07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਕਾਲ ਬੀਜ ਫਾਰਮ ਵਲੋਂ ਵੱਖ-ਵੱਖ ਕਿਸਮਾਂ ਦੇ ਬੀਜ ਵੰਡੇ <br/>

Ad Position 21
No active advertisement
ਅਜੀਤ ਡੈਸਕ 24-04-2026
ਮਸਤੂਆਣਾ ਸਾਹਿਬ, 23 ਅਪ੍ਰੈਲ (ਦਮਦਮੀ) - ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀ ਕਿਸਾਨਾਂ ਦੀ ਭਰੋਸੇਮੰਦ ਸੰਸਥਾ ਅਕਾਲ ਬੀਜ ਫਾਰਮ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਸਾਉਣੀ ਦੀ ਫ਼ਸਲ ਝੋਨੇ ਦੇ ਬੀਜਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ | ਝੋਨੇ ਦੀ ਵਿਕਰੀ ਸ਼ੁਰੂ ਕਰਦਿਆਂ ਅਕਾਲ ਸੀਡ ਫਾਰਮ ਦੇ ਡਾਇਰੈਕਟਰ ਡਾ. ਬੂਟਾ ਸਿੰਘ ਰੋਮਾਣਾ ਨੇ ਕਿਸਾਨਾਂ ਨੂੰ ਸੀਡ ਫਾਰਮ ਨਾਲ ਜੁੜਨ ਅਤੇ ਇੱਥੇ ਪੈਦਾ ਕੀਤੇ ਸੁੱਧਰੇ ਬੀਜ ਅਪਣਾਉਣ ਲਈ ਪ੍ਰੇਰਿਤ ਕੀਤਾ | ਡਾ. ਰੋਮਾਣਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਚੱਲ ਰਹੇ ਅਕਾਲ ਸੀਡ ਫਾਰਮ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਆਈ.ਆਰ.ਆਈ. ਨਵੀਂ ਦਿੱਲੀ ਦੀਆਂ ਪ੍ਰਮਾਣਿਤ ਕਿਸਮਾਂ ਪੀ. ਆਰ. 118, ਪੀ. ਆਰ 126, ਪੀ. ਆਰ. 131, ਪੀ. ਬੀ. 1, ਪੀ. ਬੀ. 6/ਪੀ. ਬੀ. 1401, ਪੀ. ਬੀ. 1692, ਪੀ. ਬੀ. 1121, ਪੀ. ਬੀ. 1509, ਪੀ. ਬੀ. 1885, ਪੀ. ਬੀ. 1847, ਪੀ. ਬੀ. 1121 ਆਦਿ ਕਿਸਮਾਂ ਦੇ ਪ੍ਰਮਾਣਿਤ ਅਤੇ ਸੁੱਧਰੇ ਬੀਜ ਉਪਲੱਬਧ ਹਨ, ਜੋ ਕਿ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਮੋਹਾਲੀ ਦੇ ਨਰੀਖਣ ਹੇਠ ਤਿਆਰ ਕੀਤੇ ਜਾਂਦੇ ਹਨ | ਸੰਸਥਾ ਵੱਲੋਂ ਕਿਸਾਨ ਵੀਰਾਂ ਨੂੰ Tਪਹਿਲਾਂ ਆਓ, ਪਹਿਲਾਂ ਬੀਜ ਪਾਓUਦੇ ਅਧਾਰ ਤੇ ਵਾਜਵ ਰੇਟਾਂ ਤੇ ਸੁੱਧਰੇ ਬੀਜ ਪ੍ਰਦਾਨ ਕੀਤੇ ਜਾਂਦੇ ਹਨ | ਬੀਜ ਫਾਰਮ ਵੱਲੋਂ ਸੈਂਕੜੇ ਹੀ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਏ ਗਏ | ਡਾ. ਰੋਮਾਣਾ ਨੇ ਦੱਸਿਆ ਕਿ ਇੱਥੇ ਗਰਮ ਰੁੱਤ ਦੀਆਂ ਸਬਜ਼ੀਆਂ ਦੀਆਂ ਬੀਜ ਕਿੱਟਾਂ ਅਤੇ ਮਿਰਚ ਦੀ ਪਨੀਰੀ ਵੀ ਉਪਲੱਬਧ ਹਨ | ਇਸ ਸਮੇਂ ਹਰਪਾਲ ਸਿੰਘ ਖਹਿਰਾ, ਗੁਰਜੰਟ ਸਿੰਘ ਦੀਦਾਰਗੜੀਆ, ਪ੍ਰੋ. ਜਸਪ੍ਰੀਤ ਸਿੰਘ ਦੁੱਗਾਂ, ਬਲਜੀਤ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਖਹਿਰਾ, ਕਮਲਜੀਤ ਸਿੰਘ, ਹਰਪਿੰਦਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਿਆ ਲਾਹਾ <br/> ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਗਿਆ 'ਵਿਸ਼ਵ ਧਰਤੀ ਦਿਵਸ' <br/>
Ad Position 24