25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ ਕੀਤੇ ਵਾਧੇ ਖ਼ਿਲਾਫ਼ 'ਆਪ' ਦੇ ਟਰੇਡ ਵਿੰਗ ਨੇ ਸੰਗਰੂਰ ਵਿਚ ਕੀਤਾ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-05-2026
ਸੰਗਰੂਰ, 3 ਮਈ (ਧੀਰਜ ਪਸੋਰੀਆ) - ਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੇਂਦਰ ਸਰਕਾਰ ਵਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਕੀਤੇ ਭਾਰੀ ਵਾਧੇ ਦੇ ਖ਼ਿਲਾਫ਼ ਅੱਜ ਸੰਗਰੂਰ ਵਿਚ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਬੱਸ ਸਟੈਂਡ ਨੇੜੇ ਟਰੈਫ਼ਿਕ ਚੌਂਕ ਵਿਚ ਕੀਤੇ ਪ੍ਰਦਰਸ਼ਨ ਮੌਕੇ ਵਪਾਰਕ ਸਿਲੰਡਰ ਨਾਲ ਲੈ ਕੇ ਆਏ ਆਪ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਜਿੰਦਲ ਨੇ ਕਿਹਾ ਕਿ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਕੀਤੇ 1000 ਦੇ ਵਾਧੇ ਨਾਲ ਹੁਣ ਲੋਕਾਂ ਨੂੰ ਰੈਸਟੋਰੈਂਟਾਂ ਅਤੇ ਢਾਬਿਆਂ ਤੋਂ ਇਲਾਵਾ ਰੇਹੜੀਆਂ ਆਦਿ ਤੇ ਖਾਣਾ ਹੋਰ ਮਹਿੰਗਾ ਮਿਲੇਗਾ | 2193 ਰੁਪਏ ਵਾਲੇ ਸਿਲੰਡਰ ਨੂੰ 3186 ਰੁਪਏ ਕਰ ਦਿੱਤੇ ਜਾਣ ਨਾਲ ਰੈਸਟੋਰੈਂਟਾਂ ਢਾਬਿਆਂ ਆਦਿ ਨੇ ਆਪਣੇ ਖਾਣੇ ਦੇ ਰੇਟ ਵਧਾ ਦਿੱਤੇ ਹਨ ਜਿਸ ਦਾ ਅਸਰ ਲੋਕਾਂ ਦੀ ਜੇਬ 'ਤੇ ਪੈਣ ਲੱਗਾ ਹੈ, ਜੋ ਪਹਿਲਾਂ ਤੋਂ ਹੀ ਲਗਾਤਾਰ ਵਧ ਰਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ, ਰਾਮ ਕੁਮਾਰ ਸੁਨਾਮ, ਪਿ੍ੰਸ ਗਰਗ ਲਹਿਰਾ, ਪੁਸ਼ਪਿੰਦਰ ਸ਼ਰਮਾ ਧੂਰੀ ਅਤੇ ਹੋਰ ਮੌਜੂਦ ਸਨ | ਇਸੇ ਦੌਰਾਨ ਆਪ ਆਗੂਆਂ ਹਰਿੰਦਰ ਬਾਵਾ, ਟਿੰਕਲ ਗਰਗ, ਸਫੀ ਮੁਹੰਮਦ ਅਤੇ ਹਰਦੀਪ ਸਿੰਘ ਬਾਹੀਆ ਨੇ ਕੇਂਦਰ ਸਰਕਾਰ ਵਲੋਂ ਵਪਾਰਕ ਗੈਸ ਸਲੰਡਰ ਦੀ ਕੀਮਤ ਵਿਚ ਕੀਤੇ ਵਾਧੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਲਾਝਾੜ ਖੁਰਦ ਵਿਚ ਮਿੰਕੂ ਜਵੰਧਾ ਨੇ ਪਿੰਡ ਵਾਸੀਆਂ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਸੰਬੰਧੀ ਕੀਤੀ ਚਰਚਾ <br/> ਅਗਲੀ ਖ਼ਬਰ ਆਪ ਸਰਕਾਰ ਦਾ ਆਪਣੇ ਵਿਧਾਇਕਾ ਤੋਂ ਵਿਸ਼ਵਾਸ ਡਗਮਗਾ ਚੁੱਕਿਆ ਹੈ - ਸੁਨੀਲ ਗੋਇਲ ਡਿੰਪਲ <br/>
Ad Position 24