01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੰਤ ਘੁੰਨਸ ਨੇ ਅਕਾਲੀ ਆਗੂਆਂ ਨਾਲ ਦੁੱਖ ਕੀਤਾ ਸਾਂਝਾ <br/>

Ad Position 21
No active advertisement
ਅਜੀਤ ਡੈਸਕ 25-04-2026
ਸ਼ੇਰਪੁਰ, 24 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਸ਼੍ਰੋਮਣੀ ਅਕਾਲੀ ਆਗੂ ਦੇ ਸੀਨੀਅਰ ਆਗੂ ਤੇ ਸਾਬਕਾ ਸੰਮਤੀ ਮੈਂਬਰ ਗੁਰਜੰਟ ਸਿੰਘ ਪੰਜਗਰਾਈਆਂ ਦੀ ਮਾਤਾ ਹਰਬੰਸ ਕੌਰ (92) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਬੇਵਕਤੀ ਤੇ ਦੁਖਦਾਈ ਮੌਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਆਗੂ ਗੁਰਜੰਟ ਸਿੰਘ ਪੰਜਗਰਾਈਆਂ ਅਤੇ ਸੰਮਤੀ ਮੈਂਬਰ ਕੁਲਦੀਪ ਸਿੰਘ ਕੀਪਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਂ ਜੱਗ ਦੀ ਜਨਨੀ ਹੈ | ਮਾਂ ਦੀ ਮਮਤਾ ਨੂੰ ਪੈਮਾਨੇ ਨਾਲ ਨਾਪਿਆ ਨਹੀਂ ਜਾ ਸਕਦਾ | ਮਾਂ ਸਿ੍ਸ਼ਟੀ ਤੇ ਸੱਚਮੁੱਚ ਰੱਬ ਦੇ ਰੂਪ ਵਿਚ ਵਿਚਰਦੀ ਹੈ | ਮਾਂ ਅਨਮੋਲ ਗੁਣਾਂ ਭਰਪੂਰ ਯੂਨੀਵਰਸਿਟੀ ਤੋਂ ਘੱਟ ਨਹੀਂ | ਉਨ੍ਹਾਂ ਲਗਾਤਾਰ ਤਿੰਨ ਸਾਲਾਂ ਤੋਂ ਮੰਜੇ ਤੇ ਪਈ ਮਾਤਾ ਜੀ ਦੀ ਕੀਤੀ ਗਈ ਅਣਥੱਕ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਧੀਆਂ ਪੁੱਤਰ ਮਾਪਿਆਂ ਸੇਵਾ ਸੰਭਾਲ ਕਰਦੇ ਹਨ ਉਹ ਕਰਮਾਂ ਵਾਲੇ ਹੁੰਦੇ ਹਨ | ਇਸ ਮੌਕੇ ਉਨ੍ਹਾਂ ਨਾਲ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਸੰਤ ਘੁੰਨਸ ਦੇ ਰਾਜਸੀ ਸਕੱਤਰ ਜਸਵਿੰਦਰ ਸਿੰਘ ਲੱਧੜ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਹਥੋਆ ਵਿਖੇ ਸਰਕਾਰੀ ਸਕੂਲ ਦੀ ਇਮਾਰਤ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਨੱਕ, ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਨਿਤਿਨ ਕੁਮਾਰ ਨੇ ਸੰਭਾਲਿਆ ਚਾਰਜ <br/>
Ad Position 24