23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਗਰਵਾਲ ਸਮਾਜ ਦਾ ਸਥਾਪਨਾ ਦਿਵਸ ਮਨਾਉਣ ਨੂੰ ਲੈ ਕੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 05-05-2026
ਸੁਨਾਮ ਊਧਮ ਸਿੰਘ ਵਾਲਾ, 4 ਮਈ (ਭੁੱਲਰ, ਧਾਲੀਵਾਲ) - ਅਖਿਲ ਭਾਰਤੀਆ ਅਗਰਵਾਲ ਮੈਤਰੀ ਸੰਘ ਵੱਲੋਂ 12 ਮਈ ਨੂੰ ਚੰਡੀਗੜ੍ਹ ਦੇ ਦੁਸਹਿਰਾ ਗਰਾਊਾਡ ਵਿਚ ਵਿਖੇ ਮਨਾਏ ਜਾ ਰਹੇ ਅਗਰਵਾਲ ਸਮਾਜ ਦੇ ਸਥਾਪਨਾ ਦਿਵਸ ਨੂੰ ਲੈ ਕੇ ਸਥਾਨਕ ਅਗਰਵਾਲ ਸਮਾਜ ਨਾਲ ਮੀਟਿੰਗ ਕੀਤੀ ਗਈ | ਜਿਸ ਵਿੱਚ ਅਖਿਲ ਭਾਰਤੀਆ ਅਗਰਵਾਲ ਮੈਤਰੀ ਸੰਘ ਦੇ ਸਾਬਕਾ ਮੰਤਰੀ ਹਰਿਆਣਾ ਸਰਕਾਰ ਸ੍ਰੀ ਅਸੀਮ ਗੋਇਲ ਅਤੇ ਸ੍ਰੀ ਅਨੁਜ ਛਾਹੜੀਆ ਖੰਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਡਿਤ ਵਿਜੇ ਮੇਹਤਾ ਉਜੈਨ ਵਾਲੇ ਮਹਾਰਾਜ ਅਗਰਸੈਨ ਅਤੇ ਅਗਰਵਾਲ ਸਮਾਜ ਬਾਰੇ ਜਾਗਰੂਕ ਕਰਨਗੇ | ਇਸ ਮੌਕੇ ਆਸੀਮ ਗੋਇਲ ਵੱਲੋਂ ਮਹਾਰਾਜਾ ਅਗਰਸੈਨ ਦੇ ਜੀਵਨ ਤੇ ਚਾਨਣਾ ਪਾਇਆ ਗਿਆ ਅਤੇ ਸ਼੍ਰੀ ਅਨੁਜ ਛਾਹੜੀਆ ਵੱਲੋਂ ਸੰਮੇਲਨ ਨੂੰ ਲੈ ਕੇ ਸੂਬਾ ਭਰ 'ਚ ਕੀਤੀ ਜਾ ਰਹੀ ਵਿਚਾਰ ਚਰਚਾ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਵਿਕਰਮ ਗਰਗ ਵਿਆੱਕੀ,ਰਵੀ ਕਮਲ ਗੋਇਲ, ਕਿ੍ਸ਼ਨ ਸੰਦੋਹਾ, ਹਰੀਦੇਵ ਗੋਇਲ, ਰਜੇਸ਼ ਗਰਗ, ਰਾਜੀਵ ਗਰਗ, ਸੁਸ਼ੀਲ ਗਰਗ ਰਿੰਕਾ, ਯੋਗੇਸ਼ ਗਰਗ, ਸ਼ੰਕਰ ਬਾਂਸਲ, ਸ਼ੈਲੀ ਬਾਂਸਲ, ਰਿੰਕੂ ਆਲਮਪੁਰੀਆ, ਰਜੀਵ ਬਿੱਟੂ, ਟਿੰਮੀ ਬਾਂਸਲ, ਸੰਤੋਸ਼ ਕੁਮਾਰ, ਰੇਵਾ ਛਾਹੜੀਆ, ਨਰੇਸ਼ ਛਾਹੜੀਆ, ਵਰੁਣ ਬਾਂਸਲ ਅਤੇ ਦੀਪਕ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਵਲੋਂ ਕੀਤੀ ਮੀਟਿੰਗ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਚੋਣਾਂ ਸੰਬੰਧੀ ਮੀਟਿੰਗ
Ad Position 24