ਲੌਂਗੋਵਾਲ, 4 ਮਈ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਲੌਂਗੋਵਾਲ ਵਿਖੇ ਸੁਨਾਮ ਹਲਕੇ ਦੇ ਆਗੂ ਸਾਹਿਬਾਨਾਂ ਅਤੇ ਯੂਥ ਵਿੰਗ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਪੀ.ਏ.ਸੀ. ਮੈਂਬਰ ਬਹਾਦਰ ਸਿੰਘ ਭਸੌੜ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸਤਿਨਾਮ ਸਿੰਘ ਰੱਤੋਕੇ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੀ ਰਣਨੀਤੀ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋੜਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋਂ-ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ | ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਸਲਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਕਾਬੂ ਤੋਂ ਬਾਹਰ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਲਈ ਖੜ੍ਹਾ ਰਹੇਗਾ ਅਤੇ ਹਰ ਤਰ੍ਹਾਂ ਦੀ ਅਨਿਆਇਕ ਕਾਰਵਾਈ ਦਾ ਡਟ ਕੇ ਵਿਰੋਧ ਕਰੇਗਾ | ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਉਠਾ ਕੇ ਇੱਕ ਮਜ਼ਬੂਤ ਵਿਕਲਪ ਦੇ ਰੂਪ ਵਿੱਚ ਸਾਹਮਣੇ ਆਵੇਗੀ | ਇਸ ਮੌਕੇ 'ਤੇ 15 ਮਈ ਨੂੰ ਲੋਕ ਸਭਾ ਹਲਕਾ ਸੰਗਰੂਰ ਅਧੀਨ ਵਰਕਰਾਂ ਦੀ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਹੋਣ ਵਾਲੀ ਮੀਟਿੰਗ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਬਖਸ਼ ਸਿੰਘ ਸੁਨਾਮ ਨੂੰ ਹਲਕਾ ਸਨਾਮ ਦਾ ਮੁਲਾਜ਼ਮ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਗਿੱਲ ਲੌਂਗੋਵਾਲ, ਕਾਲਾ ਰਾਮ ਮਿੱਤਲ ਲੌਂਗੋਵਾਲ, ਗੁਰਪ੍ਰੀਤ ਸਿੰਘ ਦੁੱਗਾਂ ਜ਼ਿਲਾ ਯੂਥ ਮੀਤ ਪ੍ਰਧਾਨ ਸੰਗਰੂਰ, ਹਰਪ੍ਰੀਤ ਸਿੰਘ ਬਡਰੁੱਖਾਂ ਜ. ਸਕੱਤਰ ਯੂਥ ਵਿੰਗ, ਮਲਕੀਤ ਸਿੰਘ ਬੇਲਾ ਸ਼ਹਿਰੀ ਪ੍ਰਧਾਨ, ਗੁਰਦੀਪ ਸਿੰਘ ਸ਼ਾਹਪੁਰ, ਜਥੇਦਾਰ ਮੇਵਾ ਸਿੰਘ ਮੰਡੇਰ ਕਲਾਂ, ਜਥੇਦਾਰ ਆਤਮਾ ਸਿੰਘ ਫੌਜੀ, ਗੁਰਬਖਸ਼ ਸਿੰਘ ਸੁਨਾਮ, ਦੁੱਲਾ ਖਾਨ ਲੌਂਗੋਵਾਲ, ਮੋਹਨਜੀਤ ਸਿੰਘ ਸ਼ੇਰੋ, ਕਿਰਪਾਲ ਸਿੰਘ, ਸੁਖਵਿੰਦਰ ਸਿੰਘ ਚੀਮਾ, ਸਤਿਗੁਰ ਸਿੰਘ ਚੀਮਾ, ਅੰਗਰੇਜ਼ ਸਿੰਘ ਲੌਂਗੋਵਾਲ, ਕਰਨੈਲ ਸਿੰਘ ਨਮੋਲ, ਰਾਜਾ ਸਿੰਘ ਦਿਹਾੜੀ ਲੌਂਗੋਵਾਲ, ਜਸਕਰਨ ਸਿੰਘ ਲੋਂਗੋਵਾਲ, ਸਾਹਿਬਾਜ ਸਿੰਘ ਬਾਜਵਾ ਲੌਂਗੋਵਾਲ, ਪ੍ਰਭਜੋਤ ਸਿੰਘ ਲੌਂਗੋਵਾਲ, ਸੁਖਚੈਨ ਸਿੰਘ ਬਡਰੁੱਖਾਂ, ਹਰਪ੍ਰੀਤ ਸਿੰਘ ਲੌਂਗੋਵਾਲ, ਗੈਰੀ ਦੁਲਟ ਲੌਂਗੋਵਾਲ, ਸੱਤੀ ਲੌਂਗੋਵਾਲ, ਜਸ਼ਨਪ੍ਰੀਤ ਲੌਂਗੋਵਾਲ, ਖੁਸ਼ਪ੍ਰੀਤ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ, ਕਾਕਾ ਕਬੱਡੀ ਖਿਡਾਰੀ ਲੌਂਗੋਵਾਲ, ਦਿਲਬਰ ਖਾਨ ਕਬੱਡੀ ਲੌਂਗੋਵਾਲ, ਗੁਰਵਿੰਦਰ ਸਿੰਘ ਕਬੱਡੀ ਲੌਂਗੋਵਾਲ, ਮਨਿੰਦਰ ਸਿੰਘ ਲੌਂਗੋਵਾਲ, ਗੁਰਹਰਜੋਤ ਸਿੰਘ ਮਾਨ ਬੁਗਰ, ਅਰਮਾਣਜੋਤ ਸਿੰਘ ਲੌਂਗੋਵਾਲ, ਅਰਸ਼ਦੀਪ ਸਿੰਘ ਮਾਨ ਕਿਲਾ ਭਰੀਆਂ, ਮੱਖਣ ਜੈਦ ਪੱਤੀ, ਸ਼ੰਬੂ ਲੌਂਗੋਵਾਲ, ਸਿਮਰਨ ਜੋਤ ਸਿੰਘ ਝਾੜੋ ਆਦਿ ਪਾਰਟੀ ਵਰਕਰ ਹਾਜ਼ਰ ਸਨ |