08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪ੍ਰਸਿੱਧ ਅਜ਼ਾਦੀਏ ਘੁਲਾਟੀਏ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਜ਼ਿੰਦਗੀ 'ਤੇ ਆਧਾਰਿਤ ਕਿਤਾਬ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 29-04-2026
ਲਹਿਰਾਗਾਗਾ, 28 ਅਪ੍ਰੈਲ (ਅਸ਼ੋਕ ਗਰਗ)-ਸਾਹਿਤਕ ਖੇਤਰ ਵਿੱਚ ਪੰਜਾਬ ਦੇ ਵੱਖ-2 ਸਾਹਿਤਕਾਰਾਂ ਵੱਲੋਂ ਇੱਕ ਅਹਿਮ ਪੁਲਾਂਘ ਪੁੱਟਦਿਆਂ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਨਮਾਣ ਕਮੇਟੀ ਵੱਲੋਂ 'ਲੋਕ ਅਰਪਣ ਸਮਾਰੋਹ' ਕਰਵਾਇਆ ਗਿਆ | ਇਸ ਸਮਾਗਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜਗਜੀਤ ਭੁਟਾਲ, ਪ੍ਰਵੀਨ ਖੋਖਰ, ਸਤਵੰਤ ਸਿੰਘ ਖੰਡੇਬਾਦ, ਲਛਮਣ ਸਿੰਘ ਅਲੀਸ਼ੇਰ, ਰਘਵੀਰ ਸਿੰਘ ਭੁਟਾਲ, ਡਾ. ਸੁਖਜਿੰਦਰ ਲਾਲੀ, ਬਲਦੇਵ ਸਿੰਘ ਚੀਮਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਕੌਨਿਆਂ ਤੋਂ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ, ਸਾਹਿਤਕਾਰਾਂ, ਬੁੱਧੀਜੀਵੀਆਂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਸਮੇਂ ਮਾ. ਰਤਨਪਾਲ ਡੂਡੀਆ ਦੁਆਰਾ ਦੇਸ ਰਾਜ ਛਾਜ਼ਲੀ ਦੀ ਪੁਸਤਕ 'ਪ੍ਰਸਿੱਧ ਅਜ਼ਾਦੀਏ ਘੁਲਾਟੀਏ ਕਾਮਰੇਡ ਜੰਗੀਰ ਸਿੰਘ ਜੋਗਾ ਜੀ ਦੀ ਜ਼ਿੰਦਗੀ' 'ਤੇ ਆਧਾਰਿਤ ਪੁਸਤਕ 'ਤੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਇਹ ਕਾਵਿ-ਕਿੱਸਾ, ਕਾਵਿ ਦੇ ਰੂਪ ਵਿੱਚ ਲਿਖਿਆ ਹੋਇਆ ਹੈ | ਉਨ੍ਹਾਂ ਉੱਘੇ ਲੇਖਕ ਗੁਰਮੇਲ ਸਿੰਘ ਸਨੀ ਦੀ ਪੁਸਤਕ 'ਮਾਰੂਥਲ ਦੇ ਬਿਰਖ' ਬਾਰੇ ਦੱਸਦਿਆਂ ਕਿਹਾ ਕਿ ਇਸ ਵਿੱਚ ਲੇਖਕ ਨੇ ਖ਼ੁਦ ਦੇ ਨਾਲ-ਨਾਲ ਸਮਾਜ ਦਾ ਦਰਦ, ਮਨੁੱਖੀ ਪੀੜ੍ਹਾਂ ਅਤੇ ਸੰਵੇਦਨਾ ਨੂੰ ਚਰਚਾ ਦਾ ਵਿਸ਼ਾ ਬਣਾਇਆ ਅਤੇ ਉਸ ਦੀ ਕਲਾਤਮਕਤਾ ਪ੍ਰਤੀਕ, ਬਿੰਬ ਅਤੇ ਸ਼ਬਦਾਂ ਦੀ ਜਾਦੂਗਰੀ ਨੂੰ ਉਘਾੜਿਆ ਹੈ | ਇਸ ਤੋਂ ਬਾਅਦ ਮਾ. ਜੀਵਨ ਰਾਮ ਚੋਟੀਆਂ ਜੋ ਜਮਹੂਰੀ ਲਹਿਰ ਦੇ ਆਗੂ ਅਤੇ ਇੱਕ ਚੰਗੇ ਅਧਿਆਪਕ ਵਜੋਂ ਸਮਾਜ ਵਿੱਚ ਵਿਚਰੇ, ਬਾਰੇ ਵੀ ਚਰਚਾ ਕੀਤੀ ਗਈ | ਇਸ ਸਮੇਂ ਪ੍ਰੋ. ਜਗਤਾਰ ਸਿੰਘ ਜੋਗਾ ਨੇ ਵੀ ਦੇਸ਼ ਭਗਤ ਅਤੇ ਆਜ਼ਾਦੀ ਘੁਲਾਟੀਏ ਸਾਥੀ ਜੰਗੀਰ ਸਿੰਘ ਜੋਗਾ ਅਤੇ ਹੋਰ ਸਾਹਿਤਕ, ਸਮਾਜਿਕ ਪਹਿਲੂਆਂ 'ਤੇ ਚਰਚਾ ਕੀਤੀ | ਸ੍ਰ. ਗੁਰਮੀਤ ਸਿੰਘ ਜੋ ਕਿ ਜੰਗੀਰ ਸਿੰਘ ਜੋਗਾ ਦੇ ਭਤੀਜੇ ਹਨ, ਨੇ ਵੀ ਆਪਣੇ ਪਰਿਵਾਰ ਦੇ ਜੀਵਨ ਸੰਘਰਸ਼ ਅਤੇ ਨਿਭਾਏ ਰੋਲ ਬਾਰੇ ਵਿਸਥਾਰ ਪੂਰਵਕ ਵਿਚਾਰ ਰੱਖੇ | ਸਨਮਾਨ ਕਮੇਟੀ ਵੱਲੋਂ ਦੇਸ ਰਾਜ ਛਾਜ਼ਲੀ, ਗੁਰਮੇਲ ਸਿੰਘ ਸਨੀ ਅਤੇ ਮਾ. ਜੀਵਨ ਰਾਮ ਚੋਟੀਆਂ ਦਾ ਸਨਮਾਨ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਰਘਵੀਰ ਸਿੰਘ ਭੁਟਾਲ ਨੇ ਨਿਭਾਈ ਜਦੋਂ ਕਿ ਸ੍ਰ ਜਗਜੀਤ ਸਿੰਘ ਭੁਟਾਲ ਨੇ ਵੱਖ-ਵੱਖ ਸ਼ਖ਼ਸੀਅਤਾਂ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ 'ਤੇ ਜੀ ਆਇਆ ਨੂੰ ਆਖਿਆ ਤੇ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਨੇ ਸਭਨਾਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਵਿੱਚ ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਪ੍ਰਵੀਨ ਖੋਖਰ, ਪੂਰਨ ਖਾਈ, ਤਾਰਾ ਸਿੰਘ ਜਵਾਹਰਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਜੰਗੀਰ ਸਿੰਘ ਜੋਗਾ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਦਰਸ਼ਨ ਸਿੰਘ ਢੀਂਡਸਾ, ਗੁਰਪਿਆਰ ਸਿੰਘ ਕਾਲਬੰਜ਼ਾਰਾ, ਰਾਮਫਲ ਰਾਜਲਹੇੜੀ, ਰਾਮਪਾਲ ਸਿੰਘ ਬਹਿਣੀਵਾਲ, ਛੱਜ਼ੂ ਸਿੰਘ ਸਰਪੰਚ, ਬਲਦੇਵ ਨਿਮਰ, ਬਲਦੇਵ ਚੀਮਾਂ, ਲਛਮਣ ਅਲੀਸ਼ੇਰ, ਛੱਜੂ ਸਿੰਘ ਕਾਲਬੰਜਾਰਾ, ਡਾ. ਸੁਖਜਿੰਦਰ ਲਾਲੀ, ਡਾ. ਬਿਹਾਰੀ ਮੰਡੇਰ, ਰਾਮਚੰਦਰ ਖਾਈ, ਡਾ. ਬਲਰਾਜ਼, ਬਰਿੰਦਰ ਸਿੰਘ, ਡਾ. ਜਗਦੀਸ਼ ਪਾਪੜਾ, ਜਸਵੀਰ ਚੋਟੀਆਂ, ਜੱਸੀ ਪੇਦਨੀ, ਮੱਖਣ ਸੇਖੂਵਾਸ, ਜੋਗਾ ਸਿੰਘ ਪਟਿਆਲਾ ਸਮੇਤ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਦੌਲਤਪੁਰ ਨੂੰ ਵਿਦੇਸ਼ੀ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ <br/> ਅਗਲੀ ਖ਼ਬਰ ਟਰੱਕ ਯੂਨੀਅਨ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਸਨਮਾਨਿਤ <br/>
Ad Position 24