04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੁਦਰਤ ਤੇ ਮਨੁੱਖ ਪੱਖੀ ਸਮਾਜਿਕ ਪ੍ਰਬੰਧ ਦੀ ਸਥਾਪਨਾ ਲਈ ਲੋਕ ਲਹਿਰ ਉਸਾਰਨ ਦਾ ਸੱਦਾ ਰਿਧੀਕਰਨ ਜੋਧਪੁਰ ਭਾਰਤ ਪੱਧਰੀ ਪ੍ਰਧਾਨ ਚੁਣੇ ਗਏ, ਸਮਿੰਦਰ ਸਿੰਘ ਲੋਂਗੋਵਾਲ ਮੀਤ ਪ੍ਰਧਾਨ ਬਣੇ

ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ)- ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀ. ਪੀ.

Ad Position 21
No active advertisement
ਅਜੀਤ ਡੈਸਕ 05-10-2026
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ)- ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀ.ਪੀ.ਐਫ ਧਰਮਸ਼ਾਲਾ ਵਿਖੇ ਤੀਜੇ ਦਿਨ ਸਮਾਪਤ ਹੋ ਗਈ। ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ 250 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੌਰਾਨ ਲੋਕ ਲਹਿਰ ਦੇ ਸੰਵਿਧਾਨ ਤੇ ਪ੍ਰੋਗਰਾਮ, ਦੁਨੀਆ ਭਰ ਵਿੱਚ ਪਾਣੀ ਦਾ ਵਧ ਰਿਹਾ ਸੰਕਟ, ਮੌਸਮੀ ਤਬਦੀਲੀ, ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਪਿਘਲ ਰਹੇ ਗਲੇਸ਼ੀਅਰਾਂ ਦੇ ਪ੍ਰਭਾਵ ਅਤੇ ਖੇਤੀਬਾੜੀ ਦੇ ਸੰਕਟ ਦੇ ਕਾਰਨਾਂ ਤੇ ਹੱਲ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਵਿਸ਼ਿਆਂ ’ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਟ ਪ੍ਰਬੰਧ ਦੀ ਇੱਕਪਾਸੜ ਪਹੁੰਚ ਕਾਰਨ ਅੱਜ ਦੁਨੀਆ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ ਅਤੇ ਮਨੁੱਖਤਾ ਦੀ ਹੋਂਦ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਸਮੁੰਦਰਾਂ ਦੇ ਪਾਣੀ ਦਾ ਪੱਧਰ ਵਧਣ ਅਤੇ ਸਮੁੰਦਰੀ ਕੰਢਿਆਂ ’ਤੇ ਵੱਸਦੀ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਵਧ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਰਸਾਇਣਕ ਖੇਤੀ ਨੇ ਜਿੱਥੇ ਧਰਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ ਇਸ ਦੇ ਮਾੜੇ ਪ੍ਰਭਾਵ ਮਨੁੱਖੀ ਸਿਹਤ ’ਤੇ ਵੀ ਪੈ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿੱਚ ਆਮਦਨ ਦਾ ਵੱਧ ਤੋਂ ਵੱਧ ਅਨੁਪਾਤ ਇੱਕ ਤੋਂ ਪੰਜ ਤੱਕ ਸੀਮਤ ਹੋਣਾ ਚਾਹੀਦਾ ਹੈ। ਅਜਿਹੀ ਜਮਹੂਰੀ ਵਿਵਸਥਾ ਸਥਾਪਿਤ ਕੀਤੀ ਜਾਵੇ, ਜਿਸ ਵਿੱਚ ਹਰ ਵੋਟਰ ਨੂੰ ਉਮੀਦਵਾਰ ਬਣਨ ਦਾ ਅਧਿਕਾਰ ਹੋਵੇ ਅਤੇ ਚੋਣਾਂ ਵਿੱਚ ਪੈਸੇ ਦੀ ਵਰਤੋਂ ’ਤੇ ਰੋਕ ਲੱਗੇ। ਕਾਨਫਰੰਸ ਦੇ ਅਖੀਰ ਵਿੱਚ ਅਗਲੇ ਦੋ ਸਾਲਾਂ ਲਈ ਭਾਰਤ ਪੱਧਰੀ ਆਗੂ ਟੀਮ ਦੀ ਚੋਣ ਕੀਤੀ ਗਈ। ਇਸ ਵਿੱਚ ਰਿਧੀਕਰਨ ਜੋਧਪੁਰ ਨੂੰ ਭਾਰਤ ਪੱਧਰੀ ਪ੍ਰਧਾਨ, ਸਮਿੰਦਰ ਸਿੰਘ ਲੋਂਗੋਵਾਲ ਨੂੰ ਮੀਤ ਪ੍ਰਧਾਨ, ਇੰਦਰ ਰਾਮ ਰਾਜਸਥਾਨ ਨੂੰ ਸਕੱਤਰ ਅਤੇ ਗੁਰਦਰਸ਼ਨ ਸਿੰਘ ਖੱਟੜਾ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ 30 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਵੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਗੁਰਬੀਰ ਸਿੰਘ ਛਾਬੜਾ ਦੀ ਗਤਕਾ ਪ੍ਰਦਰਸ਼ਨੀ ’ਚ ਸਟੇਟ ਲਈ ਚੋਣ ਅਗਲੀ ਖ਼ਬਰ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ
Ad Position 24