ਡਾ. ਮਨਮੀਤ ਕੌਰ ਨੇ ਯੂਨੀਵਰਸਿਟੀ ਕਾਲਜ ਮੂਨਕ ’ਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ
ਮੂਨਕ, 4 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਯੂਨੀਵਰਸਿਟੀ ਕਾਲਜ ਮੂਨਕ ਵਿਖੇ ਇਕਨਾਮਿਕਸ ਵਿਭਾਗ ਨਾਲ ਸੰਬੰਧਿਤ ਡਾ. ਮਨਮੀਤ ਕੌਰ ਨੇ ਬਤੌਰ ਇੰਚਾਰਜ/ਪ੍ਰਿੰਸੀਪਲ ਅਹੁਦਾ ਸੰਭਾਲਦਿਆਂ ਕਾਲਜ ’ਚ ਜੁਆਇਨ ਕੀਤਾ।
ਮੂਨਕ, 4 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਯੂਨੀਵਰਸਿਟੀ ਕਾਲਜ ਮੂਨਕ ਵਿਖੇ ਇਕਨਾਮਿਕਸ ਵਿਭਾਗ ਨਾਲ ਸੰਬੰਧਿਤ ਡਾ. ਮਨਮੀਤ ਕੌਰ ਨੇ ਬਤੌਰ ਇੰਚਾਰਜ/ਪ੍ਰਿੰਸੀਪਲ ਅਹੁਦਾ ਸੰਭਾਲਦਿਆਂ ਕਾਲਜ ’ਚ ਜੁਆਇਨ ਕੀਤਾ। ਉਨ੍ਹਾਂ ਦੇ ਕਾਲਜ ਪਹੁੰਚਣ ’ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੀਨੀਅਰ ਪ੍ਰੋਫੈਸਰ ਸਾਹਿਬਾਨ ਅਤੇ ਬਾਕੀ ਸਟਾਫ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਅਹੁਦਾ ਸੰਭਾਲਣ ਉਪਰੰਤ ਡਾ. ਮਨਮੀਤ ਕੌਰ ਨੇ ਸਮੂਹ ਸਟਾਫ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਾਲਜ ਦੀ ਤਰੱਕੀ ਅਤੇ ਇਸ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ। ਸਪਰੋਟਸ ਵਿਭਾਗ ਦੇ ਮੁਖੀ ਪ੍ਰੋ. ਗੁਰਜੰਟ ਸਿੰਘ ਨੇ ਕਾਲਜ ਦੇ ਗਰਾਊਡ ਅਤੇ ਖੇਡਾਂ ਨਾਲ ਆ ਰਹੀਆ ਵਿੱਤੀ ਸਮੱਸਿਆਵਾਂ ਬਾਰੇ ਪ੍ਰਿੰਸੀਪਲ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਰੋਹਿਤ ਕੁਮਾਰ, ਡਾ. ਨਿਮਰਤਾ ਅਤੇ ਡਾ. ਭੂਪ ਸਿੰਘ ਗੌੜ, ਪ੍ਰਿੰਸੀਪਲ ਸਰਕਾਰੀ ਕਾਲਜ ਸ਼ਿਵਾਨੀ, ਵਿਸ਼ੇਸ਼ ਤੌਰ ’ਤੇ ਡਾ. ਮਨਮੀਤ ਕੌਰ ਨੂੰ ਜੁਆਇਨ ਕਰਵਾਉਣ ਲਈ ਪਹੁੰਚੇ। ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਡਾ. ਮਨਮੀਤ ਕੌਰ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਜਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਹਰੀਕਾ, ਡਾ. ਰਜੀਵਇੰਦਰ ਸਿੰਘ, ਡਾ. ਗੁਰਧਿਆਨ ਸਿੰਘ, ਪ੍ਰੋਫੈਸਰ ਗੁਰਜੰਟ ਸਿੰਘ, ਪ੍ਰੋਫੈਸਰ ਜਰਨੈਲ ਸਿੰਘ, ਇੰਸਟਰਕਟਰ ਰਾਜਵਿੰਦਰ ਸਿੰਘ, ਡਾ. ਗੁਰਸੇਵਕ ਸਿੰਘ, ਪ੍ਰੋਫੈਸਰ ਪੁਨੀਤ, ਪ੍ਰੋਫੈਸਰ ਨੈਬ ਸਿੰਘ, ਪ੍ਰੋਫੈਸਰ ਵਕੀਲ ਸਿੰਘ, ਪ੍ਰੋਫੈਸਰ ਵਿਨੋਦ ਕੁਮਾਰ, ਪ੍ਰੋਫੈਸਰ ਦਰਸ਼ਨ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।