09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕਿਸਾਨ ਦੀ ਮੋਟਰ ਦਾ ਸਟਾਰਟਰ ਚੋਰੀ <br/>

Ad Position 21
No active advertisement
ਅਜੀਤ ਡੈਸਕ 28-04-2026

ਮੂਨਕ, 27 ਅਪ੍ਰੈਲ (ਪ੍ਰਵੀਨ ਮਦਾਨ)-ਮੂਨਕ ਹਲਕੇ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਬੇਖ਼ੌਫ ਹੋ ਕੇ ਚੋਰੀ ਨੂੰ ਅੰਜਾਮ ਦਿੰਦੇ ਹਨ | ਤਾਜ਼ਾ ਮਾਮਲਾ ਪਿੰਡ ਦੇਹਲਾ ਸ਼ੀਹਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਠੇਕੇ 'ਤੇ ਜ਼ਮੀਨ ਵਾਹੁਣ ਵਾਲੇ ਇਨ੍ਹਾਂ ਕਿਸਾਨ ਵੀਰਾਂ ਦੇ ਖੇਤ 'ਚ ਲੱਗੀ ਮੋਟਰ ਦਾ ਸਟਾਰਟਰ ਚੋਰੀ ਕਰ ਲਿਆ ਗਿਆ, ਜਿਸ ਦੀ ਕੀਮਤ ਲਗਭਗ 15,000 ਰੁਪਏ ਦੱਸੀ ਜਾ ਰਹੀ ਹੈ | ਪੀੜਤ ਕਿਸਾਨ ਬਿੰਦਰੀ ਸਿੰਘ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ ਠੇਕੇ 'ਤੇ ਵਾਹੀ ਹੋਈ ਹੈ | ਹੁਣ ਸਟਾਰਟਰ ਚੋਰੀ ਹੋਣ ਕਾਰਨ ਮੋਟਰ ਬੰਦ ਪਈ ਹੈ ਤੇ ਹਰੇ ਚਾਰੇ ਲਈ ਰੋਣੀ ਕਰਨੀ ਅਤਿ ਜ਼ਰੂਰੀ ਹੈ | ਠੇਕੇ ਦੀ ਸ਼ਰਤ ਮੁਤਾਬਕ ਇਸ ਨੁਕਸਾਨ ਦੀ ਭਰਪਾਈ ਵੀ ਹੁਣ ਇਨ੍ਹਾਂ ਗਰੀਬ ਕਿਸਾਨਾਂ ਨੂੰ ਹੀ ਆਪਣੇ ਜੇਬ 'ਚੋਂ ਕਰਨੀ ਪਵੇਗੀ | ਜੋ ਇਨ੍ਹਾਂ ਲਈ ਦੋਹਰੀ ਮਾਰ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੂਨਕ ਇਲਾਕੇ 'ਚ ਰੋਜ਼ਾਨਾ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ, ਸਟਾਰਟਰ, ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਹੋ ਰਿਹਾ ਹੈ | ਪਿੰਡਾਂ 'ਚ ਘਰਾਂ ਤੇ ਖੇਤਾਂ 'ਚ ਵੀ ਵੱਖ-ਵੱਖ ਤਰ੍ਹਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਮੋਟਰਾਂ ਦੇ ਸਮਾਨ ਦੀ ਚੋਰੀ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ | ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕੀ ਸਰਕਾਰ ਗਰੀਬ ਕਿਸਾਨ ਦੀ ਬਾਂਹ ਫੜੇ, ਚੋਰਾਂ ਨੂੰ ਨੱਥ ਪਾਵੇ | ਜੇ ਹੁਣ ਵੀ ਪ੍ਰਸ਼ਾਸਨ ਨਾ ਜਾਗਿਆ ਤਾਂ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਜਾਖ਼ਲ ਮੰਡੀ ਵਿੱਚ ਪੈਸਟੀਸਾਈਡ ਦੀਆਂ ਦੁਕਾਨਾਂ ਬੰਦ, ਵਪਾਰੀਆਂ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ <br/> ਅਗਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਕਰਵਾਈਆਂ <br/>
Ad Position 24