ਸੰਗਰੂਰ, 12 ਮਈ (ਦਮਨਜੀਤ ਸਿੰਘ)- ਭਾਜਪਾ ਵਲੋਂ ਅੱਜ ਜ਼ਿਲ੍ਹਾ-1 ਸੰਗਰੂਰ ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਜ਼ਿਲ੍ਹਾ-2 ਸੰਗਰੂਰ ਦੇ ਪ੍ਰਧਾਨ ਦਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਸ਼ਹਿਰ ਸੰਗਰੂਰ ਅੰਦਰ ਰੋਸ ਮਾਰਚ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਰਵਜੋਤ ਗਰੇਵਾਲ ਨੰੂ ਮੰਗ ਪੱਤਰ ਸੌਂਪ ਕੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ | ਅੱਜ ਸਵੇਰ ਤੋਂ ਸਥਾਨਕ ਮਹਾਂਵੀਰ ਚੌਂਕ ਲਾਗਲੇ ਪਾਰੁਲ ਪੈਲੇਸ ਵਿਚ ਇਕੱਤਰ ਹੋ ਰਹੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵਲੋਂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਲਿਸ ਲਾਈਨ ਸੰਗਰੂਰ ਤੱਕ ਰੋਸ ਮਾਰਚ ਕੀਤਾ ਗਿਆ, ਜਿੱਥੇ ਪਹਿਲਾਂ ਤੋਂ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਬੈਰੀਕੇਡਿੰਗ ਕਰ ਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੰੂ ਪੁਲਿਸ ਲਾਈਨ ਦੇ ਮੁੱਖ ਗੇਟ ਤੋਂ ਕੁੱਝ ਦੂਰੀ 'ਤੇ ਹੀ ਰੋਕ ਲਿਆ ਗਿਆ | ਪੁਲਿਸ ਵਲੋਂ ਰੋਕੇ ਜਾਣ 'ਤੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਉੱਥੇ ਹੀ ਮੁੱਖ ਸੜਕ 'ਤੇ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਬਾਅਦ 'ਚ ਦੋਵੇਂ ਜ਼ਿਲ੍ਹਾ ਪ੍ਰਧਾਨਾਂ ਸਮੇਤ ਕਰੀਬ ਡੇਢ ਦਰਜ਼ਨ ਆਗੂਆਂ ਦੇ ਵਫ਼ਦ ਨੰੂ ਪੁਲਿਸ ਲਾਈਨ ਅੰਦਰ ਦਾਖ਼ਲ ਹੋਣ ਦਿੱਤਾ ਗਿਆ, ਜਿਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਗਰੇਵਾਲ ਨੰੂ ਦੋ ਵੱਖੋ-ਵੱਖਰੇ ਮੰਗ ਪੱਤਰ ਸੌਂਪਦਿਆਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ 196, 197, 352, 353 ਅਤੇ 356 ਅਧੀਨ ਮੁਕੱਦਮਾ ਦਰਜ਼ ਕਰਨ ਦੀ ਮੰਗ ਕੀਤੀ ਗਈ | ਮੰਗ ਪੱਤਰ ਸੌਂਪਣ ਉਪਰੰਤ ਸਰਜੀਵਨ ਜਿੰਦਲ ਅਤੇ ਦਾਮਨ ਥਿੰਦ ਬਾਜਵਾ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਅੰਦਰ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਬੀ.ਐਸ.ਐਫ. ਦੇ ਹੈੱਡ ਕੁਆਟਰ ਅਤੇ ਅੰਮਿ੍ਤਸਰ ਵਿਖੇ ਆਰਮੀ ਕੈਂਪ ਨੇੜੇ ਹੋਏ ਬੰਬ ਧਮਾਕਿਆਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਨੰੂ ਦੋਸ਼ੀ ਕਰਾਰ ਦਿੰਦਿਆਂ ਤਰ੍ਹਾਂ ਤਰ੍ਹਾਂ ਦੀਆਂ ਮਨਘੜਤ ਅਤੇ ਭੜਕਾਉ ਗੱਲਾਂ ਕੀਤੀਆਂ ਸਨ ਪਰ ਦੂਸਰੇ ਪਾਸੇ ਸੂਬੇ ਦੇ ਡੀ.ਜੀ.ਪੀ. ਗੌਰਵ ਯਾਦਵ ਇਨ੍ਹਾਂ ਬੰਬ ਧਮਾਕਿਆਂ ਲਈ ਆਈ.ਐਸ.ਆਈ. ਨੰੂ ਦੋਸ਼ੀ ਕਰਾਰ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਜਾਣਬੁੱਝ ਕੇ ਸਮਾਜ ਅੰਦਰ ਡਰ ਦੇ ਨਾਲ ਨਾਲ ਰਾਜਸੀ ਅਤੇ ਸਮਾਜਿਕ ਗਰੁੱਪਾਂ ਵਿੱਚ ਵੈਰ ਵਿਰੋਧ ਪੈਦਾ ਕਰਨ ਲਈ ਅਜਿਹਾ ਬੇਤੁਕਾ ਬਿਆਨ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਜਿੱਥੇ ਇਨ੍ਹਾਂ ਧਮਾਕਿਆਂ ਦੇ ਅਸਲ ਦੋਸ਼ੀਆਂ ਤੋਂ ਧਿਆਨ ਭਟਕਾਇਆ ਗਿਆ ਹੈ, ਉੱਥੇ ਹੀ ਮਾਮਲੇ ਦੀ ਜਾਂਚ ਵੀ ਪ੍ਰਭਾਵਿਤ ਹੋਈ ਹੈ | ਆਗੂਆਂ ਨੇ ਕਿਹਾ ਕਿ ਅਜਿਹੇ ਗੈਰਜ਼ਿੰਮੇਵਾਰਨਾ ਬਿਆਨ ਨਾਲ ਸੂਬੇ ਦੀ ਅੰਦਰੂਨੀ ਸੁਰੱਖਿਆ ਨੰੂ ਖ਼ਤਰਾ ਪੈਂਦਾ ਹੋਇਆ ਹੈ | ਸੀਨੀਅਰ ਭਾਜਪਾ ਆਗੂ ਕਰਮ ਲਹਿਲ, ਅਮਨਦੀਪ ਸਿੰਘ ਪੂਨੀਆ, ਹਰਮਨਦੇਵ ਗੱਗੀ ਬਾਜਵਾ, ਪ੍ਰੋ: ਓਾਕਾਰ ਸਿੰਘ, ਗੁਰਤੇਜ ਸਿੰਘ ਝਨੇੜੀ ਅਤੇ ਸਤਵੰਤ ਸਿੰਘ ਪੂਨੀਆ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਭਗਵੰਤ ਮਾਨ ਪੰਜਾਬ ਅੰਦਰ ਅਮਨ ਅਤੇ ਕਾਨੰੂਨ ਦੀ ਵਿਵਸਥਾ ਨੰੂ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਵੱਲੋਂ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੰੂ ਛੁਪਾਉਣ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ | ਐਸ.ਐਸ.ਪੀ. ਰਵਜੋਤ ਗਰੇਵਾਲ ਨੇ ਕਿਹਾ ਕਿ ਅੱਜ ਭਾਜਪਾ ਦੇ ਵਫ਼ਦ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਇਸ ਮੰਗ ਪੱਤਰ ਨੰੂ ਜਾਂਚਣ ਉਪਰੰਤ ਕਾਨੰੂਨ ਮੁਤਾਬਕ ਜੋ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਇਸ ਮੌਕੇ ਪ੍ਰਦੀਪ ਗਰਗ ਧੂਰੀ, ਵਿਕਰਮ ਸੈਣੀ ਪਾਲੀ, ਰੌਮੀ ਗੋਇਲ, ਸੁਨੀਲ ਗੋਇਲ ਡਿੰਪਲ, ਪਵਨ ਗਰਗ, ਰਾਂਝਾ ਬਖ਼ਸ਼ੀ, ਅਸ਼ੀਸ਼ ਗਰਗ ਧੂਰੀ, ਅੰਕੁਰ ਜਿੰਦਲ ਐਡਵੋਕੇਟ, ਗਮੀ ਕਲਿਆਣਾ, ਸੁਰਿੰਦਰ ਸ਼ਰਮਾ, ਡਾ: ਭਗਵਾਨ ਸਿੰਘ, ਸ਼ੇਰਵਿੰਦਰ ਸਿੰਘ ਧਾਲੀਵਾਲ ਡਸਕਾ, ਰਾਜੀਵ ਮੱਖਣ, ਸੰਜੇ ਗੋਇਲ, ਸੁਰੇਸ਼ ਬੇਦੀ, ਨਰਿੰਦਰ ਗੁਪਤਾ, ਆਵਾ ਸਿੰਘ, ਅਮੀਰ ਸਿੰਘ, ਸੁਰਜੀਤ ਸਿੰਘ ਰੰਧਾਵਾ ਐਡਵੋਕੇਟ, ਗੁਰਦੀਪ ਸਿੰਘ ਘਨੌਰੀ ਕਲਾਂ, ਕੁਲਵਿੰਦਰ ਕੁਮਾਰ ਬੇਨੜਾ, ਸੁਖਪਾਲ ਸ਼ਰਮਾ, ਮਨਜੀਤ ਸਿੰਘ ਮੀਮਸਾ, ਪਰਮਜੀਤ ਸ਼ਰਮਾ ਘਰਾਚੋਂ, ਰਾਜਿੰਦਰ ਸਿੰਘ, ਲਛਮਣ ਦਾਸ ਸਚਦੇਵਾ, ਜਗਸੀਰ ਸਿੰਘ ਖੇੜੀ ਚੰਦਵਾ, ਸੰਦੀਪ ਸ਼ਰਮਾ, ਬਚਿੱਤਰ ਸਿੰਘ ਚੱਠਾ, ਗੋਸ਼ਾ ਧਾਲੀਵਾਲ, ਗੁਰਮੇਲ ਕਾਲਾ ਜਖੇਪਲ, ਹਿੰਮਤ ਸਿੰਘ ਬਾਜਵਾ, ਹਰਪ੍ਰੀਤ ਕੌਰ ਖੁਰਾਣਾ ਅਤੇ ਨਰਿੰਦਰ ਸਿੰਘ ਸ਼ੇਰੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਵਰਕਰ ਮੌਜੂਦ ਸਨ |
ਮਾਮਲਾ ਮੁੱਖ ਮੰਤਰੀ ਵਲੋਂ ਪੰਜਾਬ 'ਚ ਹੋਏ ਧਮਾਕਿਆਂ ਲਈ ਭਾਜਪਾ ਨੰੂ ਦੋਸ਼ੀ ਠਹਿਰਾਉਣ ਦਾ<br> ਭਾਜਪਾ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਰੋਸ ਮਾਰਚ ਕਰ ਕੇ ਘੇਰਿਆ ਐਸ.ਐਸ.ਪੀ. ਸੰਗਰੂਰ ਦਾ ਦਫ਼ਤਰ
ਅਜੀਤ ਡੈਸਕ
13-05-2026