09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜਾਖ਼ਲ ਮੰਡੀ ਵਿੱਚ ਪੈਸਟੀਸਾਈਡ ਦੀਆਂ ਦੁਕਾਨਾਂ ਬੰਦ, ਵਪਾਰੀਆਂ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 28-04-2026
ਟੋਹਾਣਾ, 27 ਅਪ੍ਰੈਲ (ਮਨਜੀਤ ਸਿੰਘ) - ਬੀਜ, ਖਾਦ ਅਤੇ ਕੀਟਨਾਸ਼ਕ ਵਿਕੇ੍ਰਤਾਵਾਂ ਦੀਆਂ 6 ਸੂਤਰੀ ਮੰਗਾਂ ਨੂੰ ਲੈ ਕੇ ਅੱਜ ਜਾਖ਼ਲ ਮੰਡੀ ਵਿੱਚ ਪੈਸਟੀਸਾਈਡ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ | ਪੈਸਟੀਸਾਈਡ ਐਸੋਸੀਏਸ਼ਨ ਦੇ ਸੱਦੇ 'ਤੇ ਸਵੇਰ ਸਮੇਂ ਤੋਂ ਦੁਪਹਿਰ 2 ਵਜੇ ਤੱਕ ਵਪਾਰੀਆਂ ਨੇ ਆਪਣਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖਦੇ ਹੋਏ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ | ਇਸ ਦੌਰਾਨ ਪੀ.ਓ.ਐਸ. ਮਸ਼ੀਨਾਂ ਰਾਹੀਂ ਵੀ ਕੋਈ ਵਿਕਰੀ ਨਹੀਂ ਕੀਤੀ ਗਈ | ਪੈਸਟੀਸਾਈਡ ਐਸੋਸੀਏਸ਼ਨ ਜਾਖ਼ਲ ਦੇ ਪ੍ਰਧਾਨ ਓਮ ਪ੍ਰਕਾਸ਼ ਸਿੰਗਲਾ ਦੀ ਅਗਵਾਈ ਹੇਠ 21 ਦੁਕਾਨਦਾਰਾਂ ਨੇ ਇੱਕਜੁੱਟ ਹੋ ਕੇ ਇਸ ਬੰਦ ਨੂੰ ਸਫਲ ਬਣਾਇਆ | ਹੋਰ ਵਪਾਰਕ ਗਤੀਵਿਧੀਆਂ ਆਮ ਤੌਰ 'ਤੇ ਚੱਲਦੀਆਂ ਰਹੀਆਂ ਪਰ ਕੀਟਨਾਸ਼ਕ ਨਾਲ ਸੰਬੰਧਿਤ ਸਾਰੀਆਂ ਦੁਕਾਨਾਂ 'ਤੇ ਤਾਲੇ ਲਟਕਦੇ ਰਹੇ | ਪ੍ਰਧਾਨ ਓਮ ਪ੍ਰਕਾਸ਼ ਸਿੰਗਲਾ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਛੋਟੇ ਵਪਾਰੀਆਂ ਲਈ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ | ਜ਼ਬਰਦਸਤੀ ਟੈਗਿੰਗ, ਘੱਟ ਮਾਰਜਿਨ ਅਤੇ ਸੈਂਪਲਿੰਗ ਦੇ ਨਾਂ 'ਤੇ ਹੁੰਦੀ ਮਾਨਸਿਕ ਪ੍ਰੇਸ਼ਾਨੀ ਵਪਾਰੀਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅੱਜ ਜਾਖ਼ਲ ਦੇ ਪੈਸਟੀਸਾਈਡ ਵਪਾਰੀਆਂ ਨੇ ਏਕਤਾ ਦਾ ਪ੍ਰਦਰਸ਼ਨ ਕੀਤਾ ਹੈ | ਇਹ ਬੰਦ ਸਰਕਾਰ ਨੂੰ ਚੇਤਾਵਨੀ ਦੇਣ ਲਈ ਕੀਤਾ ਗਿਆ ਹੈ | ਜੇਕਰ ਸਾਡੀਆਂ 6 ਮੰਗਾਂ 'ਤੇ ਜਲਦੀ ਫ਼ੈਸਲਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਮੁੱਖ 6 ਮੰਗਾਂ ਇਹ ਹਨ: ਖਾਦ 'ਤੇ ਜ਼ਬਰਦਸਤੀ ਟੈਗਿੰਗ ਬੰਦ ਕੀਤੀ ਜਾਵੇ, ਖਾਦ ਰੀਟੇਲ ਗੋਦਾਮ ਤੱਕ ਭਾੜਾ ਰਹਿਤ ਪਹੁੰਚਾਈ ਜਾਵੇ, ਵਿਕਰੇਤਾ ਲਈ ਘੱਟੋ-ਘੱਟ 8% ਮਾਰਜਿਨ ਯਕੀਨੀ ਬਣਾਇਆ ਜਾਵੇ, ਨਮੂਨਾ ਫ਼ੇਲ੍ਹ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ, ਸੈਂਪਲਿੰਗ ਪ੍ਰਕਿਰਿਆ ਵਿੱਚ ਵਿਕਰੇਤਾ ਨੂੰ ਗਵਾਹ ਬਣਾਇਆ ਜਾਵੇ, ਬੀਜ ਸਾਥੀ ਪੋਰਟਲ ਨੂੰ ਸਿਰਫ਼ ਕੰਪਨੀਆਂ ਤੱਕ ਸੀਮਿਤ ਕੀਤਾ ਜਾਵੇ | ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਲਿਖਤੀ ਭਰੋਸਾ ਨਾ ਮਿਲਿਆ ਤਾਂ ਅਨਿਸ਼ਚਿਤ ਕਾਲ ਲਈ ਹੜਤਾਲ ਕੀਤੀ ਜਾਵੇਗੀ | ਇਸ ਮੌਕੇ 'ਤੇ ਓਮ ਪ੍ਰਕਾਸ਼ ਸਿੰਗਲਾ, ਸੁਨੀਲ ਕੁਮਾਰ, ਤਰਸੇਮ, ਵਿਕਾਸ ਕਾਂਸਲ, ਗੋਰਾ, ਨਿਰਮਲ, ਸੰਧੂ ਆਦਿ ਸਾਰੇ ਅਧਿਕਾਰੀ ਤੇ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਸੂਬੇਦਾਰ ਤੇ ਸਾਬਕਾ ਸਰਪੰਚ ਕੋਲੋਂ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 5 ਲੱਖ ਹੜੱਪੇ, ਮਾਮਲਾ ਦਰਜ... ਅਗਲੀ ਖ਼ਬਰ ਕਿਸਾਨ ਦੀ ਮੋਟਰ ਦਾ ਸਟਾਰਟਰ ਚੋਰੀ <br/>
Ad Position 24