31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਮਾਜ ਸੇਵੀਆਂ ਵਲੋਂ ਹਾਈ ਸਕੂਲ ਨੂੰ ਈ ਰਿਕਸ਼ਾ ਭੇਟ <br/>

Ad Position 21
No active advertisement
ਅਜੀਤ ਡੈਸਕ 25-04-2026
ਅਮਰਗੜ੍ਹ, 24 ਅਪ੍ਰੈਲ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਵਿਦਿਆਰਥੀਆਂ ਨੂੰ ਅੱਤ ਦੀ ਗਰਮੀ ਅਤੇ ਬਰਸਾਤੀ ਮੌਸਮ ਵਿੱਚ ਸਕੂਲ ਆਉਣ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਨੰਗਲ ਦੇ ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ, ਚੇਅਰਮੈਨ ਹਰਪ੍ਰੀਤ ਸਿੰਘ, ਐਡਵੋਕੇਟ ਲਖਵੀਰ ਸਿੰਘ ਧਾਲੀਵਾਲ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਹਾਈ ਸਕੂਲ ਨੰਗਲ ਨੂੰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇੱਕ ਈ ਰਿਕਸ਼ਾ ਭੇਟ ਕੀਤਾ ਗਿਆ | ਇਸ ਨਵੇਕਲੇ ਕਾਰਜ ਨੂੰ ਛੋਟਾ ਜਿਹਾ ਉਪਰਾਲਾ ਕਰਾਰ ਦਿੰਦਿਆਂ ਸੇਵਾਮੁਕਤ ਮੇਜਰ ਜਨਰਲ ਪਰਮਜੀਤ ਸਿੰਘ ਸੰਧੂ ਪੁੱਤਰ ਸੇਵਾ-ਮੁਕਤ ਮੇਜਰ ਰਣਜੀਤ ਸਿੰਘ ਸੰਧੂ ਵੱਲੋਂ ਈ ਰਿਕਸ਼ਾ ਦੀਆਂ ਚਾਬੀਆਂ ਸਰਕਾਰੀ ਹਾਈ ਸਕੂਲ ਨੰਗਲ ਦੇ ਇੰਚਾਰਜ ਮੈਡਮ ਰਮਨਵੀਰ ਕੌਰ ਨੂੰ ਸਮੁੱਚੇ ਸਟਾਫ਼ ਦੀ ਹਾਜ਼ਰੀ ਵਿੱਚ ਸੌਂਪੀਆਂ ਗਈਆਂ | ਪਿੰਡ ਦੀ ਪੰਚਾਇਤ, ਸਮਾਜ ਸੇਵੀਆਂ ਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਿਆਂ ਮੈਡਮ ਰਮਨਵੀਰ ਕੌਰ ਨੇ ਕਿਹਾ ਕਿ ਤੁਹਾਡੇ ਵੱਲੋਂ ਸਕੂਲ ਨੂੰ ਭੇਟ ਕੀਤੇ ਇਸ ਈ ਰਿਕਸ਼ਾ ਸਦਕਾ ਪਿੰਡ ਤੋਂ ਦੂਰੋਂ ਪੜ੍ਹਨ ਲਈ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਹ ਸਮੇਂ ਸਿਰ ਸਕੂਲ ਆ ਜਾ ਸਕਣਗੇ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਵਿਦਿਆਰਥੀਆਂ ਦੇ ਮਾਪੇ ਬੀਬੀ ਮਨਜੀਤ ਕੌਰ ਸੰਧੂ, ਨੰਬਰਦਾਰ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਗਿੱਲ, ਬੰਤ ਸਿੰਘ, ਜਗਰੂਪ ਸਿੰਘ ਪੰਚ, ਸਰਬਜੀਤ ਕੌਰ ਸੰਧੂ, ਕੁਲਵੰਤ ਕੌਰ ਸੰਧੂ, ਅਵਿਨਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਪੂਨਮਜੀਤ ਕੌਰ, ਰਿਪਨਜੀਤ ਕੌਰ, ਹਰਜਿੰਦਰ ਪਾਲ ਕੌਰ, ਹਰਪ੍ਰੀਤ ਕੌਰ ਅਤੇ ਭੁਪਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਅਰੀ ਫਾਰਮਰਜ਼ ਨੇ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕੀਤਾ ਖ਼ਰੀਦ ਕੇਂਦਰਾਂ ਦਾ ਦੌਰਾ <br/>
Ad Position 24