04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਟਰੱਕ ਆਪ੍ਰੇਟਰ ਯੂਨੀਅਨ ਵਲੋਂ ਪਾਠ ਦਾ ਭੋਗ ਪਾਇਆ

ਅਹਿਮਦਗੜ੍ਹ, 4 ਅਕਤੂਬਰ (ਪ. ਪ)- ਟਰੱਕ ਓਪਰੇਟਰ ਯੂਨੀਅਨ ਦਫਤਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 05-10-2026
ਅਹਿਮਦਗੜ੍ਹ, 4 ਅਕਤੂਬਰ (ਪ.ਪ)- ਟਰੱਕ ਓਪਰੇਟਰ ਯੂਨੀਅਨ ਦਫਤਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਪਾਇਆ ਗਿਆ ਅਤੇ ਨਾਲ ਹੀ ਗੁਰਦੁਆਰਾ ਰਾੜਾ ਸਾਹਿਬ ਦੇ ਮੁੱਖ ਕਥਾਵਾਚਕ ਭਾਈ ਅਮਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ । ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਅਤੇ ਸਮੂਹ ਪ੍ਰਬੰਧਕ ਆਗੂਆਂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ’ਚ ਇਲਾਕੇ ਦੇ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ । ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਟਰੱਕ ਯੂਨੀਅਨ ਅਹਿਮਦਗੜ੍ਹ ਦੇ ਮੌਜੂਦਾ ਸਾਰੇ ਪ੍ਰਬੰਧਕੀ ਆਗੂਆਂ ਅਤੇ ਟਰੱਕ ਆਪ੍ਰੇਟਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ ਆਦਿ ਨੇ ਬੋਲਦਿਆ ਸਾਰੇ ਸਮੂਹ ਓਪਰੇਟਰ ਨੂੰ ਇਸ ਸ਼ੁਭ ਅਫਸਰ ਦੀ ਵਧਾਈ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਦਹਿਰੀਜ, ਆੜ੍ਹਤੀ ਐਸ਼ੋ . ਦੇ ਪ੍ਰਧਾਨ ਮਨੋਜ ਸ਼ਰਮਾ, ਮਾਰਕੀਟ ਕਮੇਟੀ ਕਿਲਾ ਰਾਏਪੁਰ ਦੇ ਬਾਈ ਚੇਅਰਮੈਨ ਨਰੇਸ਼ ਭੁੱਟਾ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ, ਕੌਂਸਲਰ ਕਮਿਕਰ ਰਾ ਮ, ਕੌਂਸਲਰ ਸ਼ੰਕਰ ਪਾਠਕ, ਕੌਂਸਲਰ ਸੰਦੀਪ ਬੰਧਨ, ਟਰੱਕ ਯੂਨੀਅਨ ਪੋਹੀੜ ਦੇ ਪ੍ਰਧਾਨ ਸੁਰਿੰਦਰ ਸ਼ਿੰਦਾ ਲਹਿਰਾ, ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੀਤ ਅਹਿਮਦਗੜ੍ਹ, ਮੇਹਰ ਸਿੰਘ ਦਹਿਲੀਜ, ਸੋਨੀ ਠੇਕੇਦਾਰ, ਸੀਡਾਰ ਟੈਕਸਟਾਈਲ ਤੋਂ ਮੈਡਮ ਹਿਨਾ ਸ਼ਰਮਾ ਅੱਜ ਵਿਸ਼ੇਸ਼ ਕਰਕੇ ਹਾਜ਼ਰ ਸਨ। ਟਰੱਕ ਯੂਨੀਅਨ ਪ੍ਰਬੰਧਕ ਕਮੇਟੀ ਦੇ ਸੈਕਟਰੀ ਬਲਜਿੰਦਰ ਸਿੰਘ, ਕਾਰਜਕਾਰੀ ਮੈਂਬਰ ਗੁਰਵਿੰਦਰ ਸਿੰਘ ਗੋਰਖਾ, ਗੁਰਦੀਪ ਸਿੰਘ ਕੁੱਪ ਖੁਰਦ, ਸੰਦੀਪ ਸਿੰਘ ਬੋਪਾਰਾਏ, ਰਣਜੀਤ ਸਿੰਘ ਫੱਲੇਵਾਲ ਆਦਿ ਦੀ ਅਗਵਾਈ ਹੇਠ ਸਾਰੇ ਟਰੱਕ ਉਪਰੇਟਰਾਂ ਵੱਲੋਂ ਆਏ ਮਹ ਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਲਈ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਰੈਲੀ ਦੌਰਾਨ ਸੁਖਬੀਰ ਸਣੇ ਲੀਡਰਸ਼ਿਪ ਦੇ ਨਿਸ਼ਾਨੇ ’ਤੇ ਰਹੇ ਸਾਬਕਾ ਵਿਧਾਇਕ ਝੂੰਦਾਂ
Ad Position 24