07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਇੰਦਰਜੀਤ ਸਿੰਘ ਕੁੰਨਰਾਂ ਨੇ ਗੁਰੂ ਕਿਰਪਾ ਸਦਕਾ ਇੱਕੋ ਚੌਕੜੇ 'ਚ ਕੀਤਾ ਅਖੰਡ ਪਾਠ <br/>

Ad Position 21
No active advertisement
ਅਜੀਤ ਡੈਸਕ 24-04-2026
ਮਸਤੂਆਣਾ ਸਾਹਿਬ, 22 ਅਪ੍ਰੈਲ (ਦਮਦਮੀ)–ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਵਿਦਿਆਰਥੀ ਭਾਈ ਇੰਦਰਜੀਤ ਸਿੰਘ ਕੁੰਨਰਾਂ ਨੇ ਸੰਤ ਅਤਰ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਸੰਤ ਅਤਰ ਸਿੰਘ ਦੀ 100 ਸਾਲਾ ਬਰਸੀ ਸਮਾਗਮਾਂ ਨੂੰ ਲੈ ਕੇ ਇੱਕੋ ਚੌਕੜੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਉੱਚ ਕੋਟੀ ਦੇ ਵਿਦਵਾਨ ਅਤੇ ਗੁਰਸਾਗਰ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਫੱਕਰ, ਭਾਈ ਇੰਦਰਜੀਤ ਸਿੰਘ ਕੁੰਨਰਾਂ, ਭਾਈ ਅੰਮਿ੍ਤਪਾਲ ਸਿੰਘ ਅਤੇ ਬਾਬਾ ਸ਼ਰਨਜੀਤ ਸਿੰਘ ਹੋਰਾਂ ਦੇ ਜਥੇ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਭੁਪਿੰਦਰ ਸਿੰਘ ਗਰੇਵਾਲ ਵਲੋਂ ਕੀਤੇ ਗਏ ਮੰਚ ਸੰਚਾਲਣ ਉਪਰੰਤ ਡਾਕਟਰ ਗੁਰਵੀਰ ਸਿੰਘ ਸੋਹੀ ਡਾਇਰੈਕਟਰ ਸੰਤ ਅਤਰ ਸਿੰਘ ਗੁਰਮਤਿ ਕਾਲਜ, ਡਾਕਟਰ ਅਮਨਦੀਪ ਕੌਰ ਪਿ੍ੰਸੀਪਲ ਅਕਾਲ ਡਿਗਰੀ ਕਾਲਜ, ਡਾਕਟਰ ਰਾਜਵਿੰਦਰ ਸਿੰਘ ਕੌਲੀ ਪਿ੍ੰਸੀਪਲ ਸੰਤ ਅਤਰ ਸਿੰਘ ਗੁਰਮਤਿ ਕਾਲਜ, ਪ੍ਰੋ ਮੱਖਣ ਸਿੰਘ ਉਭਾਵਾਲ ਹੋਰਾਂ ਨੇ ਜਿੱਥੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ, ਉੱਥੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ | ਇਸ ਮੌਕੇ ਪ੍ਰਬੰਧਕਾਂ ਵੱਲੋਂ ਭਾਈ ਇੰਦਰਜੀਤ ਸਿੰਘ ਕੁੰਨਰਾਂ ਤੋਂ ਇਲਾਵਾ ਮੋਹਤਵਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ | ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਸੀਨੀਅਰ ਮੈਂਬਰ ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਭੱਠਲ, ਬਾਬਾ ਸੁਖਦੇਵ ਸਿੰਘ, ਮੈਨੇਜਰ ਜਸਵੀਰ ਸਿੰਘ, ਭਾਈ ਗੁਰਮੇਲ ਸਿੰਘ, ਡਾਕਟਰ ਗੁਰਦੀਪ ਸਿੰਘ ਪਟਿਆਲਾ, ਪ੍ਰੋਫੈਸਰ ਜਸਪ੍ਰੀਤ ਸਿੰਘ ਖ਼ਾਲਸਾ, ਜਥੇਦਾਰ ਚਰਨਜੀਤ ਸਿੰਘ ਗੱਗੜਪੁਰ, ਡਾਕਟਰ ਸਾਰਿਕਾ ਜੈਨ, ਡਾਕਟਰ ਭੁਪਿੰਦਰ ਕੌਰ, ਗੁਰਮੀਤ ਸਿੰਘ ਮਹੇਰਨਾ ਸਮੇਤ ਹੋਰ ਮੋਹਤਵਰ ਸ਼ਖ਼ਸੀਅਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਸਾਢੇ ਚਾਰ ਸਾਲਾਂ ਦੇ ਕਰੀਬ ਕਾਰਜਕਾਲ ਲੰਘਣ ਦੇ ਬਾਵਜੂਦ ਵੀ ਨਹੀਂ ਬਣ ਸਕੀਆਂ ਸੰਗਰੂਰ ਸ਼ਹਿਰ ਦੀਆਂ ਖ਼ਸ... ਅਗਲੀ ਖ਼ਬਰ ਓਵਰ ਬਿ੍ਜ 'ਤੇ ਥਾਂ-ਥਾਂ ਪਏ ਡੂੰਘੇ ਟੋਏ ਹਾਦਸਿਆਂ ਨੂੰ ਦੇ ਰਹੇ ਹਨ ਸੱਦਾ <br/>
Ad Position 24