ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤ ਡੈਸਕ
15-05-2026
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਸਥਾਨਕ ਗਰੀਨ ਵੈਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ ਹੈ, ਜਿਸ 'ਚ ਸਾਇੰਸ, ਆਰਟਸ ਅਤੇ ਕਾਮਰਸ ਤਿੰਨਾਂ ਹੀ ਸਟਰੀਮਾਂ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਮੈਰਿਟ ਵਿਚ ਆਏ 18 ਤੋਂ ਵੱਧ ਵਿਦਿਆਰਥੀਆਂ ਜੀਵਾਂਸ਼ ਨਿੱਜਰ 94.2%, ਬੀਰਇੰਦਰ ਸਿੰਘ 93%, ਤੇਜਸਵੀ ਗਰਗ 89.2%, ਮਹਿਕ 89%, ਏਕਮਦੀਪ ਸਿੰਘ 88.4%, ਇੰਦਰਪ੍ਰੀਤ ਸਿੰਘ 88.4%, ਅਨਮੋਲਦੀਪ ਸਿੰਘ 87.4%, ਜਸਵੀਰ ਕੌਰ 85.8%, ਈਸ਼ ਕੁਮਾਰ ਗੋਇਲ 85%, ਸ਼ਰੂਤੀ ਵਰਮਾ 84.6%, ਹਰਵੀਰ ਕੌਰ 84%, ਦੀਕਸ਼ਾ 83.4%, ਜਸਮਨ ਸਿੰਘ 82 .8%,ਪ੍ਰਤਿਊਸ਼ ਸਿੰਘ 82.8%, ਵੰਸ਼ਿਕਾ ਸ਼ਰਮਾ 82%, ਈਸ਼ਾਨ ਸਿੰਗਲਾ 82%, ਗੁਰਲੀਨ ਕੌਰ 80.6%, ਹੁਸਨਪ੍ਰੀਤ ਕੌਰ 80.6%, ਸਨਰੀਤ ਕੌਰ ਧਾਲੀਵਾਲ 80%, ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਸਕੂਲ ਪਿ੍ੰਸੀਪਲ ਕਵਿਤਾ ਕਪੂਰ ਨੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੇ ਨਾਲ ਉੱਚੇ ਅੰਕ ਪ੍ਰਾਪਤ ਕੀਤੇ ਹਨ | ਸਾਇੰਸ ਸਟਰੀਮ ਦੇ ਵਿਦਿਆਰਥੀਆਂ ਨੇ ਵਿਗਿਆਨਕ ਵਿਸ਼ਿਆਂ ਵਿੱਚ ਮੱਲ੍ਹਾਂ ਮਾਰੀਆਂ ਹਨ, ਜਦਕਿ ਕਾਮਰਸ ਅਤੇ ਆਰਟਸ ਦੇ ਵਿਦਿਆਰਥੀਆਂ ਨੇ ਵੀ ਆਪਣੀ ਮਿਹਨਤ ਨਾਲ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ | ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਬਣਾਇਆ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਯਸ਼ ਭੂਸ਼ਨ ਗੁਪਤਾ, ਪ੍ਰਧਾਨ ਤਰਸੇਮ ਲਾਲ ਡਾਇਰੈਕਟਰ ਸ਼ੁਭਮ ਗੁਪਤਾ, ਮੈਨੇਜਰ ਸੋਨੀਆ ਗੁਪਤਾ, ਵਾਈਸ ਪਿ੍ੰਸੀਪਲ ਇੰਨੂੰ ਭੱਲਾ ਅਤੇ ਸਟਾਫ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ |
ਲਹਿਰਾਗਾਗਾ, (ਅਸ਼ੋਕ ਗਰਗ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਗਏ ਨਤੀਜਿਆਂ ਵਿਚ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵਿਮੈਨ ਲਹਿਲ ਖ਼ੁਰਦ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਰੀਤੂ ਗੋਇਲ ਨੇ ਦੱਸਿਆ ਕੇ ਆਰਟਸ ਵਿੱਚੋ ਵਿਦਿਆਰਥਣ ਮਹਿਕ ਕੌਰ ਪੁੱਤਰੀ ਅਮਰਜੀਤ ਸਿੰਘ ਨੇ 88.4% ਫ਼ੀਸਦੀ ਅੰਕ ਲੈ ਕੇ ਪਹਿਲਾ , ਦਮਨਪ੍ਰੀਤ ਕੌਰ ਪੁੱਤਰੀ ਕਿ੍ਸ਼ਨ ਕੁਮਾਰ ਨੇ 85.8% ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਹਰਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 83.8 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਹੀ ਬਾਰ੍ਹਵੀਂ ਕਾਮਰਸ ਕਲਾਸ ਵਿੱਚੋਂ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਗੁਰਦਾਸ ਸਿੰਘ ਨੇ 91.8 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਸਿਮਰਨਜੀਤ ਕੌਰ ਪੁੱਤਰੀ ਸਤਗੁਰ ਸਿੰਘ ਨੇ 85.6 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਨੇਹਾ ਰਾਣੀ ਪੁੱਤਰੀ ਮੁਕੇਸ਼ ਕੁਮਾਰ ਨੇ 81.2 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਦੇ ਚੇਅਰਮੈਨ ਰਾਜੇਸ਼ ਕੁਮਾਰ ਨੇ ਸਾਰੇ ਵਿਦਿਆਰਥੀਆ ਨੂੰ ਵਧਾਈ ਦੇਣ ਦੇ ਨਾਲ-ਨਾਲ ਅੱਵਲ ਆਏ ਵਿਦਿਆਰਥੀਆਂ ਦੇ ਮਾਪਿਆਂ ਅਤੇ ਕਾਲਜ ਪਿ੍ੰਸੀਪਲ ਰੀਤੂ ਗੋਇਲ ਤੇ ਸਟਾਫ਼ ਨੂੰ ਵਧਾਈ ਦਿੱਤੀ ਹੈ |
ਸੰਦੌੜ, (ਜਸਵੀਰ ਸਿੰਘ ਜੱਸੀ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਗਏ ਨਤੀਜੇ 'ਚ ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੱਕ ਸ਼ੇਖੂਪੁਰ ਕਲਾਂ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ 'ਚ ਸਕੂਲ 'ਚੋਂ ਗੁਰਲੀਨ ਕੌਰ ਨੇ 444/500 ਪਹਿਲਾ ਸਥਾਨ ਪ੍ਰਾਪਤ ਕੀਤਾ, ਕੋਮਲਪ੍ਰੀਤ ਕੌਰ ਨੇ 429/500 ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪਰਮਿੰਦਰ ਕੌਰ ਨੇ 428/500 ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਡਾਇਰੈਕਟਰ ਮੈਡਮ ਬੀ. ਕੇ. ਮਹਿਤਾ ਨੇ ਬੱਚਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ 'ਤੇ ਜਾਣ ਦੀ ਕਾਮਨਾ ਕੀਤੀ | ਸਕੂਲ ਦੇ ਪਿ੍ੰਸੀਪਲ ਮੈਡਮ ਹਰਦੀਪ ਕੌਰ ਢਿੱਲੋਂ ਨੇ ਇਸ ਦਾ ਸਿਹਰਾ ਆਪਣੇ ਸਮੂਹ ਸਟਾਫ਼ ਨੂੰ ਦਿੱਤਾ | ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ |
ਮੂਨਕ, (ਭਾਰਦਵਾਜ, ਮਦਾਨ, ਸਿੰਗਲਾ) - ਸੀ.ਬੀ.ਐਸ.ਈ. ਵਲੋਂ ਘੋਸ਼ਿਤ ਕੀਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਬੀ.ਬੀ.ਬੀ. ਡੀ.ਏ. ਵੀ.ਪਬਲਿਕ ਸਕੂਲ ਮੂਨਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਡੀ.ਏ.ਵੀ. ਸਕੂਲ ਹਰ ਖੇਤਰ ਵਿੱਚ ਆਪਣੀ ਸ਼ਾਨਦਾਰ ਉਪਲਬਧੀਆਂ ਦੇ ਲਈ ਬਹੁਤ ਪ੍ਰਸਿੱਧ ਹੈ | ਇਸ ਵਾਰ ਵੀ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਆਪਣੇ ਸਕੂਲ, ਮਾਪਿਆਂ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਕਮਰਸ ਵਿਭਾਗ ਦੇ ਪੰਕਜ ਗੋਇਲ 94.6%, ਨਾਨ ਮੈਡੀਕਲ ਵਿਭਾਗ ਦੀ ਖੁਸ਼ਨਪ੍ਰੀਤ ਕੌਰ ਨੇ 93.8%ਅੰਕ ਪ੍ਰਾਪਤ ਕੀਤੇ ਦਿਵਅਮ ਗਰਗ ਨੇ 93.6 %,ਪ੍ਰਨੀਤ ਕੌਰ 92.8% ਸਿਆਂ ਰਾਣੀ ਨੇ 91.8%,ਸੁਕਰੀਤੀ ਨੇ 91%, ਬਸੰਤ ਕੌਰ ਨੇ 90.8%, ਖੁਸ਼ਪ੍ਰੀਤ ਕੌਰ 88.2%, ਗੁਰਲੀਨ ਕੌਰ 87.2%, ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਪੰਕਜ, ਖੁਸ਼ਨਪ੍ਰੀਤ, ਨਿਸ਼ਕਾ, ਕੋਮਲ ਸ਼ਰਮਾ ਨੇ ਸੰਗੀਤ ਵਿੱਚੋਂ 100/100ਅੰਕ ਪ੍ਰਾਪਤ ਕੀਤੇ | 9 ਵਿਦਿਆਰਥੀਆਂ ਨੇ 90% ਤੋਂ ਵੱਧ, 27 ਵਿਦਿਆਰਥੀਆਂ ਨੇ 80% ਤੋਂ ਵੱਧ, 34 ਵਿਦਿਆਰਥੀਆਂ ਨੇ 70% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਥਾਨਕ ਅਲਪਾਈਨ ਪਬਲਿਕ ਸਕੂਲ, ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੈਜਰ ਹਰਮੀਤ ਸਿੰਘ ਗਰੇਵਾਲ ਅਤੇ ਪਿ੍ੰਸੀਪਲ ਰੋਮਾ ਅਰੋੜਾ ਨੇ ਦੱਸਿਆ ਕਿ ਸੀ.ਬੀ.ਐੱਸ.ਈ. 12ਵੀਂ ਦੇ ਆਏ ਨਤੀਜਿਆਂ ਵਿਚੋਂ ਕਮਰਸ ਗਰੁੱਪ ਵਿੱਚੋਂ ਰਵਲੀਨ ਕੌਰ ਨੇ 94.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਹਰਨੂਰ ਕੌਰ ਨੇ 94 ਫੀਸਦੀ ਅੰਕਾਂ ਨਾਲ ਦੂਜਾ ਅਤੇ ਹੁਸਨਪ੍ਰੀਤ ਕੌਰ ਨੇ 93.2 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਮੈਡੀਕਲ ਗਰੁੱਪ ਵਿੱਚੋਂ ਰਮਨਦੀਪ ਕੌਰ ਨੇ 84.4 ਫੀਸਦੀ ਅੰਕ ਲੈ ਕੇ ਪਹਿਲਾ , ਪਰਾਚੀ ਨੇ 83 ਫੀਸਦੀ ਅੰਕਾਂ ਨਾਲ ਦੂਜਾ ਅਤੇ ਤਮੰਨਾ ਸ਼ਰਮਾ ਨੇ 82 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਨਾਨ-ਮੈਡੀਕਲ ਗਰੁੱਪ ਵਿੱਚੋਂ ਗੁਰਸ਼ਾਨ ਸਿੰਘ ਨਾਗਰਾ ਨੇ 88.6 ਫੀਸਦੀ ਅੰਕਾਂ ਨਾਲ ਪਹਿਲਾ, ਸੰਦੀਪ ਜੋਸ਼ੀ ਨੇ 86.2 ਫੀਸਦੀ ਅੰਕਾਂ ਨਾਲ ਦੂਜਾ ਅਤੇ ਜੋਵਨਜੋਤ ਕੌਰ ਨੇ 85.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬਾਕੀ ਵਿਦਿਆਰਥੀਆਂ ਵੀ ਵਘੀਆ ਪੁਜੀਸ਼ਨਾਂ 'ਚ ਪਾਸ ਹੋਏ | ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਅਤੇ ਸਕੂਲ ਪਿ੍ੰਸੀਪਲ ਰੋਮਾ ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ |
ਦਿੜ੍ਹਬਾ ਮੰਡੀ, (ਜਸਵੀਰ ਸਿੰਘ ਅÏਜਲਾ) - ਸੀ. ਬੀ. ਐਸ. ਈ. ਵਲੋਂ ਐਲਾਨੇ ਬਾਰਵੀਂ ਜਮਾਤ ਤੇ ਨਤੀਜੇ 'ਚ ਸ਼ਹੀਦ ਭਗਤ ਸਿੰਘ ਸਕੂਲ ਮੌੜਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਜਿਸ 'ਚ ਵਿਦਿਆਰਥੀ ਭਵਿਕਾ ਗੋਇਲ, ਦੀਵਾਸ਼ ਗਰਗ, ਲੈਵਿਸ਼ ਗੁਪਤਾ, ਵੇਧਾ. ਕਸ਼ਿਸ਼, ਕਮਲਦੀਪ ਕੌਰ, ਦੀਪਾਂਸ ਸਿੰਗਲਾ, ਉਤਸਵ, ਮਾਨਸ ਵਰਮਾ, ਚੇਸ਼ਥਾ ਸਿੰਗਲਾ, ਮਿਤਾਲੀ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਪ੍ਰਬੰਧਕ ਲੱਕੀ ਗੋਇਲ ਨੇ ਵਿਦਿਆਰਥੀਆਂ, ਅਧਿਆਪਕਾਂ ਤੇਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਨ ਸਦਕਾ ਹੀ ਸਕੂਲ ਸ਼ਾਨਦਾਰ ਨਤੀਜੇ ਦਿੰਦਾ ਹੈ ਉਹਨਾਂ ਨੇਵਿਦਿਆਰਥੀਆਂ ਨੂੰ ਹਮੇਸ਼ਾ ਹੀ ਪੜ੍ਹਾਈ ਵਿੱਚ ਦਿਲਚਸਪੀ ਰੱਖਣ ਲਈ ਪ੍ਰੇਰਿਤ ਕੀਤਾ | ਸਕੂਲ ਪਿ੍ੰਸੀਪਲ ਮੈਡਮ ਭੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦੇ ਨਾਲ-ਨਾਲ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਟੀਚੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉੱਚ- ਵਿੱਦਿਆ ਲਈ ਪ੍ਰੇਰਿਤ ਕੀਤਾ |
ਸੰਗਰੂਰ, (ਧੀਰਜ ਪਸ਼ੌਰੀਆ) - ਬਾਬਾ ਸ਼ਹੀਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਸੰਗਰੂਰ ਦਾ ਸੀ.ਬੀ.ਐਸ.ਈ. 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਇਆ ਹੈ | ਵਿਦਿਆਰਥਣ ਸ਼ਿਫਾਲੀ ਨੇ 96.20 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ | ਸਹਿਜਜੋਤ ਕੌਰ ਅਤੇ ਸੰਦੀਪ ਕੌਰ ਨੇ 92.60 ਫੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਅਮਰਜੋਤ ਕੌਰ ਨੇ 90.60 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਆਪਣੇ ਨਾਮ ਕੀਤਾ | ਮਾਨਵ ਨੇ 87.80 ਫੀਸਦੀ ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ, ਜਦਕਿ ਗਗਨਦੀਪ ਨੇ 83.60 ਫੀਸਦੀ, ਮਹਿਕਪ੍ਰੀਤ ਸਿੰਘ ਨੇ 83.40 ਫੀਸਦੀ ਅਤੇ ਅਭਿਜੀਤ ਸਿੰਘ ਨੇ 83 ਫੀਸਦੀ ਅੰਕ ਪ੍ਰਾਪਤ ਕੀਤੇ ਹਨ! ਸਕੂਲ ਦੇ ਪਿ੍ੰਸੀਪਲ, ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਕਲਗੀਧਰ ਪਬਲਿਕ ਸਕੂਲ ਸੁਨਾਮ ਊਧਮ ਸਿੰਘ ਵਾਲਾ ਦੇ ਹੋਣਹਾਰ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ਚੋਂ 490 (98% )ਅੰਕ ਪ੍ਰਾਪਤ ਕਰਕੇ ਪੰਜਾਬ ਭਰ ਦੀ ਮੈਰਿਟ ਸੂਚੀ ਵਿਚ 11ਵਾਂ ਰੈਂਕ ਅਤੇ ਸੰਗਰੂਰ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ | ਪਿ੍ੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਦੱਸਿਆ ਕਿ ਇਸ ਸਾਲ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਹੈ ਜੋ ਕਿ ਸਾਂਝੀ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਹੈ | ਸਕੂਲ ਦੇ ਚੇਅਰਪਰਸਨ ਮੈਡਮ ਜਸਵੰਤ ਕੌਰ ਹਰੀਕਾ, ਮੈਨੇਜਿੰਗ ਡਾਇਰੈਕਟਰ ਗੁਰਚਰਨ ਸਿੰਘ ਹਰੀਕਾ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਸਤਪਾਲ ਸਿੰਘ, ਕੁਲਦੀਪ ਸਿੰਘ, ਹਰਮਨ ਕੌਰ, ਕੋਮਲਪ੍ਰੀਤ ਕੌਰ, ਮਨਜੀਤ ਸਿੰਘ ਅਤੇ ਪਰਵਿੰਦਰ ਸਿੰਘ ਆਦਿ ਮੌਜੂਦ ਸਨ |
ਅਮਰਗੜ੍ਹ, (ਪਵਿੱਤਰ ਸਿੰਘ) - ਵਿੱਦਿਆ ਦੇ ਖੇਤਰ ਦੀ ਪ੍ਰਸਿੱਧ ਸੰਸਥਾ ਬਾਬਾ ਗੰਡਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਂਗੜੀਆਂ ਦਾ 12ਵੀਂ ਕਲਾਸ ਦਾ ਨਤੀਜਾ ਬਹੁਤ ਵਧੀਆ ਰਿਹਾ | ਇਸ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਡਾ: ਸੋਮ ਪ੍ਰਕਾਸ਼ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 12ਵੀਂ ਕਲਾਸ ਦਾ ਨਤੀਜਾ ਵਿਦਿਆਰਥੀਆਂ ਦੀ ਕਠਿਨ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਨਾਲ 100 ਪ੍ਰਤੀਸ਼ਤ ਰਿਹਾ, ਜਿਸ ਵਿੱਚ ਕਾਮਰਸ ਗਰੁੱਪ ਦੀ ਅਮਨਦੀਪ ਕੌਰ ਨੇ 95% ਅੰਕ ਹਾਸਲ ਕਰਕੇ ਪਹਿਲਾ, ਅਰਪਨਜੋਤ ਕੌਰ ਨੇ 93% ਅੰਕ ਹਾਸਲ ਦੂਸਰਾ ਅਤੇ ਮਨਪ੍ਰੀਤ ਕੌਰ ਨੇ 89.2% ਅੰਕ ਹਾਸਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ |ਆਰਟਸ ਗਰੁੱਪ ਵਿਚ ਮਨਜੋਤ ਸਿੰਘ ਨੇ 90% ਅੰਕ ਹਾਸਲ ਕਰ ਕੇ ਪਹਿਲਾ ਗੁਰਨਿਮਰਤ ਕੌਰ ਨੇ 86% ਅੰਕ ਹਾਸਲ ਕਰ ਕੇ ਦੂਸਰਾ ਤੇ ਹੁਸਨਦੀਪ ਕੌਰ ਨੇ 84%ਅੰਕ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚ ਹਰਲੀਨ ਕੌਰ 87% ਅੰਕ ਹਾਸਲ ਕਰ ਕੇ ਪਹਿਲਾ, ਸਿਮਰਨ ਭੁੱਲਰ ਨੇ 86 4% ਅੰਕ ਹਾਸਲ ਕਰ ਕੇ ਦੂਸਰਾ, ਸੀਆ ਸਰਮਾਂ ਅਤੇ ਪਰਨੀਤ ਕੌਰ ਨੇ 82% ਅੰਕ ਹਾਸਲ ਕਰ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਚੇਅਰਮੈਨ ਅਨੁਜ ਸੂਦ, ਡਾਇਰੈਕਟਰ ਸੁਮਾਨਸੂ ਸੂਦ, ਵਾਈਸ ਪਿ੍ੰਸੀਪਲ ਜਗਤਾਰ ਸਿੰਘ ਤੇ ਡਿਪਟੀ ਸੁਪਰਡੰਟ ਕਮਲਜੀਤ ਸਿੰਘ ਸ਼ੇਰਗਿੱਲ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਦਿਆਨੰਦ ਆਦਰਸ਼ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ, ਅਹਿਮਦਗੜ੍ਹ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਵਰਸ਼ਾ ਕਾਲੜਾ ਨੇ ਦਸਿਆ ਕਾਮਰਸ ਦੇ ਨਤੀਜਿਆਂ ਵਿੱਚ ਰੀਤ ਭਾਗੜੀਆ ਪੁੱਤਰੀ ਜੈ ਕਿਰਨ ਭਾਗੜੀਆ ਨੇ (89.8%) ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਕਸ਼ਿਸ਼ ਪੁੱਤਰੀ ਅਸ਼ੋਕ ਕੁਮਾਰ ਨੇ (87.8%) ਨਾਲ ਦੂਜਾ ਅਤੇ ਸਵਾਤੀ ਵਰਮਾ ਪੁੱਤਰੀ ਰਾਜੇਸ਼ ਕੁਮਾਰ ਨੇ (87.6%) ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬਾਰ੍ਹਵੀਂ ਆਰਟਸ ਦੇ ਨਤੀਜਿਆਂ ਵਿੱਚ ਦੀਪ ਕੌਰ ਪੁੱਤਰੀ ਜਗਜੀਤ ਸਿੰਘ ਨੇ (69.2%) ਨਾਲ ਪਹਿਲਾ ਸਥਾਨ ਹਾਸਲ ਕੀਤਾ | ਪ੍ਰਣਵ ਸ਼ਰਮਾ ਪੁੱਤਰ ਦੀਪਕ ਸ਼ਰਮਾ ਨੇ (68%) ਨਾਲ ਦੂਜਾ ਅਤੇ ਲਛਮਣ ਪੁੱਤਰ ਬਿਰਜੂ ਪਾਸਵਾਨ ਨੇ (62.4%) ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰਧਾਨ ਡਾ. ਸੁਨੀਤ ਕੁਮਾਰ ਹਿੰਦ ਅਤੇ ਸਰਪ੍ਰਸਤ ਰਾਜ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸ਼ਾਨਦਾਰ ਪ੍ਰਾਪਤੀ ਸਾਡੇ ਲਈ ਮਾਣ ਦੀ ਗੱਲ ਹੈ |ਜ਼ਿਕਰਯੋਗ ਹੈ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਿਮਰਨ ਰਾਜ ਪੁੱਤਰੀ ਆਨੰਦ ਰਾਜ ਅਤੇ ਮੁਹੰਮਦ ਆਸਿਫ਼ ਅੰਸਾਰੀ ਪੁੱਤਰ ਮੁਹੰਮਦ ਐਨੁਲ ਅੰਸਾਰੀ ਨੇ 85.69% ਪ੍ਰਾਪਤ ਕਰ ਕੇ ਪਹਿਲਾ ਸਥਾਨ, ਨਿਮਿਸ਼ ਸ਼ਰਮਾ ਪੁੱਤਰ ਦੇਸ਼ ਪਰਮੁੱਖ ਸ਼ਰਮਾ ਨੇ 85.23% ਨਾਲ ਦੂਜਾ ਅਤੇ ਪੂਜਾ ਪੁੱਤਰੀ ਵਿਸ਼ਵਨਾਥ ਨੇ 80.92% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਸੀ | ਇਸ ਮੌਕੇ ਸਕੂਲ ਕਮੇਟੀ ਮੈਂਬਰ ਡਾ. ਪੁਨੀਤ ਹਿੰਦ, ਵਲੋ ਅੰਜੂ ਬਾਲਾ, ਸਪਨਾ ਸਿੰਗਲਾ, ਰਤਿਕਾ ਬੇਰੀ, ਹਰਪ੍ਰੀਤ ਕੌਰ, ਪਾਇਲ ਅਰੋੜਾ ਅਤੇ ਪੂਨਮ ਰਾਣੀ ਦੀ ਮੇਹਨਤ ਅਤੇ ਮਾਰਗਦਰਸ਼ਨ ਨੂੰ ਵੀ ਖਾਸ ਤੌਰ 'ਤੇ ਸਲਾਹਿਆ ਗਿਆ |
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਦਾ ਬਾਰਵੀਂ ਕਲਾਸ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਤੇ 100 ਫੀਸਦੀ ਰਿਹਾ | ਜਿਸ ਵਿਚ ਗੁਰਜਸ਼ਨ ਕੌਰ ਨੇ 94 % ਅੰਕ ਲੈ ਕੇ ਪਹਿਲਾ ਸਥਾਨ , ਤਾਨੀਆ ਨੇ 93 % ਲੈ ਕੇ ਦੂਜਾ ਸਥਾਨ ਅਤੇ ਗੁਰਮਨਪ੍ਰੀਤ ਕੌਰ ਨੇ 89.2% ਅਤੇ ਪ੍ਰਭਜੋਤ ਕੌਰ ਨੇ 89.2 %, ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਖੁਸ਼ਦੀਪ ਕੌਰ ਨੇ 89 %, ਤਰਨਵੀਰ ਸਿੰਘ ਨੇ 87 %, ਰਾਜਵੀਰ ਸਿੰਘ ਨੇ 85 %, ਅਕਸ਼ਪ੍ਰੀਤ ਸਿੰਘ ਨੇ 82% ਅੰਕ ਪ੍ਰਾਪਤ ਕੀਤੇ ਹਨ | ਸਕੂਲ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਗੁਰਮਤਪਾਲ ਸਿੰਘ ਵਾਲੀਆ, ਡਾਇਰੈਕਟਰ ਮੈਡਮ ਰਮਨਪ੍ਰੀਤ ਕੌਰ ਵਾਲੀਆ ਅਤੇ ਪਿ੍ੰਸੀਪਲ ਮੈਡਮ ਦਲਜੀਤ ਕੌਰ ਅÏਲਖ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਦੀ ਖੁਸ਼ੀ 'ਚ ਵਧਾਈਆਂ ਦਿੱਤੀਆਂ |
ਚੀਮਾ ਮੰਡੀ, (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਾਟ ਪਬਲਿਕ ਸਕੂਲ ਚੀਮਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੀ.ਬੀ.ਐੱਸ.ਈ. ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ 100 ਫ਼ੀਸਦੀ ਰਹੇ ਇਸ ਨਤੀਜੇ ਨਾਲ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ | ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਨਾਨ-ਮੈਡੀਕਲ 'ਚੋ ਲਵਕੇਸ਼ ਸਿੰਗਲਾ ਨੇ 93 ਫ਼ੀਸਦੀ, ਨੇਮਦੀਪ ਕੌਰ ਨੇ 91.6 ਫ਼ੀਸਦੀ, ਹਸਰਤ ਕੌਰ ਨੇ 90.2 ਫ਼ੀਸਦੀ, ਕਮਲਪ੍ਰੀਤ ਸ਼ਰਮਾ, ਅਮਨਦੀਪ ਸਿੰਘ ਧਾਲਿਓ ਦੋਵਾਂ ਨੇ 82.4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ | ਇਸੇ ਤਰ੍ਹਾਂ ਹੀ ਮੈਡੀਕਲ 'ਚੋ ਅਨੁਰੀਤ ਕੌਰ ਨੇ 91.4 ਫ਼ੀਸਦੀ, ਗਗਨਜੋਤ ਕੌਰ ਨੇ 88.8 ਫ਼ੀਸਦੀ, ਕੋਮਲਪ੍ਰੀਤ ਕੌਰ ਨੇ 86.4 ਫ਼ੀਸਦੀ, ਜਸਮੀਨ ਕੌਰ ਨੇ 84.6 ਫ਼ੀਸਦੀ, ਯਸ਼ਲੀਨ ਕੌਰ ਨੇ 83.8 ਫ਼ੀਸਦੀ, ਰਾਜਵੀਰ ਕੌਰ ਨੇ 82 ਫ਼ੀਸਦੀ ਅਤੇ ਸੁਨਮਪ੍ਰੀਤ ਕੌਰ ਨੇ 81.8 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ | ਕਾਮਰਸ 'ਚੋ ਤਰਨਪ੍ਰੀਤ ਕੌਰ ਨੇ 91 ਫ਼ੀਸਦੀ, ਸੁਮਨਦੀਪ ਕੌਰ ਨੇ 88.6 ਫ਼ੀਸਦੀ, ਭਵਨਜੋਤ ਕੌਰ ਨੇ 87 ਫ਼ੀਸਦੀ, ਖੁਸ਼ਪ੍ਰੀਤ ਕੌਰ ਨੇ 83 ਫ਼ੀਸਦੀ, ਹਰਪ੍ਰੀਤ ਕੌਰ ਨੇ 82.4 ਫ਼ੀਸਦੀ ਅਤੇ ਨਵਜੋਤ ਕੌਰ ਨੇ 80.8 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਅ ਰੌਸ਼ਨ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ ਅਤੇ ਮੈਡਮ ਕਿਰਨਪਾਲ ਕੌਰ ਨੇ ਮੈਨੇਜਮੈਂਟ ਦੀ ਤਰਫੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਜੇ ਕੁਮਾਰ, ਉਪ ਪਿ੍ੰਸੀਪਲ ਪੁਸ਼ਪਿੰਦਰ ਕੌਰ ਅਤੇ ਸਕੂਲ ਸਟਾਫ ਮੌਜੂਦ ਸੀ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ 12ਵੀਂ ਜਮਾਤ ਦਾ ਆਬਾਨ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਸ਼ੁਕਰੀਨਾ ਪੁੱਤਰੀ ਮੁਹੰਮਦ ਸਮਸ਼ਾਦ ਨੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਰੇਹਾਨ ਦਿਲਸ਼ਾਦ ਪੁੱਤਰ ਮੁਹੰਮਦ ਦਿਲਸ਼ਾਦ ਨੇ ਦੂਜਾ ਅਤੇ ਮੁਹੰਮਦ ਅਮੀਨ ਪੁੱਤਰ ਮੁਹੰਮਦ ਅਸਲਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬਾਕੀ ਵਿਦਿਆਰਥੀ ਵੀ ਬਹੁਤ ਵਧੀਆ ਨੰਬਰਾਂ ਨਾਲ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਇਸ ਮੌਕੇ ਪਿ੍ੰਸੀਪਲ ਮੁਹੰਮਦ ਅਸ਼ਰਫ ਨੇ ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ |
ਛਾਜਲੀ, (ਅਜਾਇਬ ਸਿੰਘ ਨੀਲੋਵਾਲ) - ਸਥਾਨਕ ਸਕੂਲ ਆਫ਼ ਐਮੀਨੈਂਸ ਦੀ ਹੋਣਹਾਰ ਵਿਦਿਆਰਥਣ ਪੂਜਾ ਜਿੰਦਲ ਪੁੱਤਰੀ ਅਨਿਲ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਭਰ ਵਿੱਚ 16ਵਾਂ ਸਥਾਨ ਹਾਸਿਲ ਕੀਤਾ ਹੈ | ਪੂਜਾ ਜਿੰਦਲ ਨੇ ਆਰਟਸ ਗਰੁੱਪ 'ਚੋਂ 500 'ਚੋਂ 485 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਛਾਜਲੀ ਦਾ ਨਾਮ ਰੌਸ਼ਨ ਕੀਤਾ ਹੈ | ਨਤੀਜੇ ਐਲਾਨ ਹੋਣ ਨਾਲ ਹੀ ਪਿੰਡ ਛਾਜਲੀ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ | ਪਿੰਡ ਵਾਸੀਆਂ ਅਤੇ ਸਕੂਲ ਸਟਾਫ ਵੱਲੋਂ ਪੂਜਾ ਜਿੰਦਲ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਸਕੂਲ ਦਾ ਕੁੱਲ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਕਈ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ | ਇਸ ਮੌਕੇ ਉਕਤ ਤੋਂ ਇਲਾਵਾ ਲੈਕਚਰਾਰ ਦਰਸ਼ਨ ਸਿੰਘ, ਜਸਵਿੰਦਰ ਸਿੰਘ, ਅਮਨੀਸ, ਅਨਿਲ ਕੁਮਾਰ, ਰਜੇਸ਼ ਜ਼ਿੰਦਲ ਸਮਾਜ ਸੇਵੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ ਬਾਰ੍ਹਵੀਂ ਜਮਾਤ ਦੇ ਸਾਰੇ ਗਰੁੱਪਾਂ ਨਾਨ ਮੈਡੀਕਲ, ਮੈਡੀਕਲ, ਕਾਮਰਸ, ਆਰਟਸ, ਇੰਟ-ਆਰਟਸ ਦਾ ਸਾਲਾਨਾ ਨਤੀਜਾ ਸੌ ਫੀਸਦੀ ਰਿਹਾ, ਜਿਸ ਮੁਤਾਬਕ ਹਰਪ੍ਰੀਤ ਕੌਰ ਨੇ 96 ਫੀਸਦੀ ਹਾਸਲ ਕਰਕੇ ਪਹਿਲਾ, ਯਾਦਵਿੰਦਰ ਸਿੰਘ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਗਗਗਨੀਪ ਕੌਰ ਅਤੇ ਪ੍ਰਭਜੋਤ ਕੌਰ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਗੁਰਗਨੀਪ ਕੌਰ ਅਤੇ ਹਰਪ੍ਰੀਤ ਕੌਰ (ਕਾਮਰਸ) ਨੇ ਪੰਜਾਬੀ ਵਿਸ਼ੇ ਚੋ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਅਤੇ ਅਮਨਦੀਪ ਕੌਰ ਨੇ 99 ਫੀਸਦੀ ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ 80 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਚ ਅਮਨਦੀਪ ਕੌਰ, ਰਮਨਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਖੁਸ਼ਪਿੰਦਰ ਕੌਰ ਅਤੇ ਤਰਨਵੀਰ ਸਿੰਘ ਆਦਿ ਸ਼ਾਮਲ ਹਨ | ਅਕੈਡਮੀ ਪਿ੍ੰਸੀਪਲ ਕੁਲਦੀਪ ਸਿੰਘ ਲਿੱਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ | ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਪ੍ਰਬੰਧਕ ਰਾਜ ਕੁਮਾਰ ਚੀਮਾ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫਲਤਾ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁੱਜਰਾਂ ਨੇ ਸੈਸ਼ਨ 202526 ਲਈ ਐਲਾਨੇ ਗਏ ਸੀ.ਬੀ.ਐਸ.ਈ. ਕਲਾਸ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਆਪਣੀ ਅਕਾਦਮਿਕ ਕਾਬਲੀਅਤ ਦਾ ਪ੍ਰਮਾਣ ਦਿੱਤਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ, ਕਾਮਰਸ ਅਤੇ ਹਿਊਮੈਨਿਟੀਜ਼ ਤਿੰਨਾਂ ਹੀ ਸਟਰੀਮਾਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ | ਕਾਮਰਸ ਸਟਰੀਮ ਦੀ ਵਿਦਿਆਰਥਣ ਓਮਿਕਾ ਨੇ 98.5% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਬਾਅਦ ਪਰਨੀਤ ਕੌਰ ਨੇ 96% ਅਤੇ ਮਨਰੀਤ ਕੌਰ ਨੇ 95.75% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਸਟਰੀਮ ਵਿੱਚ ਏਕਮਜੋਤ ਕੌਰ ਨੇ 94.25% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਨਵਦੀਪ ਸਿੰਘ ਨੇ 92.25% ਅਤੇ ਗੁਰਜੋਤ ਕੌਰ ਨੇ 88% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਹਿਊਮੈਨਿਟੀਜ਼ ਸਟਰੀਮ ਵਿੱਚ ਮਿਹਕਪ੍ਰੀਤ ਕੌਰ ਨੇ 87.5% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੰਨੀ ਨੈਨ ਨੇ 85.75% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮਨਪ੍ਰੀਤ ਸਿੰਘ ਨੇ 84.75% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਡਾਇਰੈਕਟਰ-ਪਿ੍ੰਸੀਪਲ ਮੈਡਮ ਰੀਨਾ ਚੀਮਾ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਸਕੂਲ ਦੀ ਗੁਣਵੱਤਾ ਭਰੀ ਸਿੱਖਿਆ, ਅਨੁਸ਼ਾਸਨ ਅਤੇ ਵਿਦਿਆਰਥੀਆਂ ਦੀ ਲਗਨ ਦਾ ਸਪਸ਼ਟ ਸਬੂਤ ਹਨ | ਸਕੂਲ ਪਰਿਵਾਰ ਨੇ ਇਸ ਮੌਕੇ ਨੂੰ ਖੁਸ਼ੀ ਅਤੇ ਮਾਣ ਨਾਲ ਮਨਾਇਆ ਅਤੇ ਸਾਰੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦਾ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਸੀ.ਬੀ.ਐਸ.ਈ. ਨਵੀਂ ਦਿੱਲੀ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਅਕਾਲ ਅਕੈਡਮੀ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਆਰਟਸ 'ਚੋਂ ਸੁਮਨਪ੍ਰੀਤ ਕੌਰ ਨੇ 94.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ, ਸਾਇੰਸ 'ਚੋਂ ਜਸ਼ਨਦੀਪ ਕੌਰ ਨੇ 90 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਕਾਮਰਸ 'ਚੋਂ ਗੁਰਕਮਲ ਸਿੰਘ ਨੇ 84.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਲਿਆ | ਇਸ ਤੋਂ ਇਲਾਵਾ ਸਿਮਰਨ ਕੌਰ ਨੇ 88.6 ਫ਼ੀਸਦੀ, ਕੋਮਲਪ੍ਰੀਤ ਕੌਰ ਅਤੇ ਸੁਖਮਨ ਸਿੰਘ ਨੇ 87 ਫ਼ੀਸਦੀ, ਪ੍ਰਭਜੋਤ ਕੌਰ ਨੇ 85.2 ਫ਼ੀਸਦੀ, ਅਮਨਦੀਪ ਸਿੰਘ ਨੇ 85 ਫ਼ੀਸਦੀ, ਹੁਸਨਦੀਪ ਕੌਰ ਨੇ 84.8 ਫ਼ੀਸਦੀ, ਰੁਪਿੰਦਰ ਕੌਰ ਨੇ 82.6 ਫ਼ੀਸਦੀ, ਮਨਿੰਦਰ ਸਿੰਘ ਨੇ 82.4 ਫ਼ੀਸਦੀ ਅਤੇ ਜਸਕਰਨ ਸਿੰਘ ਨੇ 82.2 ਫ਼ੀਸਦੀ ਅੰਕ ਪ੍ਰਾਪਤ ਕੀਤੇ | ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਅਕੈਡਮੀ ਪਿ੍ੰਸੀਪਲ ਅਨੁਰਾਧਾ ਬੱਬਰ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਨਿਰੰਤਰ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸੀ ਬੀ ਐਸ ਈ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਬਾਬਾ ਸਾਹਿਬ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਕਰਮਜੀਤ ਸਿੰਘ ਤੂਰ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚ ਕੀਰਤੀ ਸ਼ਰਮਾ ਅਤੇ ਇਸ਼ਮਨਪ੍ਰੀਤ ਕੌਰ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ , ਲਵਲੀਨ ਕੌਰ ਨੇ 87 ਫੀਸਦੀ ਅੰਕਾਂ ਨਾਲ ਦੂਜਾ, ਐਲਕ ਪਾਵਾ ਨੇ 79 ਫੀਸਦੀ ਅੰਕਾਂ ਨਾਲ ਤੀਜਾ ਅਤੇ ਸੀਆ ਗੋਇਲ ਅਤੇ ਪ੍ਰਤੀਕ ਸਿੰਘ ਨੇ 76-76 ਫੀਸਦੀ, ਸਿਮਰਪ੍ਰੀਤ ਕੌਰ ਨੇ 71 ਫੀਸਦੀ ਅਤੇ ਜਸਲੀਨ ਕੌਰ ਨੇ 70 ਫੀਸਦੀ ਅੰਕ ਹਾਸਲ ਕੀਤੇ | ਕਾਮਰਸ ਗਰੁੱਪ ਵਿੱਚ ਗੁਰਜੀਤ ਕੌਰ ਨੇ 79 ਫੀਸਦੀ, ਹਰਸ਼ਿਲ ਬਾਂਸਲ ਨੇ 76 ਫੀਸਦੀ, ਯੁਕਤ ਪ੍ਰੀਤ ਨੇ 71 ਫੀਸਦੀ, ਹਰਮਨਪ੍ਰੀਤ ਕੌਰ ਨੇ 66 ਫੀਸਦੀ ਅਤੇ ਪੂਨਮ ਸੋਹੂ ਨੇ 65 ਫੀਸਦੀ ਅੰਕ ਪ੍ਰਾਪਤ ਕੀਤੇ | ਹਿਊਮੈਨਿਟੀਜ਼ ਗਰੁੱਪ ਵਿੱਚ ਜੋਬਨਪ੍ਰੀਤ ਕੌਰ ਨੇ 74 ਫੀਸਦੀ, ਸੁਖਮਨਜੋਤ ਸਿੰਘ ਨੇ 73 ਫੀਸਦੀ, ਸੰਦੀਪ ਕੌਰ ਨੇ 68 ਫੀਸਦੀ ਅਤੇ ਐਸ਼ਵੀਰ ਕੌਰ ਨੇ 65 ਫੀਸਦੀ ਅੰਕਾਂ ਤੋਂ ਇਲਾਵਾ ਜਮਾਤ ਦੇ ਬਾਕੀ ਵਿਦਿਆਰਥੀਆਂ ਨੇ ਵੀ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ | ਅਵੱਲ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕਾਂ ਨੇ ਸਕੂਲ ਆਉਣ 'ਤੇ ਸੁਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ |
ਭਵਾਨੀਗੜ੍ਹ, (ਲਖਵਿੰਦਰ ਪਾਲ ਗਰਗ) - ਸੀਬੀਐਸਈ ਵੱਲੋਂ 13 ਮਈ ਨੂੰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਪਿਆਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਕੁੱਲ 51 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਉੱਚ ਅੰਕ ਹਾਸਲ ਕੀਤੇ | ਸਕੂਲ ਦੀ ਵਿਦਿਆਰਥਣ ਸ਼ਗਨਪ੍ਰੀਤ ਕੌਰ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਨੈਤਿਕ ਨੇ 90 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਸਮੀਨ ਕੌਰ ਤੇ ਸ਼ਗਨਪ੍ਰੀਤ ਕੌਰ ਨੇ 89-89 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ 15 ਤੋਂ ਵੱਧ ਵਿਦਿਆਰਥੀਆਂ ਨੇ 80 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫਲਤਾ ਦਰਜ ਕੀਤੀ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕਰਮਜੀਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮਤੇਜ ਸਿੰਘ ਕਲੇਰ, ਬਲਰਾਜ ਕੁਮਾਰ, ਰਣਜੀਤ ਕੌਰ ਅਤੇ ਨਰਿੰਦਰ ਕੌਰ ਵੀ ਹਾਜ਼ਰ ਸਨ |