08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮਲੇਰਕੋਟਲਾ ਨੂੰ ਨਵਾਂ ਸੈਸ਼ਨ ਡਵੀਜ਼ਨ ਮਿਲਣ 'ਤੇ ਪਹਿਲੇ ਜ਼ਿਲ੍ਹਾ 'ਤੇ ਸੈਸ਼ਨ ਜੱਜ ਦੀ ਤਾਇਨਾਤੀ ਹੋਈ

Ad Position 21
No active advertisement
ਅਜੀਤ ਡੈਸਕ 29-04-2026
ਮਲੇਰਕੋਟਲਾ, 28 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਨਵੇਂ ਬਣੇ ਸੈਸ਼ਨ ਡਿਵੀਜ਼ਨ ਮਲੇਰਕੋਟਲਾ ਵਿਖੇ ਅੱਜ ਪਹਿਲੇ ਜ਼ਿਲ੍ਹਾ 'ਤੇ ਸੈਸ਼ਨ ਜੱਜ ਵਜੋਂ ਅਰੁਣ ਗੁਪਤਾ ਦੀ ਤਾਇਨਾਤੀ ਹੋਈ ਹੈ | ਇਸ ਮੌਕੇ ਕਰਵਾਏ ਗਏ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦੌਰਾਨ ਪਰਮਿੰਦਰ ਸਿੰਘ ਗਰੇਵਾਲ (ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ), ਰਮਨੀਤ ਕੌਰ (ਚੀਫ਼ ਜੁਡੀਸ਼ੀਅਲ ਮੈਜਿਸਟਰੇਟ), ਤੇਜਿੰਦਰ ਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟਰੇਟ, ਜਿੰਦਰਪਾਲ ਸਿੰਘ, ਕਾਜ਼ਲ ਅਤੇ ਵਿਸ਼ਵ ਗੁਪਤਾ ਜੱਜ ਸਾਹਿਬਾਨ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਨੇ, ਸਕੱਤਰ ਮੁਹੰਮਦ ਅਸਲਮ ਅਤੇ ਵਿੱਤ ਸਕੱਤਰ ਗੌਤਮ ਸਿੰਗਲਾ ਦੇ ਨਾਲ ਮਿਲ ਕੇ ਮਾਣਯੋਗ ਸੈਸ਼ਨ ਜੱਜ ਅਰੁਣ ਗੁਪਤਾ ਨੂੰ ਫੁੱਲਾਂ ਦੇ ਹਾਰ ਭੇਟ ਕਰਕੇ ਪੂਰੀ ਗਰਮ ਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਐਨ.ਕੇ. ਪੁਰੀ, ਐਡਵੋਕੇਟ ਜੇ.ਪੀ.ਕਾਲੀਆ, ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਡਵੋਕੇਟ ਰਵਿੰਦਰ ਸਿੰਘ ਢੀਂਡਸਾ, ਐਡਵੋਕੇਟ ਮੋਹਿੰਦਰਪਾਲ ਗੋਇਲ, ਐਡਵੋਕੇਟ ਪ੍ਰਦੀਪ ਸਿੰਘ ਭਨੋਟ, ਐਡਵੋਕੇਟ ਰਿਸ਼ਭ ਰਾਏ ਜੈਨ, ਐਡਵੋਕੇਟ ਮੈਡਮ ਕਰਨਦੀਪ ਕੌਰ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਮੈਂਬਰ ਸਹਿਬਾਨਾਂ, ਅਹੁਦੇਦਾਰ ਅਤੇ ਵਕੀਲ ਭਾਈਚਾਰਾ ਮੌਜੂਦ ਰਿਹਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ ਨੇ ਕਿਹਾ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਘੋਸ਼ਿਤ ਕਰਨ ਲਈ ਵਕੀਲ ਭਾਈਚਾਰੇ ਵੱਲੋਂ ਪਿਛਲੇ 50 ਸਾਲਾਂ ਤੋਂ ਚੱਲ ਰਹੀ ਸੰਘਰਸ਼ਮਈ ਲੜਾਈ ਨੂੰ ਉਸ ਸਮੇਂ ਬੂਰ ਪਿਆ ਜਦੋਂ ਅੱਜ ਜ਼ਿਲ੍ਹਾ ਸੈਸ਼ਨ ਜੱਜ ਜਨਾਬ ਅਰੁਣ ਗੁਪਤਾ ਨੇ ਬਤੌਰ ਜ਼ਿਲ੍ਹਾ ਸੈਸ਼ਨ ਜੱਜ ਮਲੇਰਕੋਟਲਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਵਿਖੇ ਪਹਿਲੇ ਨਵੇਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਨਿਆਂ ਪ੍ਰਣਾਲੀ ਹੋਰ ਵੀ ਮਜ਼ਬੂਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਸਨਮਾਨਿਤ <br/> ਅਗਲੀ ਖ਼ਬਰ ਤਰਨਜੀਤ ਸਿੰਘ ਝਨੇਰ ਭਾਜਪਾ ਦਿਹਾਤੀ ਸਰਕਲ ਦੇ ਪ੍ਰਧਾਨ ਨਿਯੁਕਤ <br/>
Ad Position 24