30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਧਾਇਕ ਪੰਡੋਰੀ ਨੇ ਹੋਣਹਾਰ ਬੱਚੀ ਸਿਮਰਨਜੋਤ ਕੌਰ ਬੜੀ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 02-05-2026
ਸ਼ੇਰਪੁਰ, 1 ਮਈ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਬੜੀ ਦੇ ਮਿਹਨਤਕਸ਼ ਮਿਸਤਰੀ ਹਰਪਾਲ ਸਿੰਘ ਮਿੱਠੂ ਦੀ ਬੇਟੀ ਸਿਮਰਨਜੋਤ ਕੌਰ ਨੇ ਜੇ.ਈ.ਈ. ਮੈਨ ਦੀ ਕਠਿਨ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਪਿੰਡ ਬੜੀ ਅਤੇ ਇਲਾਕਾ ਸ਼ੇਰਪੁਰ ਦਾ ਨਾਮ ਚਮਕਾਇਆ ਹੈ | ਆਮ ਆਦਮੀ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਸੁਰਿੰਦਰ ਸਿੰਘ ਸਿੰਦਾ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬੱਚੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਡੋਰੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਹੋਣਹਾਰ ਬੇਟੀ ਨੇ ਸਿਰਫ਼ ਮਾਪਿਆਂ ਦੇ ਨਾਂ ਨੂੰ ਹੀ ਨਹੀਂ ਚਾਰ ਚੰਨ ਲਾਏ ਸਗੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ, ਬੱਚੀ ਨੂੰ, ਮਾਪਿਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ | ਉਨ੍ਹਾਂ ਇਸ ਹੋਣਹਾਰ ਬੇਟੀ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਜਗਤਾਰ ਸਿੰਘ ਬੜੀ, ਨਿਰਮਲ ਸਿੰਘ ਛੀਨੀਵਾਲ, ਕਰਮਜੀਤ ਸਿੰਘ ਬੜੀ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 9ਵੀਂ ਨੈਸ਼ਨਲ ਚੈਂਪੀਅਨਸਸ਼ਪ 2026 'ਚ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ <br/>
Ad Position 24