ਮੂਣਕ, 12 ਮਈ (ਵਰਿੰਦਰ ਭਾਰਦਵਾਜ) - ਸਥਾਨਕ ਸਰਕਾਰੀ ਆਈ ਟੀ ਆਈ (ਇ:) ਵਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ਹਿਰ ਮੂਣਕ ਦੇ ਜੰਮਪਲ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਸ੍ਰੀ ਆਰ. ਕੇ. ਗਰਗ ਵਲੋਂ ਨਿਰਮਿਤ ਕੰਪਨੀ ਸਟੀਲ ਸਟਰਿੱਪਸ ਵੀਲਜ਼ ਲਿਮਟਿਡ ਦੱਪੜ, ਡੇਰਾਬੱਸੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪੰਜਾਬ ਵਿਖੇ ਨੌਕਰੀ ਕਰਨ ਦੇ ਚਾਹਵਾਨ ਲੜਕੇ-ਲੜਕੀਆਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਇਕ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗਗਨਦੀਪ ਸਿੰਗਲਾ ਸਰਕਾਰੀ ਆਈ ਟੀ ਆਈ (ਇ:) ਮੂਣਕ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ 'ਚ ਅੱਠਵੀਂ, ਦਸਵੀਂ ਜਾਂ ਬਾਰ੍ਹਵੀਂ ਪਾਸ ਨੌਕਰੀ ਲੈਣ ਵਾਲੇ ਇੱਛੁਕ ਨੌਜਵਾਨ ਮੁੰਡੇ-ਕੁੜੀਆਂ 14 ਮਈ ਤੋਂ ਪਹਿਲਾਂ-ਪਹਿਲਾਂ ਸਰਕਾਰੀ ਆਈ.ਟੀ. ਆਈ. (ਇ:) ਮੂਣਕ ਵਿਖੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਅਤੇ 15 ਮਈ ਨੂੰ ਇਸੇ ਸਥਾਨ ਰੱਖੀ ਇੰਟਰਵਿਊ ਮੌਕੇ ਆਪਣੇ ਦਸਤਾਵੇਜ਼ ਦਿਖਾ ਕੇ ਵਿੱਦਿਅਕ ਯੋਗਤਾ ਅਨੁਸਾਰ ਮੈਰਿਟ ਦੇ ਆਧਾਰ 'ਤੇ ਨੌਕਰੀ ਪ੍ਰਾਪਤ ਕਰ ਸਕਦੇ ਹਨ |