ਧੂਰੀ, 23 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਹਾਈਫਨ ਸ਼ੂਟਿੰਗ ਅਕੈਡਮੀ ਧੂਰੀ ਦੇ ਕੋਚ ਲੈਫ਼ਟੀਨੈਂਟ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਾਈਫਨ ਸ਼ੂਟਿੰਗ ਅਕੈਡਮੀ ਧੂਰੀ ਦੇ ਖਿਡਾਰੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਅਤੇ ਆਪਣੇ ਮਾਂ ਬਾਪ ਦਾ ਨਾਮ ਚਮਕਾਇਆ | ਇਸ ਚੈਂਪੀਅਨਸ਼ਿਪ ਵਿੱਚ ਅਕੈਡਮੀ ਦੇ ਛੇ ਖਿਡਾਰੀਆਂ ਨੇ ਭਾਗ ਲਿਆ | ਜਿਸ ਵਿੱਚ ਆਲੀਆ ਬਾਂਸਲ ਨੇ 10 ਮੀਟਰ ਰਾਈਫ਼ਲ ਮੁਕਾਬਲਿਆਂ ਵਿੱਚੋਂ ਖੇਡਦੇ ਹੋਏ ਸਾਰੇ ਵਰਗਾਂ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੂਰੀ ਚੈਂਪੀਅਨਸ਼ਿਪ ਵਿੱਚ ਸਾਰੇ ਵਰਗਾਂ ਵਿੱਚੋਂ ਪਹਿਲੇ ਸਥਾਨ ਤੇ ਆਏ ਅੱਠ ਖਿਡਾਰੀਆਂ ਨੇ ਸੀ ਓ ਸੀ ਵਿੱਚ ਭਾਗ ਲਿਆ ਜਿਸ ਵਿੱਚ ਆਲੀਆ ਬਾਂਸਲ ਦੂਜੇ ਸਥਾਨ ਤੇ ਰਹਿ ਕੇ ਕੈਸ਼ ਪ੍ਰਾਈਜ਼ ਹਾਸਲ ਕੀਤਾ ਅਤੇ ਦਿ੍ਸ਼ਟੀ ਗੋਇਲ ਨੇ ਚੌਥਾ ਸਥਾਨ ਹਾਸਲ ਕੀਤਾ ਅਤੇ ਆਪਣੇ ਸਬ ਯੂਥ ਵਰਗ ਲੜਕੀਆਂ ਦੇ 10 ਮੀਟਰ ਰਾਈਫ਼ਲ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਹਾਸਿਲ ਕੀਤਾ | ਇਸੇ ਤਰ੍ਹਾਂ ਮੁੰਡਿਆਂ ਦੇ ਮੁਕਾਬਲਿਆਂ ਵਿੱਚੋਂ ਯੂਥ ਵਰਗ ਵੱਲੋਂ ਖੇਡਦੇ ਹੋਏ ਸੁਭਦੀਪ ਸਿੰਘ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲਿਆਂ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ | ਸਬ ਯੂਥ ਦੇ 10 ਮੀਟਰ ਪਿਸਟਲ ਮੁਕਾਬਲਿਆਂ ਵਿੱਚੋਂ ਖੇਡਦੇ ਹੋਏ ਐਸ਼ਮੀਤ ਕੌਰ ਨੇ ਗੋਲਡ ਮੈਡਲ ਤੇ ਕਬਜ਼ਾ ਕੀਤਾ | ਇਸੇ ਤਰ੍ਹਾਂ ਓਪਨ ਸਾਈਡ 10 ਮੀਟਰ ਮੁਕਾਬਲਿਆਂ ਵਿੱਚੋਂ ਫਤਿਹ ਵੀਰ ਸਿੰਘ ਅÏਲਖ ਨੇ ਗੋਲਡ ਅਤੇ ਸੁਰਵੀਨ ਰਾਜਪੂਤ ਨੇ ਸਿਲਵਰ ਮੈਡਲ ਹਾਸਲ ਕੀਤਾ | ਇਸ ਦੇ ਨਾਲ ਨਾਲ ਹੀ ਧੂਰੀ ਸ਼ਹਿਰ ਦੇ ਉੱਗੇ ਸਮਾਜ ਸੇਵੀ ਅਮਿਤ ਬਾਂਸਲ, ਜਰਨਲਿਜ਼ਮ ਐਂਸੋਸੀਏਸਨ ਧੂਰੀ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ, ਮਨਦੀਪ ਸਿੰਘ ਬੇਨੜਾ, ਸੁਰਿੰਦਰ ਪਾਲ ਸ਼ਰਮਾ ਜੇਲ ਵਿਭਾਗ ਨਾਭਾ, ਕੁਸਲਜੀਤ ਸਿੰਘ ਸੇਰਗਿਲ, ਮਾਸਟਰ ਕੁਲਦੀਪ ਸਿੰਘ, ਗੁਰਜਿੰਦਰ ਸਿੰਘ ਬੱਬਣਪੁਰ, ਰਾਜੇਸ਼ ਗੋਇਲ, ਗੁਰਪ੍ਰੀਤ ਸਿੰਘ ਚਹਿਲ, ਜੌਨ ਸਕਤੱਰ ਸੁਖਚੈਨ ਸਿੰਘ ਭਸੌੜ, ਅਕੈਡਮੀ ਕੋਚ ਲੈਫ਼ਟੀਨੈਂਟ ਦਵਿੰਦਰ ਸਿੰਘ ਨੇ ਖਿਡਾਰੀਆ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਆਉਣ ਵਾਲੀਆਂ ਖੇਡਾਂ ਵਿੱਚ ਨੈਸ਼ਨਲ ਪੱਧਰ ਅਤੇ ਇੰਟਰਨੈਸ਼ਨਲ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਕੇ ਧੂਰੀ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |