ਮਲੇਰਕੋਟਲਾ, 4 ਮਈ (ਮੁਹੰਮਦ ਹਨੀਫ਼ ਥਿੰਦ) - ਭਾਰਤੀ ਜਨਤਾ ਪਾਰਟੀ ਮਲੇਰਕੋਟਲਾ ਦੀ ਜ਼ਿਲ੍ਹਾ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਲੱਡੂ ਵੰਡ ਕੇ ਤਿੰਨ ਰਾਜਾਂ ਵਿਚ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਕਿਹਾ ਕਿ ਪੱਛਮੀ ਬੰਗਾਲ, ਆਸਾਮ ਅਤੇ ਪੁੰਡੂਚੇਰੀ ਦੇ ਲੋਕਾਂ ਨੇ ਅੱਜ ਵਿਕਾਸ ਅਤੇ ਤਰੱਕੀ ਦੀ ਰਾਜਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬੰਗਾਲ ਦੇ ਲੋਕਾਂ ਤੋਂ ਸਿੱਖਣ ਦੀ ਲੋੜ ਹੈ, ਕਿਉਂਕਿ ਮੌਜੂਦਾ ਸਮੇਂ ਵਿਚ ਸਿਰਫ਼ ਭਾਜਪਾ ਹੀ ਸੂਬੇ ਦੀ ਵਿਗੜਦੀ ਸਥਿਤੀ ਨੂੰ ਸੁਧਾਰ ਸਕਦੀ ਹੈ | ਅੱਜ ਸ਼ਹਿਰ ਭਰ ਦੇ ਕਈ ਬਾਜ਼ਾਰਾਂ ਵਿਚ, ਮੁੱਖ ਤੌਰ 'ਤੇ ਮੋਤੀ ਬਾਜ਼ਾਰ ਅਤੇ ਬੱਸ ਸਟੈਂਡ ਰੋਡ 'ਤੇ, ਭਾਜਪਾ ਮੈਂਬਰਾਂ ਨੇ ਇਕ ਦੂਜੇ ਅਤੇ ਸਥਾਨਕ ਰਾਹਗੀਰਾਂ ਨੂੰ ਮਠਿਆਈਆਂ ਵੰਡੀਆਂ | ਇਸ ਮੌਕੇ ਹੈਰੀ ਸ਼ਰਮਾ ਸਕੱਤਰ, ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਐਡਵੋਕੇਟ ਮਨਪ੍ਰੀਤ ਸਿੰਘ ਬੱਗਾ, ਭਾਵਨਾ ਮਹਾਜਨ, ਅੰਕੁਰ ਕਾਂਸਲ, ਸੰਦੀਪ ਸੂਦ, ਅੰਕੂ ਯਖਮੀ, ਵਿਨੋਦ ਜੈਨ, ਅਮਿਤ ਕੁਮਾਰ, ਵਿਸ਼ਾਲ ਸ਼ਰਮਾ, ਸਰੋਜ ਸ਼ਰਮਾ, ਨਿਸ਼ਾ ਚਾਵਲਾ, ਰੀਨਾ ਜੋਸ਼ੀ, ਦਰਸ਼ਨ ਸਿੰਘ, ਇਫਤਿਖਾਰ ਖ਼ਾਨ ਬੱਗਾ, ਸੁਨੀਲ ਹੰਸ, ਰਾਕੇਸ਼ ਸਿੰਗਲਾ, ਵਰੁਣ ਜਿੰਦਲ, ਹਰੀਓਮ ਗੋਇਲ, ਰੋਬਿਨ ਬਾਂਸਲ, ਟਿੰਕੂ ਗਰਗ, ਮਨੂ ਗੋਇਲ ਆਦਿ ਹਾਜ਼ਰ ਸਨ |