ਧੂਰੀ, 14 ਮਈ (ਲਖਵੀਰ ਸਿੰਘ ਧਾਂਦਰਾ) ਸ਼੍ਰੋਮਣੀ ਅਕਾਲੀ ਦਲ ਦੇ ਧੂਰੀ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਦੀ ਅਗਵਾਈ ਹੇਠ ਵਾਰਡ ਨੰਬਰ 4 ਤੋਂ ਚੋਣ ਲੜ ਰਹੇ ਸਮਾਜ ਸੇਵੀ ਸੇਵਕ ਧੂਰੀ ਨੇ ਆਪਣੇ ਸਾਥੀਆਂ ਸਮੇਤ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਪੈੱ੍ਰਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੇਵਕ ਧੂਰੀ ਨੇ ਕਿਹਾ ਉਹ ਵਾਰਡ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਵੋਟਰਾਂ ਤੋਂ ਵੋਟਾਂ ਮੰਗਣਗੇ | ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਅਸੀਂ ਧੂਰੀ ਸ਼ਹਿਰ ਲਈ ਯੋਜਨਾਵਾਂ ਤਿਆਰ ਕਰ ਕੇ ਨਮੂਨੇ ਦਾ ਸ਼ਹਿਰ ਬਣਾਉਣ ਵਿੱਚ ਅਪਣਾ ਵਿਸ਼ੇਸ਼ ਯੋਗਦਾਨ ਪਾਵਾਗੇ | ਉਨ੍ਹਾਂ ਵਾਰਡ ਨੰਬਰ 4 ਦੇ ਵਾਸੀਆ ਨੂੰ ਅਪੀਲ ਕੀਤੀ ਕਿ ਵਾਰਡ ਦੇ ਸਰਬਪੱਖੀ ਵਿਕਾਸ ਲਈ ਆਉਣ ਵਾਲੀ 26 ਮਈ ਨੂੰ ਤੱਕੜੀ ਦੇ ਨਿਸ਼ਾਨ 'ਤੇ ਮੋਹਰਾਂ ਲਾ ਕੇ ਕਾਮਯਾਬ ਬਣਾਓ | ਇਸ ਮੌਕੇ ਸਹਿਰੀ ਪ੍ਰਧਾਨ ਸੰਜੀਵ ਕੁਮਾਰ ਪਿੰਟਾ, ਸਰਬਜੀਤ ਸਿੰਘ ਕਾਤਰੋਂ, ਪਰਮਜੀਤ ਸਿੰਘ ਪੰਮਾ, ਹਰਪਾਲ ਸਿੰਘ ਧੂਰਾ, ਨਿਰਭੈ ਸਿੰਘ ਹੇੜੀਕੇ ਹਾਜ਼ਰ ਸਨ |