04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਲਈ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ

ਧੂਰੀ, 4 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਅਨੁਸਾਰ ਸੰਗਰੂਰ ਵਿਖੇ ਹੋਣ ਵਾਲੀ 10 ਅਕਤੂਬਰ ਦੀ ਮਹਾਂ ਰੈਲੀ ਲਈ ਧੂਰੀ ਤੋਂ ਪੈਨਸ਼ਨਰਾਂ ਦਾ ਵਿਸ਼ਾਲ ਜਥਾ ਸ਼ਾਮਲ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਸੁਖਦੇਵ ਸ਼ਰਮਾ ਪ੍ਰਧਾਨ, ਡਾ ਅਮਰਜੀਤ ਸਿੰਘ ਸਕੱਤਰ, ਜਸਦੇਵ ਸਿੰਘ ਕਾਰਜਕਾਰੀ ਪ੍ਰਧਾਨ, ਸੀਨੀਅਰ ਸਿਟੀਜ਼ਨ ਆਫ਼ ਧੂਰੀ ਦੇ ਪ੍ਰਧਾਨ ਸੁਖਵੀਰ ਸਿੰਘ, ਰਤਨ ਸਿੰਘ ਭੰਡਾਰੀ ਵਿੱਤ ਸਕੱਤਰ, ਚਰਨਜੀਤ ਸਿੰਘ ਕੈਂਥ ਮੀਡੀਆ ਸਲਾਹਕਾਰ ਅਤੇ ਸੀਨੀਅਰ ਆਗੂ ਘਮੰਡ ਸਿੰਘ ਸੋਹੀ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਧੂਰੀ, 4 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਅਨੁਸਾਰ ਸੰਗਰੂਰ ਵਿਖੇ ਹੋਣ ਵਾਲੀ 10 ਅਕਤੂਬਰ ਦੀ ਮਹਾਂ ਰੈਲੀ ਲਈ ਧੂਰੀ ਤੋਂ ਪੈਨਸ਼ਨਰਾਂ ਦਾ ਵਿਸ਼ਾਲ ਜਥਾ ਸ਼ਾਮਲ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਸੁਖਦੇਵ ਸ਼ਰਮਾ ਪ੍ਰਧਾਨ, ਡਾ ਅਮਰਜੀਤ ਸਿੰਘ ਸਕੱਤਰ, ਜਸਦੇਵ ਸਿੰਘ ਕਾਰਜਕਾਰੀ ਪ੍ਰਧਾਨ, ਸੀਨੀਅਰ ਸਿਟੀਜ਼ਨ ਆਫ਼ ਧੂਰੀ ਦੇ ਪ੍ਰਧਾਨ ਸੁਖਵੀਰ ਸਿੰਘ, ਰਤਨ ਸਿੰਘ ਭੰਡਾਰੀ ਵਿੱਤ ਸਕੱਤਰ, ਚਰਨਜੀਤ ਸਿੰਘ ਕੈਂਥ ਮੀਡੀਆ ਸਲਾਹਕਾਰ ਅਤੇ ਸੀਨੀਅਰ ਆਗੂ ਘਮੰਡ ਸਿੰਘ ਸੋਹੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਅਣਗੌਲਿਆ ਕਰਨ ਦੀ ਨੀਤੀ ਅਪਣਾ ਰੱਖੀ ਹੈ, ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਹਰਦਿਆਲ ਸਿੰਘ, ਪ੍ਰਿੰਸੀਪਲਾਂ ਨੌਰੰਗ ਸਿੰਘ, ਹਰਦੀਪ ਸਿੰਘ ਭੂਦਨ, ਅਨਿਲ ਕੁਮਾਰ, ਰਾਜ ਸਿੰਘ, ਮਨਜੀਤ ਸਿੰਘ ਬਖ਼ਸ਼ੀ, ਮੱਘਰ ਸਿੰਘ, ਤਰਲੋਚਨ ਸਿੰਘ, ਕਰਮਜੀਤ ਸਿੰਘ, ਰਾਮ ਲਾਲ, ਜਾਗਰ ਸਿੰਘ, ਮੂਲ ਚੰਦ ਸ਼ਰਮਾ, ਗੁਰਮੀਤ ਸਿੰਘ ਸਰਾਂ, ਪ੍ਰਿੰਸੀਪਲ ਸੀਤਾ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ ਧਾਂਦਰਾ, ਫ਼ਕੀਰ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਲਾਭ ਸਿੰਘ, ਹਰਚਰਨ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕਾਂਗਰਸੀਆਂ ’ਚ ਖੁਸ਼ੀ ਅਗਲੀ ਖ਼ਬਰ ਟਰੱਕ ਆਪ੍ਰੇਟਰ ਯੂਨੀਅਨ ਵਲੋਂ ਪਾਠ ਦਾ ਭੋਗ ਪਾਇਆ
Ad Position 24