11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜ਼ਿਲ੍ਹਾ ਪੱਧਰੀ ਚੈੱਸ ਮੁਕਾਬਲੇ ਵਿੱਚ ਸਕੂਲ ਦੀ ਵਿਦਿਆਰਥਣ ਸਾਂਚੀ ਗਰਗ ਨੇ ਹਾਸਿਲ ਕੀਤਾ ਸ਼ਾਨਦਾਰ ਸਥਾਨ <br/>

Ad Position 21
No active advertisement
ਅਜੀਤ ਡੈਸਕ 28-04-2026
ਧੂਰੀ, 27 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੀ ਹੋਣਹਾਰ ਵਿਦਿਆਰਥਣ ਸਾਂਚੀ ਗਰਗ ਨੇ ਪੰਜਾਬ ਡਿਸਟਿ੍ਕਟ ਲੈਵਲ ਚੈੱਸ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਚੈੱਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚਾ ਸਥਾਨ ਹਾਸਲ ਕੀਤਾ | ਇਹ ਮੁਕਾਬਲਾ 19 ਅਪ੍ਰੈਲ 2026 ਨੂੰ ਗੁਰੂ ਨਾਨਕ ਪਬਲਿਕ ਸਕੂਲ, ਭਵਾਨੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਾਂਚੀ ਗਰਗ ਨੇ ਆਪਣੀ ਲਗਨ, ਮਿਹਨਤ ਅਤੇ ਬੁੱਧੀਮਾਨ ਖੇਡ ਰਾਹੀਂ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ | ਸਕੂਲ ਦੇ ਪਿ੍ੰਸੀਪਲ ਸਤਿਬੀਰ ਸਿੰਘ ਅਤੇ ਸਟਾਫ਼ ਵੱਲੋਂ ਸਾਂਚੀ ਨੂੰ ਇਸ ਕਾਮਯਾਬੀ ਲਈ ਦਿਲੋਂ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਪਲਬਧੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾਈਆਂ ਨੇ ਖਿੱਚੀਆਂ ਤਿਆਰੀਆਂ <br/> ਅਗਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਨੇ ਅਨੇਕਾਂ ਇਤਿਹਾਸਕ ਕੰਮ ਕੀਤੇ-ਹੀਰਾ ਸਿੰਘ ਅਮਰਗੜ੍ਹ <br/>
Ad Position 24