ਅਹਿਮਦਗੜ੍ਹ, 14 ਮਈ (ਸੁਖਜੀਤ ਸਿੰਘ ਖੇੜਾ) - ਚੋਣ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਨਗਰ ਕੌਂਸਲ, ਨਗਰ ਪਾਲਿਕਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ | ਰਵਾਇਤੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਪਾਰਟੀ ਟਿਕਟ ਨਾਲ ਚੋਣ ਉਮੀਦਵਾਰ ਵੱਖ-ਵੱਖ ਵਾਰਡਾਂ ਵਿੱਚ ਉਤਾਰਿਆ ਜਾ ਰਿਹਾ ਹੈ | ਅੱਜ ਇੱਥੇ ਅਹਿਮਦਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਮੀ ਦੀ ਅਗਵਾਈ ਵਿੱਚ ਪਾਰਟੀ ਵੱਲੋਂ ਚੋਣ ਉਮੀਦਵਾਰਾਂ ਦਾ ਐਲਾਨ ਕਰਦਿਆਂ ਚੋਣ ਅਗਾਜ ਕੀਤਾ ਗਿਆ ਹੈ | ਉਨ੍ਹਾਂ ਵੱਲੋਂ ਅਹਿਮਦਗੜ੍ਹ ਦੇ ਵਾਰਡ ਨੰਬਰ 7 ਤੋਂ ਨਾਜੀਆ ਪਰਵੀਨ ਪਤਨੀ ਸਫੀਕ ਮੁਹੰਮਦ ਅਤੇ ਵਾਰਡ ਨੰਬਰ 10 'ਚੋਂ ਰਾਜਾ ਅਲੀ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ਇਸ ਇਸ ਤੋਂ ਪਹਿਲਾਂ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਗੁਰਸ਼ਰਨਪ੍ਰੀਤ ਕੌਰ ਪਤਨੀ ਸਾਬਕਾ ਕੌਂਸਲਰ ਮਨੀ ਸੇਖਾ, ਵਾਰਡ ਨੰਬਰ 2 ਤੋਂ ਬਲਜੀਤ ਸਿੰਘ ਸੇਖਾ, ਵਾਰਡ 3 ਤੋਂ ਪਾਰਟੀ ਉਮੀਦਵਾਰ ਦਲਜੀਤ ਕੌਰ ਉਭੀ ਪਤਨੀ ਗੁਰਮੀਤ ਸਿੰਘ ਉਭੀ, ਵਾਰਡ ਨੰਬਰ 11 ਤੋਂ ਸਾਬਕਾ ਕੌਂਸਲਰ ਜਸਵਿੰਦਰ ਸਿੰਘ ਸੋਢੀ ਦੀ ਧਰਮ ਸੁਪਤਨੀ ਅਨੀਤਾ ਸੋਢੀ ਵੀ ਚੋਣ ਮੈਦਾਨ ਵਿੱਚ ਹਨ | ਇਸ ਮੌਕੇ ਤੇ ਜਸਵੀਰ ਸਿੰਘ ਜੱਸੀ ਮੰਨਮੀ ਨੇ ਕਿਹਾ ਕਿ ਬਾਕੀ ਇਹ ਦੁਬਾਰਾ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਸ਼ੋ੍ਰਮਣੀ ਅਕਾਲੀ ਦਲ ਦੇ ਐਲਾਨੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਲਈ ਪਾਰਟੀ ਵਰਕਰ ਚੋਣ ਮੁਹਿੰਮ ਵਿੱਚ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ | ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ | ਇਸ ਮੌਕੇ ਤੇ ਸਾਬਕਾ ਕੌਂਸਲਰ ਜਸਵਿੰਦਰ ਸਿੰਘ ਸੋਢੀ, ਗੁਰਮੀਤ ਸਿੰਘ ਉਭੀ, ਮਨੀ ਸੇਖਾ, ਮੁਹੰਮਦ ਯਾਸੀਨ, ਅਬਦੁਲ ਸਕੂਰ ਮਲਿਕ, ਮੁਹੰਮਦ ਰਮਜਾਨ, ਜੱਗੀ ਆੜਤੀ, ਡਾਕਟਰ ਮਨਜੀਤ ਸਿੰਘ ਆਦਿ ਹਾਜ਼ਰ ਸਨ |