17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਰਤ ਵਿਕਾਸ ਪ੍ਰੀਸ਼ਦ ਦੀ ਜਨਰਲ ਬਾਡੀ ਦੀ ਹੋਈ ਮੀਟਿੰਗ <br/>

Ad Position 21
No active advertisement
ਰਾਜਨ ਸਿੰਗਲਾ ਨੂੰ ਸਨਮਾਨਿਤ ਕਰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰ | ਤਸਵੀਰ: ਧਾਲੀਵਾਲ <br/> 27-04-2026
ਸੁਨਾਮ ਊਧਮ ਸਿੰਘ ਵਾਲਾ, 25 ਅਪ੍ਰੈਲ (ਧਾਲੀਵਾਲ, ਭੁੱਲਰ, ਸੱਗੂ)-ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਦੇ ਮੀਟਿੰਗ ਹਾਲ ਵਿਖੇ ਹੋਈ | ਇਸ ਮੀਟਿੰਗ ਵਿੱਚ ਸੰਸਥਾ ਦੇ ਮੈਂਬਰਾਂ ਵੱਲੋਂ ਸਾਲ 2026-27 ਲਈ ਨਵੇਂ ਸਮਾਜਸੇਵੀ ਕਾਰਜ ਅਤੇ ਯੋਜਨਾਵਾਂ ਉਲੀਕੀਆਂ ਗਈਆਂ | ਪ੍ਰੀਸ਼ਦ ਦੀਆਂ ਭਵਿੱਖ ਵਿਚ ਗਤੀਵਿਧੀਆਂ ਤੇਜ ਕਰਨ ਲਈ ਇੱਕਜੁੱਟ ਹੋਕੇ ਸੰਕਲਪ ਵੀ ਲਿਆ ਗਿਆ | ਇਸ ਸਮੇਂ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਰਾਜਨ ਸਿੰਗਲਾ ਨੂੰ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਰਵਿੰਦਰ ਭਾਰਦਵਾਜ, ਅਮਿਤ ਡੋਗਰਾ, ਬਲਵਿੰਦਰ ਬਾਂਸਲ, ਐਡਵੋਕੇਟ ਸਾਹਿਲ, ਵੇਦ ਕਪੂਰ, ਭੂਸ਼ਨ ਕਾਂਸਲ, ਸੁਰੇਸ਼ ਕੁਮਾਰ, ਵਿਪਨ ਜੈਨ, ਹਰਿਮ ਸ਼ਰਮਾ, ਅਜੀਤ ਗੋਇਲ, ਪ੍ਰਭਾਤ ਜਿੰਦਲ, ਗਿਆਨ ਚੰਦ ਸਿੰਗਲਾ, ਰਿੰਕੂ ਗਰਗ, ਸੰਦੀਪ ਗੋਇਲ, ਰਾਹੁਲ ਜੈਨ, ਅਨਿਲ ਜੈਨ ਅਤੇ ਪਿ੍ੰਸੀਪਲ ਸੰਜੀਵ ਜਿੰਦਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਉੱਘੇ ਲੇਖਕ ਬਲਰਾਜ ਓਬਰਾਏ ਬਾਜੀ ਸਨਮਾਨਿਤ <br/> ਅਗਲੀ ਖ਼ਬਰ ਸਕੂਲ ਪੱਧਰੀ ਦਸਤਾਰ ਮੁਕਾਬਲੇ ਕਰਵਾਏ <br/>
Ad Position 24