16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕੰਪੀਟੀਸ਼ਨ ਸੰਸਥਾ ਬੈਸਟ ਪੀ.ਟੀ.ਈ. ਸੈਂਟਰ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 07-05-2026
ਮਲੇਰਕੋਟਲਾ, 6 ਮਈ (ਮੁਹੰਮਦ ਹਨੀਫ਼ ਥਿੰਦ) - ਕੰਪੀਟੀਸ਼ਨ ਇਮੀਗ੍ਰੇਸ਼ਨ ਸੰਸਥਾ ਨੇ ਇਕ ਵਾਰ ਫਿਰ ਵੱਡਾ ਮਾਰਕਾ ਮਾਰਿਆ | ਪਿਛਲੇ 11 ਸਾਲਾਂ ਤੋਂ ਇਹ ਸੰਸਥਾ ਵਿਦਿਆਰਥੀਆਂ ਨੂੰ (ਪੀ.ਟੀ.ਈ) ਅਤੇ ਆਈਲੇਟਸ ਦੀ ਸਿੱਖਿਆ ਦੇ ਰਹੀ ਹੈ ਅਤੇ ਕਾਫੀ ਵਿਦਿਆਰਥੀ ਵਿਦੇਸ਼ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਹਨ | ਇਸ ਸੰਸਥਾ ਦੀ ਖ਼ਾਸੀਅਤ ਹੈ ਕਿ ਇਸ ਦੀ ਅਨੁਭਵੀ ਟੀਮ, ਨਵੇਂ ਤਰੀਕੇ ਨਾਲ ਪੜ੍ਹਾਉਣਾ ਅਤੇ ਹਰੇਕ ਵਿਦਿਆਰਥੀ ਉੱਤੇ ਧਿਆਨ ਕੇਂਦਰਿਤ ਕਰਨਾ ਹੈ | ਵਿਦਿਆਰਥੀਆਂ ਦੀ ਕਮਜ਼ੋਰੀ ਨੂੰ ਸਮਝ ਕੇ ਉਨ੍ਹਾਂ ਲਈ ਖ਼ਾਸ ਕਲਾਸਾਂ ਅਤੇ ਮੌਕ ਟੈੱਸਟ ਕਰਵਾਏ ਜਾਂਦੇ ਹਨ, ਜਿਸ ਨਾਲ ਸੰਸਥਾ ਦੇ ਨਤੀਜੇ ਚੰਗੇ ਆਉਂਦੇ ਹਨ | ਸੰਸਥਾ ਦੀ ਸ਼ਾਨਦਾਰ ਕਾਰਗੁਜ਼ਾਰੀ ਕਰ ਕੇ ਇਸ ਨੰੂ 'ਬੈੱਸਟ ਪੀ.ਟੀ.ਈ. ਸੈਂਟਰ ਐਵਾਰਡ' ਸਮੇਤ ਕਈ ਇਨਾਮ ਮਿਲ ਚੁੱਕੇ ਹਨ | ਸੰਸਥਾ ਨੇ ਇਸ ਵਾਰ ਫਿਰ 2026 ਬੈੱਸਟ ਪੀ.ਟੀ.ਈ. ਸੈਂਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਡਾਇਰੈਕਟਰ ਮੁਹੰਮਦ ਅਰਸ਼ਦ ਅੱਬਾਸਪੁਰਾ ਅਤੇ ਵੀਨੂੰ ਗਰਗ ਨੇ ਦੱਸਿਆ ਕਿ ਉਹ ਅੱਗੇ ਵੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮਕਸਦ ਨਾਲ ਦਿਨ ਰਾਤ ਸਿਰਤੋੜ ਮਿਹਨਤ ਕਰਦੇ ਰਹਿਣਗੇ | ਅੱਜ ਇਹ ਇਕ ਸੰਸਥਾ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ਭਰੋਸੇ ਅਤੇ ਸਫਲਤਾ ਦਾ ਨਾਂਅ ਬਣ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ ਵਲੋਂ ਡਿਜੀਟਲ ਜਨਗਣਨਾ ਤਹਿਤ ਸਵੈ-ਗਣਨਾ ਮੁਕੰਮਲ <br/> ਅਗਲੀ ਖ਼ਬਰ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਉੱਤੇ ਸੁਖਵੀਰ ਸਿੰਘ ਨੇ ਵਾਰਡ ਵਾਸੀਆਂ ਨਾਲ ਕੀਤੀ ਚਰਚਾ <br/>
Ad Position 24