ਸੰਗਰੂਰ, 6 ਮਈ (ਅਮਨਦੀਪ ਸਿੰਘ ਬਿੱਟਾ) - ਆਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਪੈਨਸ਼ਨਰਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਕਰ ਕੇ ਸਰਕਾਰਾਂ ਤੇ ਬੈਂਕਾਂ ਵਿਚ ਪੈਨਸ਼ਨਰਾਂ ਦੀ ਖੱਜਲ ਖੁਆਰੀ ਵਿਰੁੱਧ ਸਟੇਟ ਬੈਂਕ ਆਫ਼ ਇੰਡੀਆ ਵੱਡਾ ਚੌਂਕ ਸੰਗਰੂਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਸੁਰਿੰਦਰ ਬਾਲੀਆਂ ਵਲੋਂ ਕੀਤੀ ਗਈ | ਰੋਸ ਮੁਜ਼ਾਹਰੇ ਦੀ ਸ਼ੁਰੂਆਤ ਸ਼੍ਰੀ ਬਲਵੰਤ ਸਿੰਘ ਢਿੱਲੋਂ ਜਨਰਲ ਸਕੱਤਰ ਵਲੋਂ ਸਰਕਾਰ ਦੀਆ ਨਲਾਇਕੀਆ, ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਤੇ ਮਤਰੇਈ ਮਾਂ ਵਾਲੇ ਸਲੂਕ ਪ੍ਰਤੀ ਗ਼ੁੱਸਾ ਜ਼ਾਹਿਰ ਕੀਤਾ | ਸਰਕਾਰ ਵਲੋਂ ਡੀ.ਏ ਦਾ ਬਕਾਇਆ, ਪੇ-ਫਿਕਸ਼ੇਸਨ ਵਲੋਂ ਸਿਫ਼ਾਰਸ਼, 2.59 ਦਾ ਗੁਣਾਂਕ ਨਾ ਦੇਣਾ, ਪੇ-ਰੀਵਾਇਜ ਦਾ ਬਕਾਇਆ ਨਾ ਦੇਣਾ ਅਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਕੱਟ ਕੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਦਿੱਤਾ | ਰੋਸ ਮੁਜ਼ਾਹਰੇ ਨੂੰ ਸ. ਬਿੱਕਰ ਸਿੰਘ ਸਿਬੀਆਂ ਸੀਨੀ.ਮੀਤ ਪ੍ਰਧਾਨ, ਮੋਹਨ ਸਿੰਘ ਵਿੱਤ ਸਕੱਤਰ, ਪਵਨ ਸ਼ਰਮਾ ਸੀਨੀ.ਮੀਤ ਪ੍ਰਧਾਨ, ਸਰਪ੍ਰਸਤ ਅਤੇ ਜਗਦੀਸ ਸਰਮਾ ਨੇ ਸੰਬੋਧਨ ਕੀਤਾ | ਐਸ.ਬੀ.ਆਈ ਬੈਂਕ ਅਤੇ ਪੀ.ਐਨ.ਬੀ ਬੈਂਕ ਦੇ ਮੈਨੇਜਰਾਂ ਵਲੋਂ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਦੀ ਕਰ ਕੇ ਪੈਨਸ਼ਨਰਾਂ ਨੂੰ ਜਲਦੀ ਹੀ ਪੈਨਸ਼ਨ ਰਲੀਜ ਕੀਤੀ ਜਾਵੇਗੀ | ਇਸ ਮੌਕੇ ਸ਼੍ਰੀ ਹਰਬੰਸ ਲਾਲ ਜਿੰਦਲ ਮੀਤ ਪ੍ਰਧਾਨ, ਸੱਤਪਾਲ ਕਲਸੀ, ਭਗਵਾਨ ਦਾਸ ਸਰਮਾ, ਰਾਮ ਲਾਲ ਸਰਮਾ. ਰਾਮਪਾਲ ਭਿੰਡਰ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਖੇੜੀ, ਰਾਮਪਾਲ ਮੰਗਵਾਲ, ਰੂਪ ਚਾਂਗਲੀ, ਭੋਲਾ ਘਨੌਰੀ, ਬਲਵਿੰਦਰ ਖੇੜੀ, ਕੁਲਵੰਤ ਸਿੰਘ, ਜਗਦੇਵ ਤੂੰਗਾ ਆਦਿ ਹਾਜਰ ਸਨ |