16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਫ਼ਾਈ ਕਾਮੇ ਕੰਮ ਛੋੜ ਹੜਤਾਲ 'ਤੇ ਉੱਤਰੇ <br/>

Ad Position 21
No active advertisement
ਅਜੀਤ ਡੈਸਕ 07-05-2026
ਸੁਨਾਮ ਊਧਮ ਸਿੰਘ ਵਾਲਾ, 6 ਮਈ (ਭੁੱਲਰ, ਧਾਲੀਵਾਲ) - ਸਫ਼ਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਜਥੇਬੰਦੀ ਦੇ ਪ੍ਰਧਾਨ ਅਮਨ ਸਿੱਖਣ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ | ਇਸ ਸਮੇਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਜਥੇਬੰਦੀ ਦੇ ਆਗੂ ਅਮਨ ਸਿੱਖਣ, ਦੁਲੀਆ ਰਾਮ, ਵਿਜੇ ਡੋਨੀ ਆਦਿ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਠੇਕਾ ਪ੍ਰਣਾਲੀ ਖ਼ਤਮ ਕਰ ਕੇ ਆਊਟਸੋਰਸਜ ਕਾਮਿਆਂ ਨੂੰ ਪੱਕਾ ਕਰਨ, ਪੰਜਾਬ ਸਰਕਾਰ ਦੀ ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਲੈ ਕੇ 2023 ਦੀ 10 ਸਾਲਾ ਪਾਲਿਸੀ ਨੂੰ ਦਾ ਕਰ ਕੇ ਕਾਰਜਕਾਲ ਪੂਰਾ ਹੋਣ ਤੇ ਸਾਰੀਆਂ | ਸਹੂਲਤਾਂ ਸਮੇਤ ਪੱਕਾ ਕਰਨ, 23 ਜੂਨ 2021 ਦੇ ਨੋਟੀਫ਼ਿਕੇਸ਼ਨ ਦੇ ਅਧਾਰ ਤੇ ਬਕਾਇਆ ਰਹਿੰਦੇ ਆਊਟਸੋਰਸਜ ਸਫ਼ਾਈ ਸੇਵਕ ਅਤੇ ਸੀਵਰਮੈਨਾਂ ਨੂੰ ਬਿਨ੍ਹਾ | ਸ਼ਰਤ ਵਿਭਾਗ ਵਿਚ ਮਰਜ਼ ਕਰਨ ਅਤੇ ਐਕਸੀਡੈਂਟ ਬੀਮਾ 10 ਲੱਖ ਤੋਂ ਵਧਾਕੇ 20 ਲੱਖ ਕਰਨ ਦੀ ਮੰਗ ਕੀਤੀ | ਇਸ ਮੌਕੇ ਸੂਰਜ ਕੁਮਾਰ, ਸੋਨੰੂ ਕੁਮਾਰ, ਪਿ੍ਤਪਾਲ ਸਿੰਘ, ਸੇਖਰ ਕੁਮਾਰ, ਅਕਾਸ਼ ਕੁਮਾਰ, ਅਜੇ ਕੁਮਾਰ ਅਤੇ ਵਿਜੇ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਵਾਹਨਾਂ ਦੀ ਚੈਕਿੰਗ, ਅਧੂਰੇ ਕਾਗ਼ਜ਼ਾਤ ਵਾਲਿਆਂ ਦੇ ਕੀਤੇ ਚਲਾਨ <br/> ਅਗਲੀ ਖ਼ਬਰ ਮੀਟਿੰਗ ਵਿਚ ਹੱਲ ਨਾ ਨਿਕਲਣ ਉੱਤੇ ਪੰਜਾਬ ਭਰ ਦੇ ਹੋਮਗਾਰਡਜ਼ ਸੇਵਾ ਮੁਕਤ ਮੁਲਾਜ਼ਮ 15 ਨੂੰ ਮੁੱਖ ਮੰਤਰੀ ਰਿਹਾਇਸ਼ ਬਾਹਰ...
Ad Position 24