17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕਾਲਜ ਆਫ਼ ਐਜੂਕੇਸ਼ਨ ਵਿਖੇ ਡਿਗਰੀ ਵੰਡ ਸਮਾਰੋਹ ਸੰਪੰਨ <br/>

Ad Position 21
No active advertisement
ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਖੇ ਡਿਗਰੀ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਜਗਜੀਤ ਸਿੰਘ ਧੂਰੀ ਵਿਦਿਆਰਥਣਾਂ ਨੂੰ ਸਨਮਾਨ ਦੇਣ ਉਪਰੰਤ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਨਾਲ ਪਿ੍ੰਸੀਪਲ ਡਾਕਟਰ ਨੀਤੂ ਸੇਠੀ | ਤਸਵੀਰ : ਜਸਵੀਰ ਸਿੰਘ ਜੱਸੀ <br/> 27-04-2026
ਸੰਦੌੜ, 25 ਅਪ੍ਰੈਲ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)-ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਚ ਡਿਗਰੀ ਵੰਡ ਸਮਾਰੋਹ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਨੇ ਕਾਲਜ ਦੀਆਂ ਉਪਲਬਧੀਆਂ ਅਤੇ ਵਿਦਿਆਰਥਣਾਂ ਦੀ ਮਿਹਨਤ ਨੂੰ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕੀਤਾ | ਇਸ ਗੌਰਵਮਈ ਮੌਕੇ 'ਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਣਯੋਗ ਸ਼ਖ਼ਸੀਅਤ ਡਾ. ਜਗਜੀਤ ਸਿੰਘ ਧੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ਜਗਜੀਤ ਸਿੰਘ ਧੂਰੀ, ਜੋ ਕਿ ਫੈਪ ਅਤੇ ਜੈਕ ਦੇ ਫਾਊਾਡਰ ਹੋਣ ਦੇ ਨਾਲ-ਨਾਲ ਵਰਲਡ ਕੈਂਸਰ ਅਵੇਅਰਨੈੱਸ ਦੇ ਡਾਇਰੈਕਟਰ ਵੀ ਹਨ, ਆਪਣੀ ਦੂਰਦਰਸ਼ੀ ਸੋਚ, ਸਿੱਖਿਆ ਪ੍ਰਤੀ ਸਮਰਪਣ ਅਤੇ ਸਮਾਜਿਕ ਸੇਵਾ ਲਈ ਵਿਸ਼ੇਸ਼ ਤੌਰ 'ਤੇ ਜਾਣੇ ਜਾਂਦੇ ਹਨ | ਇਹਨਾਂ ਦੇ ਨਾਲ ਹੀ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ਪੈ੍ਰਜ਼ੀਡੈਂਟ ਪੰਜਾਬੀ ਸਹਿਤ ਸਭਾ ਪਟਿਆਲਾ ਅਤੇ ਹਰਵੰਤ ਸਿੰਘ (ਪਿ੍ੰਸੀਪਲ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾਂ) ਪਹੁੰਚੇ | ਪ੍ਰੋਗਰਾਮ ਦੌਰਾਨ ਡਾ. ਜਗਜੀਤ ਸਿੰਘ ਧੂਰੀ ਵੱਲੋਂ ਰਚਿਤ ਪੰਜਾਬੀ ਪਾਠ ਪੁਸਤਕ 'ਗੁਣਤਾਸ', ਜਿਸ ਵਿੱਚ ਡਾ. ਦਰਸ਼ਨ ਸਿੰਘ ਆਸ਼ਟ ਦੀਆਂ ਰਚਨਾਵਾਂ ਸ਼ਾਮਿਲ ਸਨ, ਨੂੰ ਰਿਲੀਜ਼ ਕੀਤਾ ਗਿਆ | ਡਾ. ਜਗਜੀਤ ਸਿੰਘ ਧੂਰੀ ਅਤੇ ਡਾ. ਦਰਸ਼ਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਹ ਡਿਗਰੀ ਵੰਡ ਸਮਾਰੋਹ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦਾ ਹੋਇਆ ਵਿਦਿਆਰਥਣਾਂ ਨੂੰ ਉਚਾਈਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਦੀਪ ਵਰਮਾ 'ਤੇ ਹਮਲੇ ਦੀ ਕੋਸ਼ਿਸ਼, ਵਾਲ-ਵਾਲ ਬਚੇ ਅਗਲੀ ਖ਼ਬਰ ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫ਼ਰੰਸ ਫਗਵਾੜੇ 3 ਮਈ ਨੂੰ ਪੰਜਾਬ, ਦੂਸਰੇ ਰਾਜਾਂ ਅਤੇ ਵਿਦੇਸ਼ਾਂ 'ਚੋਂ 600 ਬਾਲ ਲੇਖਕ...
Ad Position 24