ਮਸਤੂਆਣਾ ਸਾਹਿਬ, 3 ਮਈ (ਦਮਦਮੀ) - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਵਰਿੰਦਰ ਅਗਰਵਾਲ ਨੇ ਕਿਹਾ ਹੈ ਕਿ ਵਕਾਲਤ ਇੱਕ ਮਾਣਮੱਤਾ ਕਾਰਜ ਹੈ ਇਸ ਲਈ ਵਕਾਲਤ ਵਿੱਚ ਨਵੇਂ ਆਏ ਵਕੀਲਾਂ ਨੰੂ ਕੁੱਝ ਸਿੱਖਣ ਦਾ ਜਜ਼ਬਾ ਰੱਖਣ ਦੀ ਲੋੜ ਹੈ | ਸ੍ਰੀ ਅਗਰਵਾਲ ਅੱਜ ਇੱਥੋਂ ਦੇ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਸੰਤ ਤੇਜਾ ਸਿੰਘ ਹਾਲ ਵਿੱਚ ਸਮਾਗਮ ਨੰੂ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਵੱਲੋਂ ਵਿੱਦਿਆ ਦੇ ਪ੍ਰਚਾਰ ਲਈ ਕੀਤੇ ਯਤਨ ਸੱਚਮੁੱਚ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਤਿੰਨ ਸ਼ਬਦ ਸਿੱਖੋ, ਉੱਠੋ ਅਤੇ ਸੇਵਾ ਕਰੋ ਜੋ ਨਵੇਂ ਸਿਖਾਂਦਰੂ ਵਕੀਲਾਂ ਲਈ ਪ੍ਰੇਰਨਾਦਾਇਕ ਹਨ | ਉਨ੍ਹਾਂ ਕਿਹਾ ਕਿ ਸੀਨੀਅਰ ਵਕੀਲਾਂ ਦਾ ਸਤਿਕਾਰ ਕਰ ਕੇ ਜੂਨੀਅਰ ਵਕੀਲ ਬਹੁਤ ਕੁੱਝ ਸਿੱਖ ਸਕਦੇ ਹਨ | ਇਸ ਦੇ ਨਾਲ ਹੀ ਜਸਟਿਸ ਅਗਰਵਾਲ ਨੇ ਆਪਣੀਆਂ ਜੁਡੀਸ਼ੀਅਲ ਸੇਵਾਵਾਂ ਦੇ ਕੁੱਝ ਤਜਰਬੇ ਵੀ ਸਾਂਝੇ ਕੀਤੇ | ਇਸ ਤੋਂ ਪਹਿਲਾਂ ਸ੍ਰੀ ਅਗਰਵਾਲ ਨੇ ਨੌਜਵਾਨ ਵਕੀਲਾਂ ਵੱਲੋਂ ਕਾਨੰੂਨ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ | ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ: ਜਸਵੰਤ ਸਿੰਘ ਖਹਿਰਾ ਨੇ ਜਸਟਿਸ ਅਗਰਵਾਲ ਅਤੇ ਉਨ੍ਹਾਂ ਦੇ ਸੁਪਤਨੀ ਸ੍ਰੀਮਤੀ ਅਨੁਰਾਧਾ ਅਗਰਵਾਲ ਦਾ ਸਵਾਗਤ ਕਰਦਿਆਂ ਕਾਲਜ ਦੇ ਪਿਛੋਕੜ ਅਤੇ ਵਰਤਮਾਨ ਬਾਰੇ ਦੱਸਿਆ | ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੁੜ ਜੇਤੂ ਮੈਂਬਰ ਸ੍ਰੀ ਗੁਰਤੇਜ ਸਿੰਘ ਗਰੇਵਾਲ ਐਡਵੋਕੇਟ ਨੇ ਜਸਟਿਸ ਅਗਰਵਾਲ ਬਾਰੇ ਬੋਲਦਿਆਂ ਉਨ੍ਹਾਂ ਨੰੂ ਜੁਡੀਸ਼ਰੀ ਦੀ ਮਾਣਮੱਤੀ ਸ਼ਖ਼ਸੀਅਤ ਦੱਸਿਆ | ਸ੍ਰੀਮਤੀ ਸ਼ਸ਼ੀ ਬਾਲਾ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ 'ਅਜੀਤ' ਉਪ ਦਫ਼ਤਰ ਸੰਗਰੂਰ ਦੇ ਇੰਚਾਰਜ਼ ਸੁਖਵਿੰਦਰ ਸਿੰਘ ਫੁੱਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਐਡਵੋਕੇਟ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਚੌਧਰੀ ਨੰਦ ਲਾਲ ਗਾਂਧੀ, ਲਲਿਤ ਗਰਗ ਐਡਵੋਕੇਟ, ਜ਼ਿਲ੍ਹਾ ਟੈਕਸੀਏਸ਼ਨ ਬਾਰ ਐਸੋਸੀਏਸ਼ਨ ਵੱਲੋਂ ਅਸ਼ੋਕ ਬਾਂਸਲ ਐਡਵੋਕੇਟ, ਗੁਰਮੇਹਕ ਕੌਰ ਗਰੇਵਾਲ ਐਡਵੋਕੇਟ, ਸ਼ਿਵ ਆਰੀਆ ਚੇਅਰਮੈਨ ਨੈਸ਼ਨਲ ਨਰਸਿੰਗ ਕਾਲਜ ਅਤੇ ਪ੍ਰਧਾਨ ਕੈਬਿ੍ਜ਼ ਇੰਟਰਨੈਸ਼ਨਲ ਸਕੂਲ, ਮਦਨ ਗੋਪਾਲ, ਡਾ: ਨਰਵਿੰਦਰ ਕੌਸ਼ਲ ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਅਤੇ ਹੋਰਨਾਂ ਨੇ ਜਸਟਿਸ ਅਗਰਵਾਲ ਨੰੂ ਮਸਤੂਆਣਾ ਸਾਹਿਬ ਪਹੁੰਚਣ ਉੱਤੇ ਵਧਾਈ ਦਿੱਤੀ | ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾ, ਐਡਵੋਕੇਟ ਮਨਜੀਤ ਸਿੰਘ ਬਾਲੀਆ, ਸਿਆਸਤ ਸਿੰਘ, ਡਾ: ਗੁਰਵੀਰ ਸਿੰਘ ਸੋਹੀ, ਡਾ: ਜਤਿੰਦਰ ਦੇਵ, ਪ੍ਰੋ: ਨਿਰਪਜੀਤ ਸਿੰਘ, ਵਪਾਰ ਮੰਡਲ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ, ਅਸ਼ੋਕ ਕੁਮਾਰ, ਰਾਜੇਸ਼ ਥਰੇਜਾ, ਸੰਗਰੂਰ ਟੈਕਸ ਬਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਪ੍ਰਦੀਪ ਬਾਂਸਲ, ਅਸ਼ੋਕ ਬਾਂਸਲ, ਸੁਰੇਸ਼ ਜੈਨ ਅਤੇ ਕਮਲ ਆਨੰਦ ਐਡਵੋਕੇਟ, ਅਗਰਵਾਲ ਸਭਾ ਵੱਲੋਂ ਪ੍ਰਧਾਨ ਬੱਦਰੀ ਜਿੰਦਲ, ਰਾਜੀਵ ਜਿੰਦਲ, ਗੋਪਾਲ ਦਾਸ ਗੋਇਲ, ਅਭਿਮੰਨੂ ਜਿੰਦਲ, ਸੁਭਾਸ਼ ਮਿੱਤਲ, ਸਾਹਿਤ ਸਦਨ ਸੰਗਰੂਰ ਵੱਲੋਂ ਪ੍ਰਧਾਨ ਦਲਬਾਰ ਸਿੰਘ ਚੱਠੇ, ਚੇਅਰਮੈਨ ਬਲਵੰਤ ਸਿੰਘ ਜੋਗਾ, ਕੋਆਰਡੀਨੇਟਰ ਜੀਤ ਹਰਜੀਤ, ਜਨਰਲ ਸਕੱਤਰ ਸ਼ਸ਼ੀ ਬਾਲਾ, ਕੁਲਵੰਤ ਕਸਕ, ਜੰਗ ਸਿੰਘ ਫੱਟੜ, ਜ਼ਿਲ੍ਹਾ ਇੰਡਸਟਰੀਅਲ ਚੈਂਬਰ ਵੱਲੋਂ ਪ੍ਰਧਾਨ ਘਣਸ਼ਿਆਮ ਕਾਂਸਲ, ਵਿਜੈ ਗੋਇਲ ਧੂਰੀ, ਮੱਖਣ ਲਾਲ ਗਰਗ ਧੂਰੀ, ਐਮ.ਪੀ. ਸਿੰਘ, ਵਿਸ਼ਾਲ ਗੁਪਤਾ ਅਤੇ ਮਨੀਸ਼ ਗਰਗ, ਨਰਪਾਲ ਸਿੰਘ ਧਾਲੀਵਾਲ, ਯੁਗਲ ਕਿਸ਼ੌਰ, ਯੋਗੇਸ਼ ਗੁਪਤਾ, ਬੇਅੰਤ ਸਿੰਘ ਛਾਜਲੀ, ਅਜਾਇਬ ਸਿੰਘ ਸਰਾਓ, ਮੋਹਿਤ ਵਰਮਾ, ਸੰਜੀਵ ਗੋਇਲ, ਉਦਿੱਤ ਗੋਇਲ, ਰੂਚੀ ਸਿੰਗਲਾ, ਸੁਸ਼ੀਲ ਕੁਮਾਰ ਅੱਤਰੀ, ਕਿਰਨਜੀਤ ਸਿੰਘ ਸੇਖੋਂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਜੂਹੀ ਕੌਂਸ਼ਲ, ਮਨੀਸ਼ ਕੁਮਾਰ, ਸਤਵੀਰ ਸਿੰਘ ਮੰਡੇਰ, ਧੀਰਜ਼ ਜਿੰਦਲ, ਬਿਰਧ ਆਸ਼ਰਮ ਵੱਲੋਂ ਪ੍ਰਧਾਨ ਬਲਦੇਵ ਸਿੰਘ ਗੋਸ਼ਲ ਅਤੇ ਜਨਰਲ ਸਕੱਤਰ ਸੁਖਮਿੰਦਰ ਸਿੰਘ ਭੱਠਲ, ਰਾਜ ਕੁਮਾਰ ਅਰੋੜਾ, ਸ੍ਰੀਮਤੀ ਰਾਜਦੀਪ ਬਰਾੜ, ਡਾ: ਹਰਪ੍ਰੀਤ ਕੌਰ ਖ਼ਾਲਸਾ, ਹਰਜੀਤ ਸਿੰਘ ਢੀਂਗਰਾ ਅਤੇ ਹੋਰਨਾਂ ਨੇ ਜਸਟਿਸ ਅਗਰਵਾਲ ਨੰੂ ਸਨਮਾਨਿਤ ਕੀਤਾ | ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਜਸਟਿਸ ਅਗਰਵਾਲ ਨੰੂ ਸੰਗਰੂਰ ਪਹੁੰਚਣ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ ਆਇਆਂ ਕਿਹਾ | ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪ੍ਰੋ: ਮੇਜਰ ਸਿੰਘ ਚੱਠਾ ਅਤੇ ਪ੍ਰੋ: ਰਮਨਦੀਪ ਕੌਰ ਵੱਲੋਂ ਤਿਆਰ ਕੀਤਾ ਸਭਿਆਚਾਰਕ ਨਾਚ ਜਿੰਦੂਆ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਡੀ.ਐਸ.ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਲੌਂਗੋਵਾਲ ਬਲਵੰਤ ਸਿੰਘ, ਪਿ੍ੰਸੀਪਲ ਡਾ: ਅਮਨਦੀਪ ਕੌਰ, ਪਿ੍ੰਸੀਪਲ ਸ੍ਰੀ ਵਿਜੈ ਪਲਾਹਾ, ਪਿ੍ੰਸੀਪਲ ਜਸਪਾਲ ਸਿੰਘ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਇਸ ਤੋਂ ਪਹਿਲਾਂ ਜਸਟਿਸ ਅਗਰਵਾਲ ਮਸਤੂਆਣਾ ਸਾਹਿਬ ਦੇ ਗੁਰੂ ਘਰ ਵਿੱਚ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁੱਕਰਾਨਾ ਕੀਤਾ | ਇਸ ਮੌਕੇ ਗੁਰੂ ਘਰ ਵਿੱਚ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ, ਬਾਬਾ ਗੁਰਮੇਲ ਸਿੰਘ, ਮੈਨੇਜਰ ਜਸਵੀਰ ਸਿੰਘ ਵੱਲੋਂ ਉਨ੍ਹਾਂ ਨੰੂ ਸਨਮਾਨਿਤ ਵੀ ਕੀਤਾ ਗਿਆ |