25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਜ਼ਦੂਰ ਸੰਘਰਸ਼ ਨੂੰ ਪੰਜਾਬ ਦੇ ਜੁਝਾਰੂ ਵਿਰਸੇ ਨਾਲ ਜੋੜਨਾ ਲਾਜ਼ਮੀ: ਡਾ. ਕੱਲਰਮਾਜਰੀ <br/>

Ad Position 21
No active advertisement
ਅਜੀਤ ਡੈਸਕ 05-05-2026
ਸੰਗਰੂਰ, 4 ਮਈ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ 'ਮਜ਼ਦੂਰ ਵਰਗ ਦਾ ਵਰਤਮਾਨ ਅਤੇ ਭਵਿੱਖ' ਵਿਸ਼ੇ ਉੱਪਰ ਗੋਸ਼ਟੀ ਕਰਵਾਈ ਗਈ | ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੰਤੋਖ ਸਿੰਘ ਸੁੱਖੀ ਨੇ ਕੀਤੀ ਅਤੇ ਡਾ. ਗੁਰਮੀਤ ਸਿੰਘ ਕੱਲਰਮਾਜਰੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਸ਼ਿਕਾਗੋ ਦੇ ਸ਼ਹੀਦਾਂ ਦੀ ਵਿਸਥਾਰ ਸਹਿਤ ਚਰਚਾ ਕਰਦਿਆਂ ਡਾ. ਗੁਰਮੀਤ ਸਿੰਘ ਕੱਲਰਮਾਜਰੀ ਨੇ ਕਿਹਾ ਕਿ ਮਜ਼ਦੂਰ ਸੰਘਰਸ਼ ਨੂੰ ਪੰਜਾਬ ਦੇ ਜੁਝਾਰੂ ਵਿਰਸੇ ਨਾਲ ਜੋੜਨਾ ਲਾਜ਼ਮੀ ਹੈ | ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਅਤੇ ਸੰਤ ਕਬੀਰ ਹੀ ਸਾਡੇ ਅਸਲੀ ਨਾਇਕ ਹੋ ਸਕਦੇ ਹਨ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾ. ਸੰਤੋਖ ਸਿੰਘ ਸੁੱਖੀ ਨੇ ਕਿਹਾ ਕਿ ਮਜ਼ਦੂਰ ਜਮਾਤ ਨੂੰ ਹਰ ਤਰ੍ਹਾਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਵਿਆਪਕ ਲੋਕ-ਲਹਿਰ ਦੀ ਉਸਾਰੀ ਕਰਨੀ ਚਾਹੀਦੀ ਹੈ | ਡਾ. ਮਨੀਸ਼ਾ ਰਾਣੀ ਨੇ ਆਪਣੀ ਮਿੰਨੀ-ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਮਜ਼ਦੂਰ ਵਰਗ ਦਾ ਭਵਿੱਖ ਸਿੱਖਿਆ ਰਾਹੀਂ ਹੀ ਬਦਲਿਆ ਜਾ ਸਕਦਾ ਹੈ | ਇਸ ਮੌਕੇ ਜਸਪ੍ਰੀਤ ਕੌਰ ਜੱਸੂ ਦੀ ਵਾਰਤਕ ਦੀ ਪੁਸਤਕ 'ਦੁਨੀਆਂ ਦੀਆਂ ਕੁੱਝ ਜੁਝਾਰੂ ਅÏਰਤਾਂ' ਲੋਕ ਅਰਪਣ ਕੀਤੀ ਗਈ | ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਭੋਲਾ ਸਿੰਘ ਸੰਗਰਾਮੀ ਦੇ ਇਨਕਲਾਬੀ ਗੀਤ ਨਾਲ ਸ਼ੁਰੂ ਹੋਏ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿਚ ਪਵਨ ਕੁਮਾਰ ਹੋਸ਼ੀ, ਗੁਰਮੁਖ ਸਿੰਘ ਦਿਲਬਰ, ਅਮਨ ਜੱਖਲਾਂ, ਸੁਖਵਿੰਦਰ ਸਿੰਘ ਲੋਟੇ, ਜੰਗੀਰ ਸਿੰਘ ਰਤਨ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਹਨੀ ਸੰਗਰਾਮੀ, ਸੁਰਿੰਦਰਪਾਲ ਸਿੰਘ ਸਿਦਕੀ, ਗੁਰੀ ਚੰਦੜ, ਸ਼ਿਵ ਕੁਮਾਰ ਅੰਬਾਲਵੀ, ਧਰਮਵੀਰ ਸਿੰਘ, ਮੁਖਤਿਆਰ ਅਲਾਲ, ਸੁਖਨਦੀਪ ਕੌਰ, ਬੱਲੀ ਬਲਜਿੰਦਰ ਈਲਵਾਲ, ਕਪਿਲ ਦੇਵ, ਰਣਦੀਪ ਸਿੰਘ, ਗੁਰਸ਼ਰਨ ਸਿੰਘ, ਹਰਮਨਪ੍ਰੀਤ ਸਿੰਘ, ਪੇਂਟਰ ਸੁਖਦੇਵ ਧੂਰੀ, ਜਗਸੀਰ ਸਿੰਘ ਮੂਲੋਵਾਲ, ਗੋਬਿੰਦਰ ਸਿੰਘ ਮੰਗਵਾਲ, ਰਣਦੀਪ ਸਿੰਘ, ਧਰਮਪ੍ਰੀਤ ਸਿੰਘ, ਦੇਵਿੰਦਰਪਾਲ ਸਿੰਘ, ਲਕਸ਼ਵੀਰ ਸ਼ਰਮਾ, ਖੁਸ਼ਪ੍ਰੀਤ ਕੌਰ, ਰਾਜਦੀਪ ਸਿੰਘ, ਪਰਮਿੰਦਰਸਿੰਘ, ਡਾ. ਗੁਰਮੀਤ ਸਿੰਘ ਕੱਲਰਮਾਜਰੀ, ਡਾ. ਸੰਤੋਖ ਸਿੰਘ ਸੁੱਖੀ, ਜਸਪ੍ਰੀਤ ਕੌਰ ਜੱਸੂ, ਪਰਮਜੀਤ ਕੌਰ, ਕੁਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਹਰਨਾਰਾਇਣ ਸਿੰਘ ਲਹਿਰੀ, ਨਿਰਮਲ ਸਿੰਘ ਭੈਣੀ, ਜੱਗੀ ਮਾਨ, ਗੋਬਿੰਦ ਸਿੰਘ ਤੂਰਬਨਜਾਰਾ, ਕਰਨ ਭੀਖੀ, ਸਾਹਿਬਦੀਪ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਮਨੀਸ਼ਾ ਰਾਣੀ, ਭੁਪਿੰਦਰ ਨਾਗਪਾਲ, ਜਸਵੀਰ ਮੰਡੇਰ, ਬਲਵੰਤ ਕੌਰ ਘਨੌਰੀ ਕਲਾਂ, ਸਰਦਾਰਾ ਸਿੰਘ, ਲਾਭ ਸਿੰਘ ਝੱਮਟ, ਗੁਰਜੰਟ ਬੀਂਬੜ ਅਤੇ ਕੁਲਵੰਤ ਖਨੌਰੀ ਆਦਿ ਕਵੀਆਂ ਨੇ ਹਿੱਸਾ ਲਿਆ | ਸੁਖਵਿੰਦਰ ਸਿੰਘ ਲੋਟੇ ਵੱਲੋਂ ਹਰ ਵਾਰ ਦੀ ਤਰ੍ਹਾਂ ਕਵਿਤਾ ਸਕੂਲ ਦੀ ਸਿਖਲਾਈ ਜਾਰੀ ਰੱਖੀ ਗਈ | ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ , ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸੇਵਾ ਸੰਸਥਾਨ: 16 ਸਾਲਾਂ ਤੋਂ ਬਜ਼ੁਰਗਾਂ ਨੂੰ ਸਹਾਰਾ ਦੇ ਰਿਹਾ ਹੈ ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਅਗਲੀ ਖ਼ਬਰ ਕਾਂਗਰਸ ਐਸ.ਸੀ. ਸੈੱਲ ਦੇ ਚੇਅਰਮੈਨ ਲੱਕੀ ਖੋਖਰ ਨੂੰ ਜੱਸੀ ਕਰਤਾਰਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ ਸਨਮਾਨਿਤ <b...
Ad Position 24