ਧੂਰੀ, 6 ਮਈ (ਲਖਵੀਰ ਸਿੰਘ ਧਾਂਦਰਾ) - ਵੱਖ-ਵੱਖ ਸੂਬਿਆਂ ਦੇ ਵਿਧਾਨ ਸਭਾ ਚੋਣਾ ਦੇ ਆਏ ਨਤੀਜਿਆਂ ਦੀ ਖ਼ੁਸ਼ੀ 'ਚ ਅੱਜ ਭਾਜਪਾ ਕਾਰਕੁੰਨਾਂ ਵਲੋਂ ਲੱਡੂ ਵੰਡਦਿਆਂ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਅਤੇ ਹਲਕਾ ਧੂਰੀ ਤੋਂ ਸੀਨੀਅਰ ਆਗੂ ਪ੍ਰੋਫੈਸਰ ਓਾਕਾਰ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਨੇ ਮਾਫੀਆ, ਨਸ਼ਿਆਂ ਅਤੇ ਭਿ੍ਸ਼ਟਾਚਾਰ ਖ਼ਿਲਾਫ਼ ਵੋਟ ਪਾਈ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਵੀ ਜਲਦ ਹੀ 'ਤਖ਼ਤਾ ਪਲਟ' ਦੇਖਣ ਨੂੰ ਮਿਲੇਗਾ ਕਿਉਂਕਿ ਇੱਥੋਂ ਦੇ ਲੋਕ ਵੀ ਬਿਹਤਰੀ ਲਈ ਬਦਲਾਅ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੇ ਲੋਕ ਇਸ ਵੇਲੇ ਸ਼ਾਂਤ ਹਨ ਕਿਉਂਕਿ ਉਨ੍ਹਾਂ 'ਤੇ ਕੇਸ ਦਰਜ ਕੀਤੇ ਜਾਣ ਦਾ ਡਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ, 'ਭਾਵੇਂ ਲੋਕ ਹਾਲੇ ਚੁੱਪ ਹਨ ਪਰ ਉਨ੍ਹਾਂ ਨੇ ਭਾਜਪਾ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਹੈ | ਵੋਟਿੰਗ ਵਾਲੇ ਦਿਨ ਪੰਜਾਬ ਵਿਚ ਸਿਰਫ਼ ਭਾਜਪਾ ਹੀ ਨਜ਼ਰ ਆਵੇਗੀ |' ਉਨ੍ਹਾਂ ਅਨੁਸਾਰ ਪੰਜਾਬ ਦੀ ਜਨਤਾ ਮੌਜੂਦਾ ਮੁੱਦਿਆਂ ਤੋਂ ਤੰਗ ਆ ਚੁੱਕੀ ਹੈ ਅਤੇ ਵਿਕਾਸ ਵੱਲ ਵੇਖ ਰਹੀ ਹੈ | ਇਸ ਮੌਕੇ ਰਣਦੀਪ ਦਿਓਲ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ ਧੂਰੀ, ਭਾਜਪਾ ਆਗੂ ਭੁਪੇਸ਼ ਕੁਮਾਰ ਜਿੰਦਲ , ਬਰਜੇਸ਼ਵਰ ਗੋਇਲ, ਜਗਦੇਵ ਜਿੰਦਲ, ਜ਼ਿਲ੍ਹਾ ਆਗੂ ਅੰਕੁਰ ਜਿੰਦਲ, ਮੰਡਲ ਪ੍ਰਧਾਨ ਅਸ਼ੀਸ ਗਰਗ, ਭੂਪੇਸ਼ ਜਿੰਦਲ, ਸੁਰਿੰਦਰ ਸ਼ਰਮਾ, ਨੀਲੂ ਮਿੱਤਲ, ਨਵਦੀਪ ਸ਼ਰਮਾ, ਸਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ |