25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ <br/>

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਲÏਾਗੋਵਾਲ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ¢ ਤਸਵੀਰ: ਵਿਨੋਦ <br/> 04-05-2026
ਲÏਾਗੋਵਾਲ, 3 ਮਈ (ਵਿਨੋਦ ਸ਼ਰਮਾ, ਖੰਨਾ) - ਆਗਾਮੀ ਨਗਰ ਕÏਾਸਲ ਚੋਣਾਂ ਨੂੰ ਲੈ ਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ¢ ਇਸ ਸਬੰਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਸੀਨੀਅਰ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ¢ ਜਿਸ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਭਾਵੇਂ ਸੱਤਾ ਧਿਰ ਵੱਲੋਂ ਵਾਰਡ ਬੰਦੀ ਤੋਂ ਲੈ ਕੇ ਵੋਟਰ ਸੂਚੀਆਂ ਬਣਾਉਣ ਤੱਕ ਹਰ ਥਾਂ ਧੱਕੇਸ਼ਾਹੀ ਕੀਤੀ ਗਈ ਹੈ¢ ਆਪ ਨੇ ਆਪਣੇ ਚਹੇਤੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਤਰ੍ਹਾਂ ਦਾ ਹੀਲਾ ਹਰਬਾ ਵਰਤਿਆ ਗਿਆ ਹੈ ਪ੍ਰੰਤੂ ਫਿਰ ਵੀ ਪੰਜਾਬੀਆਂ ਦੀ ਜੁਝਾਰੂ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਵੱਲੋਂ ਕੀਤੀ ਧੱਕੇਸ਼ਾਹੀ ਅੱਗੇ ਝੁਕਣ ਵਾਲਾ ਨਹੀਂ ਹੈ¢ ਸ਼੍ਰੋਮਣੀ ਅਕਾਲੀ ਦਲ ਲÏਾਗੋਵਾਲ ਦੇ ਸਾਰੇ 15 ਦੇ 15 ਵਾਰਡਾਂ ਵਿਚ ਨਾ ਸਿਰਫ਼ ਆਪਣੇ ਉਮੀਦਵਾਰ ਖੜ੍ਹੇ ਕਰੇਗਾ ਸਗੋਂ ਸ਼ਾਨਦਾਰ ਜਿੱਤ ਵੀ ਪ੍ਰਾਪਤ ਕਰੇਗਾ¢ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਆਪ ਦੀ ਧੱਕੇਸ਼ਾਹੀ ਦਾ ਜਵਾਬ ਨਗਰ ਕÏਾਸਲ ਚੋਣਾਂ ਜਿੱਤ ਕੇ ਦੇਵੇਗਾ¢ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤਣ ਦੇ ਸਮਰੱਥ ਟਕਸਾਲੀ ਆਗੂਆਂ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ ਅਤੇ ਇਹਨਾਂ ਚੋਣਾਂ ਵਿੱਚ ਆਪ ਨੂੰ ਨਿਸ਼ਚਿਤ ਹੀ ਮੂੰਹ ਦੀ ਖਾਣੀ ਪਵੇਗੀ¢ ਇਸ ਮÏਕੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਸਾ. ਮੀਤ ਪ੍ਰਧਾਨ ਨਰਿੰਦਰ ਨੰਦੂ, ਕਮਲ ਬਰਾੜ, ਬਾਬਾ ਕੁਲਵੰਤ ਸਿੰਘ ਕਾਂਤੀ, ਨੰਬਰਦਾਰ ਅਵਤਾਰ ਸਿੰਘ ਦੁੱਲਟ, ਸਾ. ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ, ਕੁਲਦੀਪ ਸਿੰਘ ਦੂਲੋ, ਜਸਵਿੰਦਰ ਸਿੰਘ ਸੋਸਾਇਟੀ ਆਗੂ, ਬਿੰਦਰ ਸਿੰਘ ਵਡਿਆਣੀ, ਜਗਤਾਰ ਸਿੰਘ ਰੰਧਾਵਾ, ਹਰਬੰਸ ਸਿੰਘ ਮÏੜ, ਪਿਆਰਾ ਸਿੰਘ ਭੁੱਲਰ, ਜਗਸੀਰ ਸਿੰਘ ਗਾਂਧੀ, ਕਰਮ ਸਿੰਘ ਘੁੱਕ, ਹਾਕਮ ਸਿੰਘ ਨਿਧਾਨੂ ਕਾ, ਜਥੇ. ਬਲਦੇਵ ਸਿੰਘ ਰੱਤੋ ਕੇ ਪ੍ਰਧਾਨ ਰਾਮਗੜ੍ਹੀਆ ਸਭਾ, ਯੂਥ ਆਗੂ ਗਗਨ ਸਤੀਪੁਰਾ, ਬੂਟਾ ਸਿੰਘ ਨੰਬਰਦਾਰ ਅਤੇ ਬਲਵੀਰ ਸਿੰਘ ਰੰਧਾਵਾ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਮਾਨ ਸਰਕਾਰ - ਰਜਿੰਦਰ ਦੀਪਾ <br/> ਅਗਲੀ ਖ਼ਬਰ ਦਸਵੀਂ ਅਤੇ ਬਾਰ੍ਹਵੀਂ ਦੇ ਸਾਲਾਨਾ ਨਤੀਜੇ ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਹੀ ਸਾਲਾਨਾ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ...
Ad Position 24