16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

-ਮਾਮਲਾ ਸੰਗਰੂਰ ਵਿਚ 16 ਸਾਲਾ ਨੌਜਵਾਨ ਦੇ ਹੋਏ ਬਹੁਚਰਚਿਤ ਕਤਲ ਦਾ- ਕਤਲ ਦੇ ਮੁੱਖ ਦੋਸ਼ੀਆਂ ਉਮਰ ਅਤੇ ਮੁਹੰਮਦ ਨੁਮਾਨ ਨੂੰ ਵੀ ਪੁਲਿਸ ਨੇ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 07-05-2026
ਸੰਗਰੂਰ, 6 ਮਈ (ਦਮਨਜੀਤ ਸਿੰਘ) - ਸੰਗਰੂਰ ਦੀ ਕਿ੍ਸ਼ਨਾ ਬਸਤੀ ਬਾੜਾ ਵਿਖੇ 4 ਮਈ ਦੀ ਰਾਤ ਨੂੰ 16 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੇ ਬਹੁਚਰਚਿਤ ਕਤਲ ਮਾਮਲੇ ਵਿਚ ਲੋੜੀਂਦੇ ਮੁੱਖ ਦੋਸ਼ੀਆਂ ਉਮਰ ਅਤੇ ਮੁਹੰਮਦ ਨੁਮਾਨ ਨੂੰ ਵੀ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਏ ਜਾਣ ਦੀ ਸੂਚਨਾ ਹੈ | ਸੂਤਰਾਂ ਮੁਤਾਬਿਕ ਸੰਗਰੂਰ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਉਮਰ ਅਤੇ ਮੁਹੰਮਦ ਨੁਮਾਨ ਨੂੰ ਗਿ੍ਫ਼ਤਾਰ ਕਰ ਕੇ ਸੰਗਰੂਰ ਲੈ ਆਂਦਾ ਗਿਆ ਸੀ ਅਤੇ ਕਿਸੇ ਸਮੇਂ ਵੀ ਪੁਲਿਸ ਵੱਲੋਂ ਦੋਵਾਂ ਦੀ ਗਿ੍ਫ਼ਤਾਰੀ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਵਾਰਦਾਤ ਮੌਕੇ ਵਰਤੇ ਗਏ ਹਥਿਆਰ ਵੀ ਦੋਵਾਂ ਦੋਸ਼ੀਆਂ ਪਾਸੋਂ ਬਰਾਮਦ ਕਰਵਾ ਲਏ ਗਏ ਹਨ | ਉੱਧਰ ਦੂਸਰੇ ਪਾਸੇ ਇਸ ਮਾਮਲੇ ਵਿਚ ਪਹਿਲਾਂ ਹੀ ਦੋਵੇਂ ਦੋਸ਼ੀਆਂ ਦੇ ਗਿ੍ਫ਼ਤਾਰ ਕੀਤੇ ਜਾ ਚੁੱਕੇ 4 ਪਰਿਵਾਰਕ ਮੈਂਬਰਾਂ ਉਸਮਾਨ, ਮੁਹੰਮਦ ਰਹਿਮਾਨ, ਯੁਸਫ ਅਤੇ ਸਾਜੀਦਾ ਨੂੰ ਪੁਲਿਸ ਵੱਲੋਂ ਅੱਜ ਦੁਪਹਿਰ ਸਮੇਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਨ੍ਹਾਂ ਚਾਰਾਂ ਦਾ ਪੁਲਿਸ ਰਿਮਾਂਡ ਖ਼ਤਮ ਕਰਦਿਆਂ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ |
ਇਸ ਹਮਲੇ 'ਚ ਜ਼ਖਮੀ ਅਵੀਨੀਤ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ ਸੀ | ਜਿੱਥੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਰਿਵਾਰ ਨਾਲ ਕੀਤੇ ਕਰਾਰ ਮੁਤਾਬਿਕ ਬਿਹਤਰ ਇਲਾਜ ਲਈ ਪਟਿਆਲਾ ਦੇ ਅਮਰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਪੁਲਿਸ ਅਧਿਕਾਰੀਆਂ ਮੁਤਾਬਿਕ ਉੱਥੇ ਅਵੀਨੀਤ ਦਾ ਸਫਲ ਆਪ੍ਰੇਸ਼ਨ ਹੋਣ ਉਪਰੰਤ ਹੁਣ ਉਹ ਖ਼ਤਰੇ ਤੋਂ ਪੂਰੀ ਤਰ੍ਹਾਂ ਨਾਲ ਬਾਹਰ ਹੈ | ਪੁਲਿਸ ਮੁਤਾਬਿਕ ਅਵੀਨੀਤ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਦੇਖਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਹੋਣਗੇ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਐੱਸ. ਐੱਸ. ਪੀ. <br/> ਅਗਲੀ ਖ਼ਬਰ ਮਲੇਰਕੋਟਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਖੇਤਾਂ 'ਚ ਨਿਕਲੇ <br/>
Ad Position 24