07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਿਆ ਲਾਹਾ <br/>

Ad Position 21
No active advertisement
ਅਜੀਤ ਡੈਸਕ 24-04-2026
ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮੁੱਖ ਸਰਪ੍ਰਸਤ ਬੀਬੀ ਪੂਨਮ ਕਾਂਗੜਾ ਸਾਬਕਾ ਮੈਂਬਰ ਐੱਸ.ਸੀ. ਕਮਿਸ਼ਨ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਬਾਬਾ ਜੀਵਨ ਸਿੰਘ ਧਰਮਸਾਲਾ ਕਮੇਟੀ ਅਜੀਤ ਨਗਰ ਦੇ ਸਹਿਯੋਗ ਨਾਲ ਡਾ. ਭੀਮ ਰਾਉ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ ਗਿਆ | ਮੁੱਖ ਮਹਿਮਾਨ ਦੇ ਤੌਰ ਉੱਤੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ, ਸਮਾਜ ਸੇਵੀ ਪੰਕਜ ਬਾਵਾ ਨੇ ਸ਼ਿਰਕਤ ਕੀਤੀ | ਮਿੱਤਲ ਹੈਲਥ ਕੇਅਰ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ 105 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਗਲੋਬਲ ਹਸਪਤਾਲ ਦੇ ਡਾਕਟਰਾਂ ਨੇ 275 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਅਤੇ 37 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕਰ ਕੇ ਲੈਂਜ਼ ਪਾਏ ਗਏ | ਕੈਂਪ ਦੌਰਾਨ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਭੁਪਿੰਦਰ ਸਿੰਘ ਨਹਿਲ, ਰੌਕੀ ਬਾਂਸਲ ਅਤੇ ਸਰਜੀਵਨ ਜਿੰਦਲ ਨੇ ਮਿਸ਼ਨ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਕੌਂਸਲਰ ਸੀਨੀਅਰ ਕਾਂਗਰਸ ਆਗੂ ਸੁਰਿੰਦਰ ਸਿੰਘ ਭਿੰਡਰ, ਕੌਂਸਲਰ ਅਵਤਾਰ ਸਿੰਘ ਤਾਰਾ, ਅਸ਼ੋਕ ਕੁਮਾਰ, ਨਛੱਤਰ ਸਿੰਘ ਦੋਵੇਂ ਸਾਬਕਾ ਕੌਂਸਲਰ, ਅਨਿਲ ਚੌਹਾਨ ਗਾਂਧੀ, ਕਾਂਗਰਸ ਆਗੂ ਹਾਕਮ ਸਿੰਘ, ਅਮਰਜੀਤ ਸਿੰਘ, ਮਨੋਜ ਕੁਮਾਰ, ਬਾਬੂ ਲਾਲਾ ਰੰਗਾ, ਅੰਜੂ ਹੰਗਾ, ਕਿ੍ਸ਼ਨ ਲਾਲ, ਰਾਣਾ ਬਾਲੂ, ਸਾਜਨ ਕਾਂਗੜਾ, ਹੈਪੀ ਹੀਰਾ, ਇਕਬਾਲ ਖ਼ਾਨ, ਭੁਪਿੰਦਰ, ਵਿਨੋਦ ਕੁਮਾਰ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਪ੍ਰੋ. ਧਨੋਆ ਬਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੀਡੀਆ ਸਲਾਹਕਾਰ ਅਤੇ ਮੁੱਖ ਬੁਲਾਰੇ <br/> ਅਗਲੀ ਖ਼ਬਰ ਅਕਾਲ ਬੀਜ ਫਾਰਮ ਵਲੋਂ ਵੱਖ-ਵੱਖ ਕਿਸਮਾਂ ਦੇ ਬੀਜ ਵੰਡੇ <br/>
Ad Position 24