25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕਾਂਗਰਸ ਐਸ.ਸੀ. ਸੈੱਲ ਦੇ ਚੇਅਰਮੈਨ ਲੱਕੀ ਖੋਖਰ ਨੂੰ ਜੱਸੀ ਕਰਤਾਰਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 05-05-2026
ਸੰਗਰੂਰ, 4 ਮਈ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕਾਂਗਰਸ ਐਸ.ਸੀ. ਸੈੱਲ ਵਿਭਾਗ ਵਲੋਂ ਪੰਜਾਬ ਐਸ.ਸੀ. ਵਿਭਾਗ ਦੇ ਨਵ ਨਿਯੁਕਤ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੂੰ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਐਸ.ਸੀ ਵਿਭਾਗ ਸੰਗਰੂਰ ਦੇ ਚੇਅਰਮੈਨ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਦੀ ਰਹਿਨੁਮਾਈ ਹੇਠ ਕਰਵਾਏ ਇਸ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇੱਕ ਨੌਜਵਾਨ ਆਗੂ ਦੇ ਮੋਢਿਆਂ ਉੱਤੇ ਇਹ ਜ਼ਿੰਮੇਵਾਰੀ ਪਾਈ ਹੈ, ਜਿਸ ਪ੍ਰਤੀ ਵਰਕਰਾਂ ਵਿਚ ਵੱਡੀ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਐਸ.ਸੀ. ਵਿਭਾਗ ਹਮੇਸ਼ਾ ਹੀ ਹਰ ਚੋਣ ਵਿਚ ਮੋਹਰੀ ਰੋਲ ਨਿਭਾਉਂਦਾ ਆ ਰਿਹਾ ਹੈ ਅਤੇ 2027 ਦੀ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਉਮੀਦਵਾਰਾਂ ਦੀ ਜਿੱਤ ਲਈ ਤਨਦੇਹੀ ਨਾਲ ਕੰਮ ਕਰੇਗਾ | ਗੁਰਪ੍ਰੀਤ ਸਿੰਘ ਲੱਕੀ ਖੋਖਰ ਨੇ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਰਕਰ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਪਾਰਟੀ ਸੱਤਾ ਵਿਚ ਆਉਣ ਉੱਤੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦੇਵੇਗੀ | ਇਸ ਮੌਕੇ ਦਰਸ਼ਨ ਸਿੰਘ ਕਾਂਗੜਾ, ਦਰਸ਼ਨ ਸਿੰਘ ਸਿੱਧੂ, ਹਾਕਮ ਸਿੰਘ, ਰਣਜੀਤ ਸਿੰਘ ਹੈਪੀ, ਹਰਵਿੰਦਰ ਸਿੰਘ ਨੰਦਪੁਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਸੰਘਰਸ਼ ਨੂੰ ਪੰਜਾਬ ਦੇ ਜੁਝਾਰੂ ਵਿਰਸੇ ਨਾਲ ਜੋੜਨਾ ਲਾਜ਼ਮੀ: ਡਾ. ਕੱਲਰਮਾਜਰੀ <br/> ਅਗਲੀ ਖ਼ਬਰ ਅਹਿਮਦਗੜ੍ਹ ਦੇ ਸੌਂਦ ਸਿਨੇਮੇ ਨੂੰ ਲੱਗੀ ਅਚਾਨਕ ਅੱਗ <br/>
Ad Position 24