣ ਵਾਲੇ ਵਾਹਨਾਂ ਦੀ ਦਿਨ-ਰਾਤ ਆਵਾਜਾਈ ਰਹਿੰਦੀ ਹੈ ਉੱਥੇ ਹੀ ਭਾਰਤੀ ਫ਼ੌਜ ਵੱਲੋਂ ਵੀ ਜ਼ਿਆਦਾਤਰ ਇਸੇ ਰਸਤੇ ਦੀ ਵਰਤੋਂ ਕੀਤੀ ਜਾਂਦੀ ਹੈ | ਕਈ ਵਾਰ ਵਾਹਨ ਚਾਲਕ ਵੱਲੋਂ ਟੋਇਆਂ 'ਚੋ ਆਪਣੇ ਵਾਹਨ ਨੂੰ ਬਚਾਉਂਦੇ ਬਚਾਉਂਦੇ ਹਾਦਸੇ ਵੀ ਵਾਪਰ ਚੁੱਕੇ ਹਨ | ਜਿੰਨਾ ਕਾਰਨ ਜਿੱਥੇ ਕਈ ਮੌਤਾਂ ਹੋ ਚੁੱਕੀਆਂ ਹਨ ਉੱਥੇ ਹੀ ਵਾਹਨ ਵੀ ਨੁਕਸਾਨੇ ਗਏ ਹਨ | ਭਾਵੇਂ ਕਈ ਵਾਰ ਕੁੱਝ ਸਮਾਜ ਸੇਵੀਆਂ ਵੱਲੋਂ ਆਪਣੇ ਤੌਰ ਤੇ ਇਨ੍ਹਾਂ ਟੋਇਆਂ ਨੂੰ ਭਰਵਾਇਆ ਵੀ ਗਿਆ ਅਤੇ ਨਗਰ ਕੌਂਸਲ ਵੱਲੋਂ ਵੀ ਲਿੱਪਾ ਪੋਚੀ ਕੀਤੀ ਗਈ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਅੰਡਰ ਬਿ੍ਜ 'ਤੇ ਪਏ ਇਨ੍ਹਾਂ ਟੋਇਆਂ ਨੂੰ ਤੁਰੰਤ ਪੂਰਿਆ ਜਾਵੇ ਤਾਂ ਜੋ ਕਿਸੇ ਵੱਡੇ

Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਸਿੰਘ ਕੁੰਨਰਾਂ ਨੇ ਗੁਰੂ ਕਿਰਪਾ ਸਦਕਾ ਇੱਕੋ ਚੌਕੜੇ 'ਚ ਕੀਤਾ ਅਖੰਡ ਪਾਠ <br/> ਅਗਲੀ ਖ਼ਬਰ ਨਗਰ ਪੰਚਾਇਤ ਚੋਣਾਂ ਲਈ ਅਕਾਲੀ ਦਲ ਸਰਗਰਮ, ਹਲਕਾ ਇੰਚਾਰਜ ਜੱਸੀ ਮੰਨਵੀ ਵੱਲੋਂ ਅਮਰਗੜ੍ਹ 'ਚ ਵਰਕਰਾਂ ਨਾਲ ਅਹਿਮ ਮੀਟਿੰਗ...
Ad Position 24