ਮਲੇਰਕੋਟਲਾ, 1 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਲੇਰਕੋਟਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਜ਼ਿਲ੍ਹਾ ਮਲੇਰਕੋਟਲਾ ਵੱਲੋਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਕਿਹਾ ਕਿ ਟਰੱਸਟ ਵੱਲੋਂ ਸਮਾਜ ਸੇਵਾ ਖੇਤਰ 'ਚ ਡਾ. ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਨਿਭਾਈਆਂ ਜਾ ਰਹੀ ਮਾਣਮੱਤੀਆਂ ਸੇਵਾਵਾਂ ਨੇ ਪੂਰੀ ਦੁਨੀਆਂ ਅੰਦਰ ਸਿੱਖਾਂ ਦਾ ਸਿਰ ਗÏਰਵ ਨਾਲ ਉੱਚਾ ਕੀਤਾ ਹੈ¢ ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਜਿੱਥੇ ਵਿਸ਼ਵ ਭਰ ਅੰਦਰ ਲੋੜਵੰਦਾਂ ਦੀ ਸਹਾਇਤਾ ਲਈ ਮੋਹਰੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਅਤੇ ਹਰਿਆਣਾ ਅੰਦਰ ਟਰੱਸਟ ਦੀਆਂ 150 ਦੇ ਕਰੀਬ ਸਨੀ ਓਬਰਾਏ ਕਲੀਨੀਕਲ ਲੈਬਾਰਟਰੀਆਂ ਤੋਂ ਹਰ ਸਾਲ ਕਰੀਬ 25 ਲੱਖ ਲੋਕ ਮੈਡੀਕਲ ਟੈੱਸਟਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ ¢ ਸਮਾਗਮ ਦÏਰਾਨ ਜ਼ਿਲ੍ਹੇ ਦੇ ਕਰੀਬ 126 ਲੋੜਵੰਦ ਬਜ਼ੁਰਗਾਂ, ਅਪੰਗਾਂ, ਵਿਧਵਾਵਾਂ, ਨਿਆਸਰੇ ਬਾਲਾਂ ਅਤੇ ਕੈਂਸਰ ਪੀੜਤਾਂ ਨੂੰ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ¢ਇਸ ਮÏਕੇ ਪ੍ਰਧਾਨ ਭਾਈ ਘੁੰਮਣ ਦੇ ਨਾਲ ਖ਼ਜ਼ਾਨਚੀ ਸਰਪੰਚ ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਅਮਰਗੜ੍ਹ,ਮੀਤ ਪ੍ਰਧਾਨ ਮਨਦੀਪ ਸਿੰਘ ਖ਼ੁਰਦ ਤੇ ਮਨਧੀਰ ਸਿੰਘ ਝੱਲ, ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ, ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਧਾ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਬਹਾਦਰ ਸਿੰਘ ਭੂਦਨ, ਲਖਵੀਰ ਸਿੰਘ ਸਰਵਰਪੁਰ, ਜਸਵੀਰ ਸਿੰਘ ਜੱਸੀ ਚੀਮਾ, ਗਿਆਨੀ ਅਵਤਾਰ ਸਿੰਘ ਬਧੇਸ਼ਾ ਅਤੇ ਸਾਹਿਬ ਸਿੰਘ ਬੂੰਗਾ ਆਦਿ ਟਰੱਸਟੀ ਵੀ ਮÏਜੂਦ ਸਨ¢